ਦਿੱਲੀ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਫੈਲੋਸ਼ਿਪ ਦੇਣ ਦਾ ਫ਼ੈਸਲਾ

    0
    131

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਸਿੱਖਿਆ ਦੇ ਖੇਤਰ ‘ਚ ਦਿੱਲੀ ਸਰਕਾਰ ਬਿਹਤਰ ਕੰਮ ਕਰ ਰਹੀ ਹੈ ਸੂਬਾ ਸਰਕਾਰ ਚਾਹੁੰਦੀ ਹੈ ਕਿ ਵਿਦਿਆਰਥੀਆਂ ਸਾਹਮਣੇ ਆਉਣ ਵਾਲੀ ਹਰ ਪਰੇਸ਼ਾਨੀ ਨੂੰ ਜਲਦ ਦੂਰ ਕੀਤਾ ਜਾਵੇ। ਇਸ ਲਈ ਸੂਬਾ ਸਰਕਾਰ ਵਿਦਿਆਰਥੀਆਂ ਨੂੰ ਦਸ ਲੱਖ ਰੁਪਏ ਤਕ ਦਾ ਐਜੂਕੇਸ਼ਨ ਲੋਨ ਮੁਹੱਈਆ ਕਰਵਾ ਰਹੀ ਹੈ। ਏਨਾ ਹੀ ਨਹੀਂ ਉੱਚ ਸਿੱਖਿਆ ਲਈ ਸਰਕਾਰ ਨੇ ਬਿਹਤਰ ਕੰਮ ਕੀਤਾ ਹੈ।

    ਦਿੱਲੀ ਸਰਕਾਰ ਨੇ ਵਿਦਿਆਰਥੀਆਂ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਖ਼ਤਮ ਕਰ ਦਿੱਤਾ ਹੈ। ਇਸ ਤੋਂ ਇਲਾਵਾ 6 ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਪਰਿਵਾਰ ਦੇ ਵਿਦਿਆਰਥੀਆਂ ਨੂੰ ਟੋਟਲ ਫ਼ੀਸ ਦੇ ਬਰਾਬਰ ਫੈਲੋਸ਼ਿਪ ਦਿੱਤੀ ਜਾ ਰਹੀ ਹੈ। ਜਿਸ ਨਾਲ ਵਿਦਿਆਰਥੀ ਆਸਾਨੀ ਨਾਲ ਆਪਣੀ ਪੜ੍ਹਾਈ ਪੂਰੀ ਕਰ ਲੈਣ।

    ਕੇਜਰੀਵਾਲ ਸਰਕਾਰ ਦਾ ਕਹਿਣਾ ਹੈ ਕਿ ਪੈਸੇ ਕਾਰਨ ਕਿਸੇ ਵਿਦਿਆਰਥੀ ਦੀ ਪੜ੍ਹਾਈ ਵਿਚਾਲੇ ਨਹੀਂ ਛੁੱਟਣੀ ਚਾਹੀਦੀ। ਇਸ ਲਈ ਉਨ੍ਹਾਂ ਵੱਲੋਂ ਸਾਰਥਕ ਪਹਿਲ ਦੀ ਸ਼ੁਰੂਆਤ ਕੀਤੀ ਗਈ ਹੈ। ਕੇਜਰੀਵਾਲ ਸਰਕਾਰ ਵਿਦਿਆਰਥੀਆਂ ਨੂੰ 10 ਲੱਖ ਰੁਪਏ ਗਾਰੰਟੀ ਲੋਨ ਮੁਹੱਈਆ ਕਰਵਾ ਰਹੀ ਹੈ। ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੀ ਪੜ੍ਹਾਈ ਸਰਕਾਰ ਦੀ ਜ਼ਿੰਮੇਵਾਰੀ ਹੈ ਇਸ ਲਈ ਉਨ੍ਹਾਂ ਨੂੰ ਬਿਨਾਂ ਗਾਰੰਟੀ ਲੋਨ ਦੇਣ ਦਾ ਫ਼ੈਸਲਾ ਕੀਤਾ ਹੈ।ਵਿਦਿਆਰਥੀਆਂ ਨੂੰ ਫੈਲੋਸ਼ਿਪ ਦੇਣ ਦੀ ਚੱਲ ਰਹੀ ਤਿਆਰੀ –

    ਕੇਜਰੀਵਾਲ ਸਰਕਾਰ ਦਾ ਕਹਿਣਾ ਹੈ ਕਿ ਦਿੱਲੀ ‘ਚ ਜ਼ਿਆਦਾਤਰ ਪਰਿਵਾਰਾਂ ਦੀ ਇਨਕਮ 6 ਲੱਖ ਰੁਪਏ ਤੋਂ ਘੱਟ ਹੈ। ਅਜਿਹੇ ‘ਚ ਵਿਦਿਆਰਥੀਆਂ ਨੂੰ ਪੜ੍ਹਾਈ ‘ਚ ਦਿੱਕਤ ਆਉਂਦੀ ਹੈ। ਪਰ ਸਰਕਾਰ ਨੇ ਇਸਦਾ ਹੱਲ ਲੱਭ ਲਿਆ ਹੈ। ਦਿੱਲੀ ਸਰਕਾਰ ਵੱਲੋਂ ਹੁਣ ਫ਼ੀਸ ਦੇ ਬਰਾਬਰ ਫੈਲੋਸ਼ਿਪ ਦਿੱਤੀ ਜਾਵੇਗੀ। ਇਹ ਸਕੀਮ ਅਗਲੇ ਸਾਲ ਤੋਂ ਲਾਗੂ ਕੀਤੀ ਜਾਵੇਗੀ।

    ਇੰਗਲਿਸ਼ ਸਪੀਕਿੰਗ ਤੇ ਪਰਸਨੈਲਿਟੀ ਡਿਵੈਲਪਮੈਂਟ ਵੱਲ ਧਿਆਨ –

    ਦਿੱਲੀ ਸਰਕਾਰ ਭਾਸ਼ਾ ਦੇ ਖੇਤਰ ‘ਚ ਵੀ ਪ੍ਰਭਾਵੀ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। ਇਸ ਤਹਿਤ ਹੁਣ ਅੰਗਰੇਜ਼ੀ ਬੋਲਣ ਤੇ ਪਰਸਨੈਲਿਟੀ ਡਿਵੈਲਪਮੈਂਟ ‘ਤੇ ਖਾਸ ਧਿਆਨ ਦਿੱਤਾ ਜਾਵੇਗਾ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਉੱਚ ਸਿੱਖਿਆ ਲਈ ਅੰਗਰੇਜ਼ੀ ਤੇ ਪਕੜ ਬਹੁਤ ਜ਼ਰੂਰੀ ਹੈ।

    LEAVE A REPLY

    Please enter your comment!
    Please enter your name here