ਦੀਪ ਸਿੱਧੂ ਸਰਕਾਰੀ ਬੰਦਾ ਕਰਾਰ, ਹੁਣ ਪੰਨੂ ਦਾ ਵੀ ਵੱਡਾ ਦਾਅਵਾ

    0
    139

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਗਣਤੰਤਰ ਦਿਵਸ ਮੌਕੇ ਦਿੱਲੀ ‘ਚ ਕੱਢੀ ਟ੍ਰੈਕਟਰ ਰੈਲੀ ਦੌਰਾਨ ਕਿਸਾਨ ਭੜਕ ਗਏ। ਕੁੱਝ ਪ੍ਰਦਰਸ਼ਨਕਾਰੀ ਤੈਅ ਰੂਟ ਦੀ ਬਜਾਏ ਦੂਜੇ ਰੂਟ ‘ਤੇ ਟ੍ਰੈਕਟਰ ਲੈ ਕੇ ਦਿੱਲੀ ਅੰਦਰ ਦਾਖ਼ਲ ਹੋ ਗਏ। ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣ ਦਾ ਸਾਰਾ ਦੋਸ਼ ਦੀਪ ਸਿੱਧੂ ਦਾ ਕੱਢਿਆ ਜਾ ਰਿਹਾ ਹੈ। ਹੁਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਆਊਟਰ ਰਿੰਗ ਰੋਡ ‘ਤੇ ਜਾਵਾਂਗੇ।

    ਉਨ੍ਹਾਂ ਨੇ ਕਿਹਾ ‘ਸੰਯੁਕਤ ਕਿਸਾਨ ਮੋਰਚੇ ਨੇ ਵੀ ਇਹੀ ਐਲਾਨ ਕੀਤਾ ਸੀ। ਬਾਅਦ ‘ਚ ਸੰਯੁਕਤ ਕਿਸਾਨ ਮੋਰਚਾ ਪਿੱਛੇ ਹਟ ਗਿਆ। ਅਸੀਂ ਪੁਲਿਸ ਵੱਲੋਂ ਰੋਕਣ ਮਗਰੋਂ ਬੈਰੀਕੇਡ ਤੋੜੇ। ਅਸੀਂ ਪੁਲਿਸ ਨੂੰ ਕਹਿ ਰਹੇ ਸੀ ਕਿ ਅਸੀਂ ਸ਼ਾਂਤੀਪੂਰਵਕ ਤਰੀਕੇ ਨਾਲ ਆਊਟਰ ਰਿੰਗ ਰੋਡ ਜਾਵਾਂਗੇ।’

    ਉਨ੍ਹਾਂ ਨੇ ਕਿਹਾ ਲਾਲ ਕਿਲ੍ਹੇ ‘ਤੇ ਜਾਣ ਲਈ ਅਸੀਂ ਜ਼ਿੰਮਵਾਰ ਨਹੀਂ। ਲਾਲ ਕਿਲ੍ਹੇ ‘ਤੇ ਦੀਪ ਸਿੱਧੂ ਗਿਆ ਤੇ ਉਹੀ ਇਸ ਦਾ ਜ਼ਿੰਮੇਵਾਰ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਦੀਪ ਸਿੱਧੂ ਨੂੰ ਲਾਲ ਕਿਲ੍ਹੇ ‘ਤੇ ਪੁਲਿਸ ਨੇ ਕਿਉਂ ਨਹੀਂ ਰੋਕਿਆ? ਦੀਪ ਸਿੱਧੂ ਸਰਕਾਰ ਦਾ ਬੰਦਾ ਹੈ। ਅਸੀਂ ਆਊਟਰ ਰਿੰਗ ਰੋਡ ਤੋਂ ਵਾਪਸ ਆ ਗਏ। ਪੁਲਿਸ ਜਾਂਚ ਵਿੱਚ ਸਹਿਯੋਗ ਕਰਾਂਗੇ। ਸੰਯੁਕਤ ਕਿਸਾਨ ਮੋਰਚਾ ਨਾਲ ਗੱਲ ਕਰਾਂਗਾ ਲਾਲ ਕਿਲ੍ਹੇ ਤੇ ਜੋ ਹੋਇਆ ਉਸ ਦਾ ਜ਼ਿੰਮੇਵਾਰ ਮੈਂ ਨਹੀਂ।

    ਜ਼ਿਕਰਯੋਗ ਹੈ ਕਿ ਲਾਲ ਕਿਲ੍ਹੇ ‘ਚ ਦਾਖ਼ਲ ਹੋ ਕੇ ਕਿਸਾਨਾਂ ਨੇ ਆਪਣੇ ਝੰਡੇ ਲਾ ਦਿੱਤੇ ਸਨ। ਉੱਥੇ ਕਿਸਾਨ ਤੇ ਪੁਲਿਸ ਵਿੱਚ ਝੜਪ ਵੀ ਹੋਈ। ਪੁਲਿਸ ਨੇ ਕਿਸਾਨਾਂ ‘ਤੇ ਡਾਂਗਾ ਵਰ੍ਹਾਈਆਂ। ਇਸ ਤੋਂ ਬਾਅਦ ਲਾਲ ਕਿਲ੍ਹਾ ਖਾਲੀ ਕਰਵਾਇਆ ਗਿਆ ਸੀ।

    LEAVE A REPLY

    Please enter your comment!
    Please enter your name here