ਧੀ ਦੀ ਲਾਸ਼ ਨੂੰ ਮੋਰਚਰੀ ਵਿੱਚ ਰਖਵਾ ਕੇ, ਮੇਲੇ ‘ਚ ਵੇਚੇ ਮਾਂ ਨੇ ਖਿਡੌਣੇ, ਅਗਲੇ ਦਿਨ ਕੀਤਾ ਸੰਸਕਾਰ!

    0
    133

    ਰਾਜਸਥਾਨ, ਜਨਗਾਥਾ ਟਾਇਮਜ਼: (ਸਿਮਰਨ)

    ਰਾਜਸਥਾਨ: ਰਾਜਸਥਾਨ ਸਥਿਤ ਪਾਲੀ ਤੋਂ ਇਕ ਭਾਵੁਕ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਧੀ ਦੀ ਮੌਤ ਤੋਂ ਬਾਅਦ ਵੀ ਮਾਂ ਨੇ ਲਾਸ਼ ਮੁਰਦਾਘਰ ਵਿਚ ਰੱਖ ਖਿਡੌਣਿਆਂ ਦੀ ਦੁਕਾਨ ਲਗਾਈ ਤੇ ਫਿਰ ਵਿਕਰੀ ਕਰਨ ਤੋਂ ਬਾਅਦ ਅਗਲੀ ਸਵੇਰ ਉਸ ਦਾ ਸਸਕਾਰ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸੁਗਨਾ ਦੀ ਧੀ ਪਿੰਕੀ ਦੀ ਪਾਲੀ ਦੇ ਇਕ ਸਾਇੰਸ ਪਾਰਕ ਵਿਚ ਝੂਲਾ ਝੂਲਦੇ ਸਮੇਂ ਡਿੱਗਣ ਨਾਲ ਮੌਤ ਹੋ ਗਈ।

    ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਸਿਰ ਵਿੱਚ ਡੂੰਘੀ ਸੱਟ ਲੱਗੀ ਸੀ। ਖਿਡੌਣਿਆਂ ਦੀ ਦੁਕਾਨ ਲਗਾਉਣ ਵਾਲੀ ਸੁਗਨਾ ਅਜਮੇਰ ਤੋਂ ਦੁਕਾਨ ਖਿਡੌਣੇ ਖਰੀਦ ਕੇ ਪਾਲੀ ਮੇਲੇ ਵਿਚ ਦੁਕਾਨ ਲਗਾਉਣ ਪੁੱਜੀ ਸੀ। ਜਦੋਂ ਉਸ ਨੂੰ ਪਿੰਕੀ ਦੀ ਮੌਤ ਬਾਰੇ ਪਤਾ ਲੱਗਿਆ ਤਾਂ ਉਹ ਬੇਸੁੱਧ ਹੋ ਗਈ ਪਰ ਗਰੀਬੀ ਅਤੇ ਕਰਜ਼ੇ ਨਾਲ ਜੂਝ ਰਹੇ ਆਪਣੇ ਪਰਿਵਾਰ ਨੂੰ ਚਲਾਉਣ ਲਈ ਸੁਗਨਾ ਨੇ ਆਪਣੀ ਧੀ ਦੀ ਲਾਸ਼ ਨੂੰ ਮੋਰਚਰੀ ਵਿੱਚ ਰਖਵਾ ਦਿੱਤਾ ਅਤੇ ਖਿਡੌਣੇ ਵੇਚੇ।

    ਸੁਗਨਾ ਨੇ ਇਸ ਮੇਲੇ ਵਿਚ ਦੁਕਾਨ ਸਥਾਪਤ ਕਰਨ ਲਈ ਲਗਭਗ 35,000 ਰੁਪਏ ਦੇ ਖਿਡੌਣੇ ਉਧਾਰ ਲਏ ਸਨ। ਸੁਗਨਾ ਨੇ ਰਾਤ 12 ਵਜੇ ਤੱਕ ਖਿਡੌਣੇ ਵੇਚੇ ਅਤੇ ਫਿਰ ਅਗਲੀ ਸਵੇਰ ਬੇਟੀ ਦਾ ਅੰਤਿਮ ਸੰਸਕਾਰ ਕਰ ਦਿੱਤਾ। ਸੁਗਨਾ ਆਪਣੀਆਂ ਦੋ ਬੇਟੀਆਂ ਨਾਲ ਪਾਲੀ ਮੇਲੇ ਵਿਚ ਆਈ ਸੀ। ਸੁਗਨਾ ਨੇ ਐਤਵਾਰ ਰਾਤ ਨੂੰ ਖਿਡੌਣੇ ਵੇਚਣ ਤੋਂ ਬਾਅਦ ਸੋਮਵਾਰ, 16 ਮਾਰਚ ਨੂੰ ਬੇਟੀ ਦਾ ਅੰਤਿਮ ਸੰਸਕਾਰ ਕਰ ਦਿੱਤਾ। ਨਿਊਜ਼ ਰਿਪੋਰਟ ਦੇ ਅਨੁਸਾਰ, ਸੁਗਨਾ ਦੇ ਪਤੀ ਨੂੰ ਅਧਰੰਗ ਵੀ ਹੋ ਗਿਆ ਸੀ ਅਤੇ ਉਸ ਦੇ ਫੇਫੜਿਆਂ ਵਿਚ ਛੇਕ ਹੈ।

    LEAVE A REPLY

    Please enter your comment!
    Please enter your name here