ਦਿੱਲੀ ਪੁਲਿਸ ਨੇ ਜੀਂਦ ਦੇ ਤਿੰਨ ਨੌਜਵਾਨ ਚੁੱਕੇ, ਪਿੰਡ ਵਾਸੀਆਂ ਕੀਤਾ ਵੱਡਾ ਐਲਾਨ

    0
    120

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਜੀਂਦ: ਕਿਸਾਨ ਟ੍ਰੈਕਟਰ ਪਰੇਡ ਦੌਰਾਨ ਦਿੱਲੀ ਦੇ ਲਾਲ ਕਿਲ੍ਹਾ ਤੇ ਨੇੜਲੇ ਇਲਾਕਿਆਂ ‘ਚ ਹੋਈ ਹਿੰਸਾ ‘ਚ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲ ਹੀ ‘ਚ ਪੁਲਿਸ ਨੇ ਗ੍ਰਿਫ਼ਤਾਰ ਕੀਤੇ 120 ਲੋਕਾਂ ਦੀ ਲਿਸਟ ਵੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਹੁਣ ਖ਼ਬਰ ਹੈ ਕਿ ਇਨ੍ਹਾਂ ਗ੍ਰਿਫ਼ਤਾਰ ਨੌਜਵਾਨਾਂ ‘ਚ ਹਰਿਆਣਾ ਦੇ ਜੀਂਦ ਦੇ ਵੀ ਤਿੰਨ ਨੌਜਵਾਨ ਸ਼ਾਮਲ ਹਨ।

    26 ਜਨਵਰੀ ਦਿੱਲੀ ’ਚ ਹਿੰਸਾ ਕੇਸ ਵਿੱਚ ਜੀਂਦ ਦੇ ਗ੍ਰਿਫ਼ਤਾਰ ਕੀਤੇ ਨੌਜਵਾਨ ਅਨਿਲ (22), ਜਸਬੀਰ (27) ਤੇ ਅਨਿਲ (44) ਪਿੰਡ ਮਨੋਹਰਪੁਰ ਦੇ ਰਹਿਣ ਵਾਲੇ ਹਨ। ਇਨ੍ਹਾਂ ਨੌਜਵਾਨਾਂ ਬਾਰੇ ਸਥਾਨਕ ਕਿਸਾਨਾਂ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਦਾ ਕੋਈ ਕਸੂਰ ਨਹੀਂ ਸੀ। ਉਨ੍ਹਾਂ ਦੇ ਹੱਥਾਂ ਵਿੱਚ ਕੋਈ ਲਾਠੀਆਂ ਜਾਂ ਹਥਿਆਰ ਨਹੀਂ ਸਗੋਂ ਤਿਰੰਗਾ ਤੇ ਯੂਨੀਅਨ ਝੰਡਾ ਸੀ।

    ਲੋਕਾਂ ਨੇ ਦੱਸਿਆ ਕਿ ਇਹ ਤਿੰਨੇ ਨੌਜਵਾਨ 26 ਜਨਵਰੀ ਦੀ ਪਰੇਡ ‘ਚ ਹਿੱਸਾ ਲੈਣ ਲਈ ਬਾਈਕ ‘ਤੇ ਗਏ ਸੀ। ਇਨ੍ਹਾਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਅਗਲੇ ਦਿਨ ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜਿਸ ਤੋਂ ਬਾਅਦ ਪਿੰਡ ‘ਚ ਪੰਚਾਇਤ ਕੀਤੀ ਗਈ। ਇਸ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਗ੍ਰਿਫ਼ਤਾਰ ਨੌਜਵਾਨਾਂ ਦੀ ਮੱਦਦ ਲਈ ਪਿੰਡ ‘ਚ ਫੰਡ ਇੱਕਠਾ ਕੀਤਾ ਜਾਵੇਗਾ ਤੇ ਨਾਲ ਹੀ ਉਨ੍ਹਾਂ ਦੀ ਹਰ ਮੁਮਕਿਨ ਮੱਦਦ ਕੀਤੀ ਜਾਵੇਗੀ। ਪਿੰਡ ਵਾਸੀਆਂ ਨੇ ਇਸ ਦੀ ਜਾਣਕਾਰੀ ਸੰਯੁਕਤ ਕਿਸਾਨ ਮੋਰਚਾ ਨੂੰ ਵੀ ਦੇ ਦਿੱਤੀ ਹੈ।

    ਇਸ ਦੇ ਨਾਲ ਹੀ ਗ੍ਰਿਫ਼ਤਾਰ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਨੌਜਵਾਨ ਨੂੰ ਝੂਠੇ ਕੇਸ ਵਿੱਚ ਫਸਾਇਆ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਖੇਤੀ ਕਾਨੂੰਨਾਂ ਵਿਰੁੱਧ ਲੜਾਈ ਅਜੇ ਵੀ ਜਾਰੀ ਰਹੇਗੀ, ਭਾਵੇਂ ਸਾਨੂੰ ਜੇਲ ਜਾਣਾ ਪਏ। ਕਿਸਾਨ ਮੋਰਚਾ ਨੌਜਵਾਨਾਂ ਦੀ ਰਿਹਾਈ ਲਈ ਸੰਘਰਸ਼ ਕਰੇਗਾ।

    ਪੁਲਿਸ ਨੇ ਤਿੰਨਾਂ ਨੂੰ ਧਾਰਾ 307 ਤਹਿਤ ਵਿਕਾਸਪੁਰੀ ਤੋਂ ਗ੍ਰਿਫ਼ਤਾਰ ਕੀਤਾ ਸੀ। ਦੱਸ ਦਈਏ ਕਿ ਗ੍ਰਿਫ਼ਤਾਰ ਕੀਤੇ ਨੌਜਵਾਨਾਂ ‘ਚ ਦੋ ਸਕੇ ਭਰਾ ਹਨ ਜੋ ਦੁੱਧ ਵੇਚਦੇ ਸੀ ਤੇ ਤੀਜਾ ਨੌਜਵਾਨ ਖੇਤੀ ਕਰਦਾ ਸੀ।

    LEAVE A REPLY

    Please enter your comment!
    Please enter your name here