ਪੁਲਿਸ ਦੀ ਵਰਦੀ ‘ਚ ਆਏ ਲੁਟੇਰੇ ਲੈ ਗਏ ਨਕਦੀ ਅਤੇ ਸੋਨਾ !

    0
    123

    ਗੁਰਦਾਸਪੁਰ, ਜਨਗਾਥਾ ਟਾਇਮਜ਼: (ਰਵਿੰਦਰ)

    ਗੁਰਦਾਸਪੁਰ : ਬੀਤੀ ਦੇਰ ਰਾਤ ਕੁੱਝ ਪੁਲਿਸ ਦੀ ਵਰਦੀ ‘ਚ ਆਏ ਲੁਟੇਰਿਆਂ ਵੱਲੋਂ ਇੱਥੋਂ ਦੇ ਪਿੰਡ ਝੰਡੇ ਚੱਕ ਵਿਖੇ ਇੱਕ ਦੁਕਾਨਦਾਰ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਨਾ ਸਿਰਫ਼ ਪਿਸਤੌਲ ਦੀ ਨੋਕ ਤੇ 58 ਹਜ਼ਾਰ ਰੁਪਏ ਦੀ ਨਕਦੀ ਅਤੇ ਸੋਨੇ ਦੀ ਚੈਨ ਖੋਹੀ ਗਈ। ਬਲਕਿ ਲੁਟੇਰਿਆਂ ਵੱਲੋਂ ਪੀੜਿਤ ਦੇ ਘਰ ਅੰਦਰ ਪਹੁੰਚ ਕਰ ਕੇ ਦੁਕਾਨ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਹਾਰਡ ਡਿਸਕ ਵੀ ਲੈ ਗਏ। ਹਾਲਾਂ ਕਿ ਇਸ ਦੌਰਾਨ ਲੁਟੇਰਿਆਂ ਦੀ ਪੀੜਿਤ ਪਰਿਵਾਰ ਨਾਲ ਝੜਪ ਵੀ ਹੋਈ ਅਤੇ ਇਸ ਦੌਰਾਨ ਇੱਕ ਲੁਟੇਰੇ ਦੀ ਰਿਵਾਲਵਰ ਵੀ ਘਟਨਾ ਸਥਾਨ ਤੇ ਡਿੱਗ ਗਈ। ਫ਼ਿਲਹਾਲ ਪੁਲਿਸ ਵੱਲੋਂ ਲੁਟੇਰਿਆਂ ਦੀ ਰਿਵਾਲਵਰ ਨੂੰ ਆਪਣੇ ਕਬਜ਼ੇ ਵਿੱਚ ਲੈਂਦਿਆਂ ਹੋਇਆਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

    ਵਧੇਰੇ ਜਾਣਕਾਰੀ ਦਿੰਦਿਆਂ ਜੀ.ਟੀ. ਰੋਡ ਗੁਰਦਾਸਪੁਰ ਦੇ ਪਿੰਡ ਝੰਡੇ ਚੱਕ ਦੇ ਨਿਸ਼ਾਂਤ ਮਹਾਜਨ ਨੇ ਦੱਸਿਆ। ਕਿ ਉਹ ਆਪਣੇ ਘਰ ਵਿੱਚ ਬਣੀ ਕਿਰਿਆਨੇ ਦੀ ਦੁਕਾਨ ਚਲਾਉਂਦਾ ਹੈ ਅਤੇ ਬੀਤੀ ਰਾਤ ਕਰੀਬ 10 ਵਜੇ ਆਪਣੇ ਘਰ ਵਿੱਚ ਸੀ। ਜਦੋਂ ਪੁਲਿਸ ਦੀ ਵਰਦੀ ‘ਚ ਇੱਕ ਵਿਅਕਤੀ ਨੇ ਕੋਲਡਰਿੰਕ ਦੀ ਮੰਗ ਨੂੰ ਲੈ ਕੇ ਬੰਦ ਦੁਕਾਨ ਦਾ ਸ਼ਟਰ ਖੜਕਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਉਸ ਵਿਅਕਤੀ ਵੱਲੋਂ ਬਾਰ ਬਾਰ ਕੀਤੀ ਮੰਗ ਕਾਰਨ ਨਿਸ਼ਾਂਤ ਨੇ ਦੁਕਾਨ ਦਾ ਦਰਵਾਜ਼ਾ ਖੋਲ੍ਹ ਕੇ ਉਨ੍ਹਾਂ ਨੂੰ ਕੋਲਡਰਿੰਕ ਦੀ ਬੋਤਲ ਦੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸੇ ਦੌਰਾਨ ਲੁਟੇਰੇ ਨੇ ਬਹਾਨੇ ਨਾਲ ਆਪਣੇ ਦੋ ਹੋਰ ਸਾਥੀਆਂ ਨੂੰ ਦੁਕਾਨ ਦੇ ਅੰਦਰ ਬੁਲਾ ਲਿਆ ਅਤੇ ਪਿਸਤੌਲ ਦੀ ਨੋਕ ਤੇ ਦੁਕਾਨਦਾਰ ਕੋਲੋਂ ਪੈਸਿਆਂ ਦੀ ਮੰਗ ਕੀਤੀ।

    ਨਿਸ਼ਾਂਤ ਨੇ ਦੱਸਿਆ ਕਿ ਜਦੋਂ ਉਨ੍ਹਾਂ ਲੁਟੇਰਿਆਂ ਨੂੰ ਦੁਕਾਨ ਵਿੱਚੋਂ ਕੁੱਝ ਖ਼ਾਸ ਨਕਦੀ ਨਹੀਂ ਮਿਲੀ। ਤਾਂ ਲੁਟੇਰੇ ਉਸ ਨੂੰ ਪਿਸਤੌਲ ਦੇ ਜ਼ੋਰ ਤੇ ਉਸ ਦੇ ਘਰ ਅੰਦਰ ਲੈ ਗਏ ਅਤੇ ਅਲਮਾਰੀ ਵਿੱਚ ਰੱਖੇ ਕਰੀਬ 58 ਹਜ਼ਾਰ ਰੁਪਏ ਲੁੱਟ ਲਏ। ਲੁਟੇਰਿਆਂ ਦਾ ਮਨ ਜਦੋਂ ਉਸ ਨਕਦੀ ਨਾਲ ਵੀ ਨਾ ਭਰਿਆ। ਤਾਂ ਉਨ੍ਹਾਂ ਨੇ ਨਿਸ਼ਾਂਤ ਦੇ ਗਲੇ ਵਿੱਚ ਪਈ ਸੋਨੇ ਦੀ ਚੈਨ ਅਤੇ ਘਰ ਅੰਦਰ ਲੱਗਾ ਸੀ.ਸੀ.ਟੀ.ਵੀ. ਕੈਮਰਿਆਂ ਦੀ ਹਾਰਡ ਡਿਸਕ ਲੈ ਕੇ ਫ਼ਰਾਰ ਹੋ ਗਏ। ਪੀੜਿਤ ਨਿਸ਼ਾਂਤ ਨੇ ਦੱਸਿਆ ਕਿ ਵਾਪਸ ਜਾਂਦੇ ਸਮੇਂ ਉਸ ਦੀ ਲੁਟੇਰਿਆਂ ਨਾਲ ਝੜਪ ਵੀ ਹੋਈ ਅਤੇ ਇਸੇ ਦੌਰਾਨ ਇੱਕ ਲੁਟੇਰੇ ਦੀ ਲੱਤ ਟੁੱਟ ਗਈ। ਜਦੋਂ ਕਿ ਦੂਸਰੇ ਲੁਟੇਰੇ ਦੀ ਰਿਵਾਲਵਰ ਵੀ ਘਟਨਾ ਸਥਾਨ ਉੱਪਰ ਡਿੱਗ ਗਈ। ਪਰ ਫੇਰ ਵੀ ਉਹ ਲੁਟੇਰੇ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ। ਕਿਉਂ ਕੀ ਦੂਸਰੇ ਲੁਟੇਰੇ ਕੋਲ ਵੀ ਰਿਵਾਲਵਰ ਸੀ।

    ਉੱਥੇ ਦੂਜੇ ਪਾਸੇ ਘਟਨਾ ਦੀ ਜਾਣਕਾਰੀ ਮਿਲਣ ਤੇ ਐੱਸ.ਪੀ ਗੁਰਦਾਸਪੁਰ ਆਪਣੀ ਪੁਲਿਸ ਪਾਰਟੀ ਸਮੇਂ ਘਟਨਾ ਸਥਾਨ ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਪੀੜਿਤ ਪੱਖ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਸਾਰੇ ਨਾਕਿਆਂ ਨੂੰ ਅਲਰਟ ਕਾ ਦਿੱਤਾ ਗਿਆ ਹੈ। ਤਾਂ ਜੋ ਲੁਟੇਰਿਆਂ ਨੂੰ ਕਾਬੂ ਕੀਤਾ ਜਾ ਸਕੇ।

    LEAVE A REPLY

    Please enter your comment!
    Please enter your name here