ਪਿਆਜ਼ ਦੀਆਂ ਕੀਮਤਾਂ ‘ਚ ਆਇਆ ਜ਼ਬਰਦਸਤ ਉਛਾਲ, ਲੋਕਾਂ ਦੇ ਸਰਕਾਰ ਨੂੰ ਸਵਾਲ

    0
    165

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)

    ਪਿਆਜ਼ ਦੀ ਕੀਮਤਾਂ ‘ਚ ਜ਼ਬਰਦਸਤ ਉਛਾਲ ਆਉਣ ਤੋਂ ਬਾਅਦ ਟਵਿਟਰ ‘ਤੇ ਲੋਕਾਂ ਨੇ ਵੱਖ-ਵੱਖ ਤਰੀਕੇ ਦਾ ਮੀਮ ਸ਼ੇਅਰ ਕਰਕੇ ਨਾਰਾਜ਼ਗੀ ਜ਼ਾਹਿਰ ਕਰ ਦਿੱਤੀ ਹੈ। ਯੂਜ਼ਰਸ ਨੇ #onionprice ਅਤੇ onionpricehike ਤੋਂ ਇਹ ਟ੍ਰੈਂਡ ਚਲਾਇਆ ਹੈ। ਘਰੇਲੂ ਬਜ਼ਾਰ ‘ਚ ਉਪਲੱਬਧਤਾ ਵਧਾਉਣ ‘ਤੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨਾਲ ਉਪਭੋਗਤਾਵਾਂ ਨੂੰ ਰਾਹਤ ਪਹੁੰਚਾਉਣ ਲਈ ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਖੁਦਰਾ ਅਤੇ ਥੋਕ ਵਿਕਰੇਤਾਵਾਂ ਦੋਵਾਂ ‘ਤੇ ਤਤਕਾਲ ਪ੍ਰਭਾਵ ਨਾਲ 31 ਦਸੰਬਰ ਤਕ ਦੇ ਲਈ ਸਟੌਕ ਸੀਮਾ ਲਾਗੂ ਕਰ ਦਿੱਤੀ ਹੈ।

    ਖੁਦਰਾ ਵਪਾਰੀ ਆਪਣੇ ਗੋਦਾਮ ‘ਚ ਹੁਣ ਸਿਰਫ਼ ਦੋ ਟਨ ਤਕ ਪਿਆਜ਼ ਦਾ ਸਟੌਕ ਰੱਖ ਸਕਦੇ ਹਨ। ਜਦਕਿ ਥੋਕ ਵਪਾਰੀਆਂ ਨੂੰ 25 ਟਨ ਤਕ ਪਿਆਜ਼ ਰੱਖਣ ਦੀ ਇਜਾਜ਼ਤ ਹੋਵੇਗੀ। ਇਹ ਕਦਮ ਪਿਆਜ਼ ਦੀ ਜਮ੍ਹਾਖੋਰੀ ਤੇ ਕਾਲਾਬਜ਼ਾਰੀ ਨੂੰ ਰੋਕਣ ਲਈ ਚੁੱਕਿਆ ਗਿਆ ਹੈ। ਪਿਛਲੇ ਕੁੱਝ ਹਫ਼ਤਿਆਂ ‘ਚ ਭਾਰੀ ਬਾਰਸ਼ ਦੇ ਕਾਰਨ ਉਤਪਾਦਕ ਖੇਤਰਾਂ ‘ਚ ਪਿਆਜ਼ ਦੀ ਖ਼ਰੀਦ ਫ਼ਸਲ ਨੂੰ ਪਹੁੰਚੇ ਨੁਕਸਾਨ ਤੇ ਉਸ ਦੇ ਨਾਲ-ਨਾਲ ਇਸ ਦੀ ਜਮ੍ਹਾਖੋਰੀ ਕਾਰਨ ਪਿਆਜ਼ ਦੀਆਂ ਕੀਮਤਾਂ ਵੱਧ ਕੇ 75 ਰੁਪਏ ਪ੍ਰਤੀ ਕਿੱਲੋ ਨਾਲ ਉੱਪਰ ਪਹੁੰਚ ਗਈ ਹੈ।

    ਯੂਜ਼ਰਸ ਨੇ ਦਿੱਤੀ ਆਪਣੀ ਪ੍ਰਤੀਕਿਰਿਆ :

    ਟ੍ਰੈਂਡ ਨੂੰ ਫੋਲੋ ਕਰਦੇ ਹੋਏ ਯੂਜ਼ਰਸ ਨੇ ਆਪਣੀ-ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਕ ਯੂਜ਼ਰਸ ਨੇ ਲਿਖਿਆ, ‘ਤਿਉਹਾਰ ਦੇ ਸੀਜ਼ਨ ‘ਚ ਪਿਆਜ਼ ਦਾ ਭਾਅ ਵੱਧ ਜਾਣਾ ਚਿੰਤਾਜਨਕ ਹੈ। ਜੇਕਰ ਅਜਿਹਾ ਰਿਹਾ ਤਾਂ ਆਉਣ ਵਾਲਾ ਹਰ ਤਿਉਹਾਰ ਫਿੱਕਾ ਰਹੇਗਾ।’ ਦੂਜੇ ਯੂਜ਼ਰ ਨੇ ਲਿਖਿਆ, ‘ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਜੇਕਰ ਮਹਿੰਗਾਈ ਘੱਟ ਨਾ ਹੋਈ ਤਾਂ ਲੋਕ ਭੁੱਖੇ ਮਰ ਜਾਣਗੇ। ਉੱਥੇ ਹੀ ਕੁੱਝ ਲੋਕਾਂ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੋਂ ਵੀ ਸਵਾਲ ਕੀਤੇ।’ ਇਕ ਯੂਜ਼ਰ ਨੇ ਸਵਾਲ ਕੀਤਾ, ‘ਤਹਾਨੂੰ ਨਹੀਂ ਲੱਗਦਾ ਹੁਣ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਸੀ। ਇਸ ਮਾਧਿਆਮ ਵਰਗ ਦੇ ਲੋਕਾਂ ਲਈ ਵੀ ਕੁੱਝ ਕਰਨਾ ਚਾਹੀਦਾ ਹੈ।’

    ਜਾਣਕਾਰੀ ਮੁਤਾਬਕ ਸਰਕਾਰ ਦੇ ਕੋਲ ਪਿਆਜ਼ ਦਾ ਮਹਿਜ਼ 25 ਹਜ਼ਾਰ ਟਨ ਦਾ ਸੁਰੱਖਿਅਤ ਭੰਡਾਰ ਬਚਿਆ ਹੋਇਆ। ਇਹ ਸਟੌਕ ਨਵੰਬਰ ਦੇ ਪਹਿਲੇ ਹਫਤੇ ਤਕ ਸਮਾਪਤ ਹੋ ਜਾਵੇਗਾ।

    LEAVE A REPLY

    Please enter your comment!
    Please enter your name here