ਪਾਕਿਸਤਾਨ ‘ਚ ਭੀੜ ਨੇ ਹਿੰਦੂ ਮੰਦਰ ਨੂੰ ਲਾਈ ਅੱਗ, ਕੀਤਾ ਢਹਿ ਢੇਰੀ

    0
    141

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਇਸਲਾਮਾਬਾਦ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਕਰਕ ਜ਼ਿਲ੍ਹੇ ‘ਚ ਇੱਕ ਮੌਲਵੀ ਦੀ ਅਗਵਾਈ ‘ਚ ਭੀੜ ਵੱਲੋਂ ਇਕ ਹਿੰਦੂ ਮੰਦਰ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਭੀੜ ਨੇ ਮੰਦਰ ਨੂੰ ਅੱਗ ਲਾ ਦਿੱਤੀ ਅਤੇ ਮੰਦਰ ਦੀ ਭੰਨਤੋੜ ਕਰ ਦਿੱਤੀ ਅਤੇ ਮੰਦਰ ਨੂੰ ਢਾਹ ਦਿੱਤਾ ਗਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਸਾਫ਼ ਪਤਾ ਲੱਗ ਰਿਹਾ ਹੈ ਕਿ ਭੀੜ ਮੰਦਰ ਦੀ ਛੱਤ ‘ਤੇ ਦੀਵਾਰ ਢਾਹ ਰਹੇ ਹਨ।

    ਜਿਸ ਤੋਂ ਬਾਅਦ ਦੁਨੀਆਂ ਭਰ ਭਰ ‘ਚ ਵਸਦੇ ਹਿੰਦੂ ਭਾਈਚਾਰੇ ਤੇ ਪਾਕਿਸਤਾਨ ਸਮੇਤ ਦੁਨੀਆਂ ਦੇ ਹੋਰ ਹਿੱਸਿਆਂ ‘ਚ ਮਨੁੱਖੀ ਅਧਿਕਾਰ ਕਾਰਕੁੰਨਾ ਵੱਲੋਂ ਇਸ ਘਟਨਾ ਦੀ ਆਲੋਚਨਾ ਕੀਤੀ ਜਾ ਰਹੀ ਹੈ।

    ਮਿਲੀ ਜਾਣਕਾਰੀ ਅਨੁਸਾਰ ਕਰਕ ‘ਚ ਮੌਲਾਨਾ ਫਜਲੁਰ ਰਹਿਮਾਨ ਦੀ ਜਮੀਅਤ ਉਲੈਮਾ-ਏ-ਇਸਲਾਮ ਦੀ ਇਕ ਰੈਲੀ ਹੋਈ ਸੀ ਜਿਸ ‘ਚ ਸ਼ਾਮਲ ਲੀਡਰਾਂ ਨੇ ਉਤੇਜਿਤ ਭਾਸ਼ਣ ਦਿੱਤੇ ਸਨ। ਜਿਸ ਤੋਂ ਬਾਅਦ ਭੀੜ ਨੇ ਮੰਦਰ ਨੂੰ ਅੱਗ ਲਾ ਦਿੱਤੀ ਤੇ ਮੰਦਰ ਨੂੰ ਪੂਰੀ ਤਰ੍ਹਾਂ ਤੋੜ ਕੇ ਢਾਹ ਦਿੱਤਾ। ਜਦੋਂ ਕਿ ਜਮੀਅਤ ਓਲੈਮਾ ਏ ਇਸਲਾਮ ਦੀ ਪਾਰਟੀ ਨੇ ਇਸ ਘਟਨਾ ਤੋਂ ਕਿਨਾਰਾ ਕਰ ਲਿਆ ਹੈ ਅਤੇ ਕਿਹਾ ਹੈ ਕਿ ਇਸ ਘਟਨਾ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ ਕਿਉਂਕਿ ਇਹ ਘਟੲ ਰੈਲੀ ਤੋਂ ਬਾਅਦ ਹੋਈ ਹੈ।

    LEAVE A REPLY

    Please enter your comment!
    Please enter your name here