ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ 8ਵੇਂ ਦਿਨ ਵਾਧਾ

    0
    139

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਅੱਜ ਲਗਾਤਾਰ ਅੱਠਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਦਰਜ ਕੀਤਾ ਗਿਆ। ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਵਿੱਚ 30 ਪੈਸੇ ਅਤੇ ਡੀਜ਼ਲ ਦੀ ਕੀਮਤ ਵਿੱਚ 35 ਪੈਸੇ ਦਾ ਵਾਧਾ ਹੋਇਆ ਹੈ। ਜਿਸ ਤੋਂ ਬਾਅਦ ਹੁਣ ਦਿੱਲੀ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 89.29 ਰੁਪਏ ਅਤੇ ਇੱਕ ਲੀਟਰ ਡੀਜ਼ਲ ਦੀ ਕੀਮਤ 79.70 ਰੁਪਏ ‘ਤੇ ਪਹੁੰਚ ਗਈ ਹੈ। ਜਾਣੋ ਦਿੱਲੀ ਅਤੇ ਹੋਰ ਮੈਟਰੋ ਸ਼ਹਿਰਾਂ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਕੀ ਹਨ।

    ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ ਪੈਟਰੋਲ ਦੀ ਕੀਮਤ 95 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਜਾ ਚੁੱਕੀ ਹੈ। ਮੁੰਬਈ ‘ਚ ਪੈਟਰੋਲ ਦੀ ਕੀਮਤ 95.75 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 86.72 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇੱਥੇ ਪੈਟਰੋਲ ਦੀ ਕੀਮਤ ‘ਚ 29 ਪੈਸੇ ਅਤੇ ਡੀਜ਼ਲ ‘ਚ 38 ਪੈਸੇ ਦਾ ਵਾਧਾ ਹੋਇਆ ਹੈ। ਅਤੇ ਰੋਜ਼ਾਨਾ ਦੂਜੇ ਸ਼ਹਿਰਾਂ ਵਿੱਚ ਨਵੇਂ ਰਿਕਾਰਡ ਪੱਧਰਾਂ ਨੂੰ ਛੂਹ ਰਿਹਾ ਹੈ। ਰਾਜਸਥਾਨ ਦੇ ਗੰਗਾਨਗਰ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ ਹੁਣ 99.81 ਰੁਪਏ ਹੋ ਗਈ ਹੈ। ਜੈਪੁਰ ‘ਚ ਪੈਟਰੋਲ 95.73 ਰੁਪਏ ਪ੍ਰਤੀ ਲੀਟਰ ਹੈ।

    ਪ੍ਰਮੁੱਖ ਸ਼ਹਿਰਾਂ ‘ਚ ਕੀਮਤਾਂ:

    -ਮੁੰਬਈ – ਪੈਟਰੋਲ 95.75 ਰੁਪਏ, ਡੀਜ਼ਲ 86.72 ਰੁਪਏ ਪ੍ਰਤੀ ਲੀਟਰ

    -ਬੰਗਲੁਰੂ – ਪੈਟਰੋਲ 92.23 ਰੁਪਏ, ਡੀਜ਼ਲ 84.47 ਰੁਪਏ ਪ੍ਰਤੀ ਲੀਟਰ

    -ਚੇਨਈ – ਪੈਟਰੋਲ 91.48 ਰੁਪਏ, ਡੀਜ਼ਲ 84.80 ਰੁਪਏ ਪ੍ਰਤੀ ਲੀਟਰ

    -ਕੋਲਕਾਤਾ- ਪੈਟਰੋਲ 90.54 ਰੁਪਏ, ਡੀਜ਼ਲ 83.29 ਰੁਪਏ ਪ੍ਰਤੀ ਲੀਟਰ

    LEAVE A REPLY

    Please enter your comment!
    Please enter your name here