ਦੈਨਿਕ ਭਾਸਕਰ ਸਮੂਹ ਦੇ ਦੇਸ਼ਭਰ ਵਿੱਚ ਕਈ ਦਫ਼ਤਰਾਂ ‘ਤੇ ਆਮਦਨ ਕਰ ਵਿਭਾਗ ਦਾ ਛਾਪਾ

    0
    142

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਦੇਸ਼ ਦੇ ਸਭ ਤੋਂ ਵੱਡੇ ਅਖ਼ਬਾਰ ਸਮੂਹ ‘ਦੈਨਿਕ ਭਾਸਕਰ’ ਦੇ ਕਈ ਦਫ਼ਤਰਾਂ ‘ਤੇ ਇਨਕਮ ਟੈਕਸ ਵਿਭਾਗ ਨੇ ਛਾਪੇ ਮਾਰੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਵੀਰਵਾਰ ਸਵੇਰੇ ਭੋਪਾਲ ਵਿੱਚ ਦੈਨਿਕ ਭਾਸਕਰ ਦੇ ਦਫ਼ਤਰ ਵਿੱਚ ਇੱਕ ਛਾਪਾ ਮਾਰਿਆ ਗਿਆ। ਇਨਕਮ ਟੈਕਸ ਵਿਭਾਗ ਦੀ ਇਨਵੈਸਟੀਗੇਸ਼ਨ ਵਿੰਗ ਦੇ ਛਾਪਿਆਂ ਤਹਿਤ ਟੀਮ ਪ੍ਰੈਸ ਕੰਪਲੈਕਸ ਸਮੇਤ ਅੱਧੀ ਦਰਜਨ ਥਾਵਾਂ ‘ਤੇ ਮੌਜੂਦ ਹੈ।

    ਇਸ ਛਾਪੇਮਾਰੀ ਦੌਰਾਨ ਸਥਾਨਕ ਪੁਲਿਸ ਵੀ ਸਾਥ ਦੇ ਰਹੀ ਹੈ। ਭੋਪਾਲ ਦੇ ਨਾਲ ਹੀ ਇੰਦੌਰ ਅਤੇ ਜੈਪੁਰ ਸਣੇ ਦੇਸ਼ ਦੇ ਕਈ ਦਫਤਰਾਂ ਵਿਚ ਛਾਪੇਮਾਰੀ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੂਰਾ ਸਰਚ ਅਭਿਆਨ ਦਿੱਲੀ ਅਤੇ ਮੁੰਬਈ ਦੀ ਟੀਮ ਵੱਲੋਂ ਚਲਾਇਆ ਜਾ ਰਿਹਾ ਹੈ।ਇਸ ਦੌਰਾਨ ਅਖ਼ਬਾਰ ਦੀ ਡਿਜੀਟਲ ਟੀਮ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਗਿਆ ਹੈ। ਫਿਲਹਾਲ ਇਸ ਮਾਮਲੇ ਵਿਚ ਹੋਰ ਜਾਣਕਾਰੀ ਦੀ ਉਡੀਕ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਦੇਸ਼ ਵਿੱਚ ਭਿਆਨਕ ਸਥਿਤੀ ਨੂੰ ਬਿਆਨਦੇ ਹੋਏ ਦੈਨਿਕ ਭਾਸਕਰ ਦੀਆਂ ਕਈ ਰਿਪੋਰਟਾਂ ਚਰਚਾ ਵਿੱਚ ਰਹੀਆਂ ਸਨ।

    ਇਸ ਦੌਰਾਨ ਦੈਨਿਕ ਭਾਸਕਰ ਅਖ਼ਬਾਰ ਦੇ ਦਫ਼ਤਰਾਂ ‘ਤੇ ਆਮਦਨ ਕਰ ਦੇ ਛਾਪਿਆਂ ਦੀ ਖ਼ਬਰ ਮਿਲਦਿਆਂ ਹੀ ਲੋਕਾਂ ਨੇ ਸੋਸ਼ਲ ਮੀਡੀਆ’ ਤੇ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਦੂਜੇ ਪਾਸੇ ਪੱਤਰਕਾਰ ਅਰਵਿੰਦ ਗੁਣਾਸ਼ੇਖਰ ਨੇ ਟਵੀਟ ਕੀਤਾ, ‘ਐਨਡੀਟੀਵੀ ਦੇ ਸੂਤਰਾਂ ਅਨੁਸਾਰ ਆਮਦਨ ਕਰ ਵਿਭਾਗ ਟੈਕਸ ਚੋਰੀ ਦੇ ਦੋਸ਼ਾਂ ਤਹਿਤ ਦੇਸ਼ ਵਿੱਚ ਦੈਨਿਕ ਭਾਸਕਰ ਦੇ ਕਈ ਦਫਤਰਾਂ ਵਿੱਚ ਛਾਪੇਮਾਰੀ ਕਰ ਰਿਹਾ ਹੈ।

     

     

    LEAVE A REPLY

    Please enter your comment!
    Please enter your name here