ਪਾਕਿ ‘ਚ ਗੈਸ ਸਿਲੰਡਰ ਧਮਾਕੇ ਦੌਰਾਨ 8 ਹਲਾਕ

    0
    131

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਬਲੋਚਿਸਤਾਨ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਇੱਕ ਗੈਸ ਸਿਲੰਡਰ ਵਿਚ ਧਮਾਕਾ ਹੋਣ ਦੀ ਖ਼ਬਰ ਹੈ। ਇਸ ਧਮਾਕੇ ਵਿਚ 8 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ।

    ਖ਼ਬਰ ਅਨੁਸਾਰ ਇਹ ਘਟਨਾ ਸੋਮਵਾਰ ਸ਼ਾਮ ਨੂੰ ਵਾਸ਼ੁਕ ਜ਼ਿਲ੍ਹੇ ਦੇ ਮਾਸ਼ਕੇਲ ਵਿਖੇ ਇੱਕ ਵੈਲਡਿੰਗ ਵਰਕਸ਼ਾਪ ਵਿਚ ਵਾਪਰੀ। ਪੁਲਸ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਲਾਸ਼ਾਂ ਅਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਪਹੁੰਚਾਇਆ।

    ਧਮਾਕੇ ਨਾਲ ਚਾਰ ਹੋਰ ਦੁਕਾਨਾਂ ਵੀ ਨਸ਼ਟ ਹੋ ਗਈਆਂ। ਇਕ ਚਸ਼ਮਦੀਦ ਨੇ ਕਿਹਾ ਕਿ ਧਮਾਕਾ ਉਦੋਂ ਹੋਇਆ ਜਦੋਂ ਕਾਮੇ ਇੱਕ ਗੈਸ ਸਿਲੰਡਰ ਦੀ ਮੁਰੰਮਤ ਲਈ ਵੈਲਡਿੰਗ ਮਸ਼ੀਨ ਦੀ ਵਰਤੋਂ ਕਰ ਰਹੇ ਸਨ। ਮ੍ਰਿਤਕਾਂ ਵਿਚ 5 ਅਫਗਾਨ ਨਾਗਰਿਕ ਅਤੇ 3 ਸਥਾਨਕ ਲੋਕ ਸ਼ਾਮਲ ਸਨ।

     

    LEAVE A REPLY

    Please enter your comment!
    Please enter your name here