ਪਾਕਿਸਤਾਨ ਦੇ ਤਿੰਨ ਕ੍ਰਿਕਟਰਾਂ ਨੂੰ ਹੋਇਆ ਕੋਰੋਨਾ !

    0
    138

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਸਿਮਰਨ)

    ਇਸਲਾਮਾਬਾਦ : ਇੰਗਲੈਂਡ ਦੇ ਦੌਰੇ ‘ਤੇ ਜਾਣ ਤੋਂ ਪਹਿਲਾਂ ਹੀ ਪਾਕਿਸਤਾਨ ਦੇ ਤਿੰਨ ਕ੍ਰਿਕਟਰਾਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ। ਪੀਸੀਬੀ ਦਾ ਕਹਿਣਾ ਹੈ ਕਿ ਹੈਦਰ ਅਲੀ, ਹੈਰੀਸ ਰਾਉਫ ਅਤੇ ਸ਼ਦਾਬ ਖਾਨ ‘ਚ ਕੋਰੋਨਾ ਦੇ ਲੱਛਣ ਮਿਲੇ ਹਨ। ਇਹ ਤਿੰਨੋਂ ਖਿਡਾਰੀ ਇੰਗਲੈਂਡ ਦੇ ਦੌਰੇ ‘ਤੇ ਜਾਣ ਵਾਲੀ ਟੀਮ ਦਾ ਹਿੱਸਾ ਸਨ। ਇਸੀ ਹਫ਼ਤੇ 28 ਜੂਨ ਨੂੰ ਹੀ ਪਾਕਿਸਤਾਨ ਦੀ ਟੀਮ ਇੰਗਲੈਂਡ ਦੇ ਦੌਰੇ ‘ਤੇ ਜਾ ਰਹੀ ਹੈ। ਇੰਗਲੈਂਡ ਪਹੁੰਚ ‘ਤੇ ਪਾਕਿਸਤਾਨ ਦੀ ਟੀਮ ਨੂੰ 14 ਦਿਨਾਂ ਲਈ ਕੁਆਰੰਟੀਨ ਕੀਤਾ ਜਾਵੇਗਾ।

    ਇਸ ਤੋਂ ਪਹਿਲਾਂ ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫ਼ਰੀਦੀ ਨੂੰ ਵੀ ਕੋਰੋਨਾ ਹੋਇਆ ਸੀ।

    LEAVE A REPLY

    Please enter your comment!
    Please enter your name here