ਪਿੰਡ ਪਾਂਸ਼ਟਾ ਦੇ ਸਰਪੰਚ ‘ਤੇ ਕੁੱਝ ਨੌਜਵਾਨਾਂ ਵੱਲੋਂ ਜਾਨਲੇਵਾ ਹਮਲਾ !

    0
    173

    ਫਗਵਾੜਾ, ਜਨਗਾਥਾ ਟਾਇਮਜ਼: (ਰਵਿੰਦਰ)

    ਫਗਵਾੜਾ : ਫਗਵਾੜਾ ਸਬ-ਡਵੀਜ਼ਨ ਅਧੀਨ ਆਉਂਦੇ ਪਿੰਡ ਪਾਂਸ਼ਟਾ ਦੇ ਸਰਪੰਚ ਹਰਜੀਤ ਸਿੰਘ ‘ਤੇ ਕੁੱਝ ਨੌਜਵਾਨਾਂ ਨੇ ਪੁਰਾਣੀ ਰੰਜਿਸ਼ ਤਹਿਤ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹੈ। ਇਸ ਹਮਲੇ ਵਿੱਚ ਸਰਪੰਚ ਹਰਜੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ,ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

    ਇਸ ਦੌਰਾਨ ਜ਼ਖ਼ਮੀ ਸਰਪੰਚ ਦੇ ਬੇਟੇ ਤੇ ਰਿਸ਼ਤੇਦਾਰਾਂ ਨੇ ਮੀਡੀਆ ਨੂੰ ਦੱਸਿਆ ਕਿ ਉਹ ਸਵੇਰੇ ਕਰੀਬ 8 ਵਜੇ ਦੁੱਧ ਲੈਣ ਲਈ ਨੇੜਲੇ ਪਿੰਡ ਜਾ ਰਿਹਾ ਸੀ। ਇਸ ਦੌਰਾਨ ਰਸਤੇ ‘ਚ ਪਹਿਲਾਂ ਤੋਂ ਹੀ ਕੁੱਝ ਨੌਜਵਾਨ ਤੇਜ਼ਧਾਰ ਹਥਿਆਰਾਂ ਦੇ ਨਾਲ ਉਸ ਦੀ ਉਡੀਕ ਕਰ ਰਹੇ ਸਨ। ਉਹ ਜਿਵੇਂ ਹੀ ਉਨ੍ਹਾਂ ਦੇ ਕੋਲੋਂ ਦੀ ਲੰਘਣ ਲੱਗਾ ਤਾਂ ਹਮਲਾਵਰ ਨੌਜਵਾਨਾਂ ਨੇ ਉਨ੍ਹਾਂ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ।

    ਇਸ ਹਮਲੇ ਦੌਰਾਨ ਸਰਪੰਚ ਰਸਤੇ ‘ਚ ਹੀ ਡਿੱਗ ਪਿਆ ਤੇ ਉਸ ਤੋਂ ਬਾਅਦ ਹਮਲਾਵਰਾਂ ਨੇ ਕਈ ਵਾਰ ਕੀਤੇ। ਹਮਲਾਵਰ ਉਸ ਨੂੰ ਮਰਿਆ ਹੋਇਆ ਸਮਝ ਕੇ ਮੌਕੇ ਤੋਂ ਫ਼ਰਾਰ ਹੋ ਗਏ। ਸਰਪੰਚ ਨੂੰ ਜ਼ਖਮੀ ਹਾਲਤ ‘ਚ ਪਹਿਲਾਂ ਪਾਂਸ਼ਟਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ।

    ਇਸ ਸੰਬੰਧੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਾਂਸ਼ਟਾ ਚੌਕੀ ਦੇ ਪੁਲਿਸ ਮੁਲਾਜ਼ਮਾਂ ਮੁਤਾਬਿਕ ਸਰਪੰਚ ਹਰਜੀਤ ਹਾਲੇ ਤਕ ਕੋਈ ਵੀ ਬਿਆਨ ਦੇਣ ਦੇ ਕਾਬਿਲ ਨਹੀਂ ਹੈ, ਬਿਆਨ ਦੇਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਰਿਸ਼ਤੇ ‘ਚ ਸਰਪੰਚ ਹਰਜੀਤ ਸਿੰਘ ਦਾ ਇਕ ਭਤੀਜਾ ਵੀ ਇਸ ਵਾਰਦਾਤ ‘ਚ ਸ਼ਾਮਲ ਸੀ।

    LEAVE A REPLY

    Please enter your comment!
    Please enter your name here