ਪਹਿਲਾਂ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਤੋਂ ਨੈਗੇਟਿਵ ਆਉਣ ਵਾਲੇ ਗੁਰਦੀਪ ਸਿੰਘ ਖਨੂਰ ਦੀ ਸਪੈਸ਼ਲ ਰਿਪੋਰਟ :

    0
    118

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ : ਮਜ਼ਬੂਤ ਇੱਛਾ ਸ਼ਕਤੀ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪੂਰੀ ਤਰਾਂ ਪਾਲਣਾ ਹੀ ਇਕ ਜਰੀਆ ਹੈ ਕੋਰੋਨਾ ਤੋ ਬਚਣ ਦਾ ਜੇ ਕਿਸੇ ਇਸ ਬਿਮਾਰੀ ਤੋ ਪੀੜਤ ਹੋਣ ਦੀ ਸ਼ੱਕ ਹੈ ਉਸ ਨੂੰ ਡਰਨ , ਘਬਰਾਉਣ ਅਤੇ ਭੱਜਣ ਦੀ ਲੋੜ ਨਹੀ ਕਿਉਕਿ ਇਕਾਤਵਾਸ ਵਿੱਚ ਸਹੀ ਇਲਾਜ ਨਾਲ ਇਸ ਤੋ ਛੁੱਟਕਾਰਾ ਪਾਇਆ ਜਾ ਸਕਦਾ ਹੈ ਇਹ ਕਹਿਣਾ ਹੈ ਪੰਜਾਬ ਵਿੱਚ ਕੋਰੋਨਾ ਤੋ ਪਹਿਲੇ ਪੀੜਤ ਪਾਏ ਜਾਣ ਤੋ ਬਆਦ ਸਹੀ ਇਲਾਜ ਤੋ ਬਆਦ ਹੁਣ ਠੀਕ ਹੋ ਚੁੱਕੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਖਨੂਰ ਦੇ ਇਟਲੀ ਤੋ ਪਰਤੇ ਗੁਰਦੀਪ ਸਿੰਘ ਦਾ ਕਹਿਣਾ। ਇਸ ਮੌਕੇ ਗੁਰਦੀਪ ਸਿੰਘ ਨੇ ਦੱਸਿਆ ਕਿ ਮੈ ਆਪਣੇ ਪਰਿਵਾਰ ਬੇਟੇ ਤੇ ਪਤਨੀ ਸਮੇਤ 3 ਮਾਰਚ ਦੀਆਂ ਪਹਿਲਾਂ ਹੀ ਇੰਡੀਆਂ ਲਈ ਟਿਕਟਾਂ ਬੁੱਕ ਕਰਵਾਈਆ ਸਨ ਤੇ ਆਉਣ ਤੋ 4 ਕੁ ਦਿਨ ਪਹਿਲਾਂ ਮੈਨੂੰ ਬੁਖ਼ਾਰ ਚੜਿਆ ਸੀ ਅਤੇ  ਦਵਾਈ ਖਾਣ ਨਾਲ ਮੈਂ ਠੀਕ ਹੋ ਗਿਆ ਸੀ ਕਿਉਕਿ ਹਰ ਸਾਲ ਜਦੋ ਮੌਸਮ ਬਦਲ ਦਾ ਹੈ ਤਾਂ ਬਖਾਰ ਹੋਣਾ ਆਮ ਜੀ ਜਿਹੀ ਗੱਲ ਹੈ । ਜਦੋਂ ਮੈਂ ਇੱਟਲੀ ਤੋਂ ਤੁਰਿਆ ਤੇ  ਬਿੱਲਕੁਲ ਠੀਕ ਸੀ । ਦਿੱਲੀ ਏਅਰਪੋਰਟ ਉਤਰਨ ਉਪਰੰਤ ਮੈਂ ਫਾਰਮ ਭਰਕੇ ਆਪਣੇ ਬੁਖ਼ਾਰ ਹੋਣ ਬਾਰੇ ਜਾਣਕਾਰੀ ਦਿੱਤੀ ਅਤੇ ਦਿੱਲੀ ਮੇਰੀ 7 ਘੰਟੇ ਦੀ ਸਟੇਅ ਹੋਣ ਉਪਰੰਤ ਮੈਂ ਅੰਮ੍ਰਿਤਸਰ ਏਅਰਪੋਰਟ ਤੇ ਡਾਕਟਰਾਂ ਦੀ ਟੀਮ ਵੱਲੋ ਚੈਕ ਕੀਤਾ ਤੇ ਮੈਨੂੰ ਆਈਸੋਲੇਸ਼ਨ ਵਾਰਡ ਮੈਡੀਕਲ ਕਾਲਜ ਵਿਖੇ ਰੱਖਿਆ ਗਿਆ। ਟੈਸਟ ਲੈਣ ਤੇ ਰਿਪੋਰਟ ਪਾਜ਼ੇਟਿਵ ਦੀ ਆਈ।

    ਸਿਹਤ ਵਿਭਾਗ ਦੇ  ਡਾਕਟਰਾਂ ਅਤੇ ਸਟਾਫ਼ ਵੱਲੋ ਨੇ ਮੇਰੀ ਚੰਗੀ ਦੇਖ ਭਾਲ ਅਤੇ ਬੇਹਤਰ ਇਲਾਜ ਅਤੇ ਸੰਤੁਲਿਤ ਖ਼ੁਰਾਕ ਨਾਲ ਮਨੋਬੱਲ ਵੀ ਵਧਾਇਆ ਜਿਸ ਦੇ ਮੱਦੇ ਨਜਰ ਮੈਂ ਅੱਜ ਇਸ ਬਿਮਾਰੀ ਤੋਂ ਠੀਕ ਹੋ ਕਿ ਆਪਣੇ ਘਰ ਪਰਿਵਾਰ ਨਾਲ ਰਿਹ ਰਿਹਾ ਹਾਂ । ਮੈਂ ਪੰਜਾਬ ਸਰਕਾਰ ਦੀ ਕੋਰੋਨਾ ਵਾਇਰਸ ਤੋ ਪ੍ਰਭਾਵਿਤ ਵਿਅਕਤੀਆਂ ਨੂੰ ਇਕਾਤਵਾਸ ਅਤੇ ਆਈਸੋਲੋਸ਼ਨ ਸੈਟਰ ਵਿੱਚ ਦਿੱਤੀਆਂ ਜਾਣ ਵਾਲੀਆ ਸੇਵਾਵਾਂ ਅਤੇ ਸਿਹਤ ਅਮਲੇ ਦੀ ਸ਼ਲਾਘਾ ਕਰਦਾ ਹਾਂ ਤੇ ਵਧੀਆ ਸਿਹਤ ਸੇਵਾਵਾਂ ਕਰਕੇ ਮੈਂ ਤੰਦਰੁਸਤ ਹੋ ਕਿ ਆਪਣੇ ਪਰਿਵਾਰ ਵਿੱਚ ਰਿਹਾ ਹਾਂ। ਪੰਜਾਬ ਦਿਆ ਲੋਕਾਂ ਸੁਨੇਹਾਂ ਦਿੰਦੇ ਹੋਏ ਉਸ ਦੇ ਦੱਸਿਆ ਕਿ ਬਿਮਾਰੀ ਨੂੰ ਛਪਾਉਣ ਦੀ ਜ਼ਰੂਰਤ ਨਹੀਂ ਹੈ ਜੇਕਰ ਕਿਸੇ ਨੂੰ ਤੇਜ ਬੁਖ਼ਾਰ ਖੁਸ਼ਕ ਖਾਂਸੀ ਅਤੇ ਸਾਹ ਲੈਣ ਵਿੱਚ ਤਕਲੀਫ਼ ਆਦਿ ਮਹਿਸੂਸ ਹੁੰਦੀ ਹੈ ਤਾਂ ਉਸ ਨੂੰ ਨਜ਼ਦੀਕੀ ਸਿਹਤ ਸੰਸਥਾਂ ਤੇ ਆਪਣਾ ਇਲਾਜ ਅਤੇ ਦੂਜਿਆ ਤੋਂ ਸਮਾਜਿਕ ਦੂਰੀ ਰੱਖਣੀ ਚਾਹੀਦੀ ਹੈ । ਨਿੱਜੀ ਸਾਫ਼ ਸਫ਼ਾਈ ਹੱਥਾ ਦੀ ਸਫ਼ਾਈ, ਵਿਟਾਮਿਨ ਸੀ ਭਰਪੂਰ ਖ਼ੁਰਾਕ ਸਮਾਜਿਕ ਦੂਰੀ ਨਾਲ ਅਸੀ ਇਸ ਬਿਮਾਰ ਤੋਂ ਕਾਫ਼ੀ ਹੱਦ ਤੱਕ ਠੀਕ ਹੋ ਸਕਦੇ ਹਾਂ ਸਾਨੂੰ ਸਾਰਿਆ ਨੂੰ ਸਰਕਾਰ ਵੱਲੋ ਲਾਗੂ ਕੀਤਾ ਲਾਕਡਾਉਨ ਦੀ ਪਾਲਣਾ ਕਰਦੇ ਹੋਏ ਘਰ ਵਿੱਚ ਰਹਿ ਕਿ ਇਸ ਬਿਮਾਰੀ ਦੇ ਅੱਗੇ ਫੈਲਣ ਤੋ ਕੋਰਣ ਤੋ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।

    ਇਸ ਬਾਰੇ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਲੋਕਾਂ ਨੂੰ ਜਾਗਰੂਕ ਕਰਦਿਆ ਇਸ ਕੋਰੋਨਾ ਵਾਇਰਸ ਦੇ ਫੈਲਅ ਨੂੰ ਰੋਕਣ ਲਈ ਸਮਾਜਿਕ ਦੂਰੀ ਘਰ ਵਿੱਚ ਇਕਾਤਵਾਸ ਅਤੇ ਰੋਗਾਂ ਤੋ ਲੜਨ ਪ੍ਰਤੀ ਸ਼ਕਤੀ ਵਧਾਉਣ ਲਈ ਚੰਗੀ ਖੁਰਾਕ ਪ੍ਰੋਟੀਨ ਯੁਕਤ ਦਾਲਾ ਹਰੇ ਪੱਤੋਦਾਰ ਸਬਜੀਆਂ ਅਦਰਿਕ , ਹਲਦੀ ਲਸ਼ਣ ਦੀ ਵਰਤੋ ਕੀਤੀ ਜਾਵੇ ਅਤੇ ਜਿਹੜੇ ਲੋਕ ਸ਼ੁਗਰ ਬਲੱਡ ਪ੍ਰਸ਼ੈਰ ਆਦਿ ਬਿਮਾਰੀ ਤੇ ਪ੍ਰਭਾਵਿਤ ਹਨ ਆਪਣੀ ਦਵਾਈ ਸਮੇਂ ਸਿਰ ਲੈ ਕੇ ਇਸ ਨੂੰ ਕੰਟਰੋਲ ਹੇਠ ਰੱਖਣ ਅਤੇ ਘਰ ਵਿੱਚ ਰਹਿ ਕੇ ਸਮਾਜਿਕ ਦੂਰੀ ਬਣਾਈ ਰੱਖਣ।

    LEAVE A REPLY

    Please enter your comment!
    Please enter your name here