ਨਸ਼ਿਆਂ ਖਿਲਾਫ਼ ਵਿੱਢੀ ਜਾਗਰੂਕਤਾ ਮੁਹਿੰਮ ਬਾਰੇ ਕੀਤਾ ਜਾਗਰੂਕ

    0
    165

    ਹੁਸ਼ਿਆਰਪਰ( ਰੁਪਿੰਦਰ ) ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਦੇ ਨਿਰਦੇਸ਼ਾਂ ‘ਤੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਨਸ਼ਿਆਂ ਖਿਲਾਫ਼ ਵਿੱਢੀ ਜਾਗਰੂਕਤਾ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਸੀ.ਐਚ.ਸੀ. ਬੁਢਾਬੜ, ਹਾਜੀਪੁਰ, ਭੂੰਗਾ ਵਿਖੇ ਓ.ਓ.ਏ.ਟੀ. ਕਲੀਨਿਕਾਂ ਸਬੰਧੀ ਜਨਤਕ ਸੈਮੀਨਾਰ ਲਗਾਏ ਗਏ।
    ਸੈਮੀਨਾਰ ਵਿੱਚ ਸੰਬੋਧਨ ਕਰਦਿਆਂ ਐਸ.ਡੀ.ਐਮ. ਹੁਸ਼ਿਆਰਪੁਰ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਇਨ੍ਹਾਂ ਕਲੀਨਿਕਾਂ ਵਿੱਚ ਪੰਜਾਬ ਸਰਕਾਰ ਵਲੋਂ ਹੈਰੋਇਨ, ਅਫੀਮ, ਭੁੱਕੀ, ਟਰਾਮਾਡੋਲ, ਪ੍ਰੋਕਸੀਵਨ ਕੈਪਸੂਲ ਆਦਿ ਦੇ ਮਰੀਜ਼ਾਂ ਦਾ ਜੀਭ ਦੇ ਥੱਲੇ ਰੱਖਣ ਵਾਲੀ ਗੋਲੀ ਨਾਲ ਮੁਫਤ ਇਲਾਜ ਕੀਤਾ ਜਾਂਦਾ ਹੈ। ਇਹ ਗੋਲੀਆਂ ਸਰਕਾਰ ਵਲੋਂ ਮਾਨਤਾ ਪ੍ਰਾਪਤ ਲੰਮਾਂ ਸਮਾਂ ਅਸਰ ਰੱਖਣ ਵਾਲੀ ਮੁਫ਼ਤ ਦਿੱਤੀ ਜਾਂਦੀ ਹੈ। ਇਸ ਗੋਲੀ ਦਾ ਕੋਈ ਸਰੀਰਕ ਨੁਕਸਾਨ ਨਹੀਂ ਹੈ ਅਤੇ ਹੋਰਨਾ ਬਿਮਾਰੀਆਂ ਜਿਵੇਂ ਹੈਪੇਟਾਇਸ-ਸੀ, ਐਚ.ਆਈ.ਵੀ. ਏਡਜ ਤੋਂ ਬਚਿਆ ਜਾ ਸਕਦਾ ਹੈ। ਉਨ•ਾਂ ਕਿਹਾ ਕਿ ਹੋਰ ਜਾਣਕਾਰੀ ਲਈ ਸੰਪਰਕ ਨੰਬਰ 01882-244636 ਸਵੇਰੇ 9 ਵਜੇ ਤੋਂ 3 ਵਜੇ ਤੱਕ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜ਼ਿਲ੍ਹੇ ਨੂੰ ਨਸ਼ਾ ਮੁਕਤ ਅਤੇ ਤੰਦਰੁਸਤ ਬਣਾਉਣ ਲਈ ਇਕਜੁੱਟਤਾ ਦਾ ਸੱਦਾ ਵੀ ਦਿੱਤਾ।
    ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਤਪਾਲ ਸਿੰਘ ਗੋਜਰਾ, ਮਨੋਰੋਗ ਮਾਹਿਰ ਡਾ. ਰਾਜ ਕੁਮਾਰ, ਸਬੰਧਤ ਸੀ.ਐਚ.ਸੀ. ਦੇ ਐਸ.ਐਮ.ਓਜ਼, ਪੰਚ-ਸਰਪੰਚ, ਜ਼ਿਲ੍ਹਾ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਤੋਂ ਓ.ਓ.ਏ.ਟੀ. ਕਲੀਨਿਕਾਂ ਦੇ ਨੋਡਲ ਅਫ਼ਸਰ ਡਾ. ਗੁਰਵਿੰਦਰ ਸਿੰਘ, ਕੌਂਸਲਰ ਸ਼੍ਰੀ ਸੰਦੀਪ ਕੁਮਾਰ, ਨਿਸ਼ਾ ਰਾਣੀ, ਸ਼੍ਰੀ ਪ੍ਰਸ਼ਾਂਤ ਤੋਂ ਇਲਾਵਾ ਜ਼ਿਲ੍ਹਾ ਪੁਲਿਸ, ਜੀ.ਓ.ਜੀਜ਼, ਐਨ.ਜੀ.ਓਜ਼, ਅਤੇ ਸਿਹਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।

    LEAVE A REPLY

    Please enter your comment!
    Please enter your name here