ਦਾਤਰ-ਤਲਵਾਰ ਨਾਲ ਵੱਢੀਆਂ ਕੈਮਿਸਟ ਮਾਲਕ ਦੇ ਹੱਥਾਂ ਦੀ ਨਾੜੀਆਂ

    0
    131

    ਅੰਮ੍ਰਿਤਸਰ, ਜਨਗਾਥਾ ਟਾਇਮਜ਼: (ਰਵਿੰਦਰ)

    ਅੰਮ੍ਰਿਤਸਰ ਦੇ ਬਟਾਲਾ ਰੋਡ ‘ਤੇ ਕੁੱਝ ਹਮਲਾਵਰਾਂ ਨੇ ਆਯੁਰਵੈਦਿਕ ਦਵਾਈ ਦੇ ਇਕ ਆਨਲਾਈਨ ਵਿਕਰੇਤਾ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਹਮਲਾਵਰਾਂ ਨੇ ਤਕਰੀਬਨ 20 ਸੈਕਿੰਡ ਵਿੱਚ ਦਵਾਈ ਵੇਚਣ ਵਾਲੇ ਸ਼ਮਸ਼ੇਰ ਸਿੰਘ ਦੀ ਪਿੱਠ, ਲੱਤ ਅਤੇ ਬਾਂਹ ਉੱਤੇ ਹਮਲਾ ਕਰਦੇ ਹੋਏ ਉਸਦੇ ਹੱਥ ਦੀਆਂ ਨਾੜਾਂ ਨੂੰ ਵੱਢ ਦਿੱਤਾ ਅਤੇ ਉਸਦੀ ਲੱਤ ਵੀ ਤੋੜ ਦਿੱਤੀ। ਇਹ ਜਾਨਲੇਵਾ ਹਮਲੇ ਦੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ, ਜੋ ਕਿ ਹੁਣ ਵਾਇਰਲ ਹੋ ਰਹੀ ਹੈ।

    ਪੁਲਿਸ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸੱਤ ਹਮਲਾਵਰਾਂ ਨੇ ਬਟਾਲਾ ਰੋਡ ਦੀ ਬਿਹਾਰੀ ਗਲੀ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ। ਹਮਲਾਵਰਾਂ ਦੇ ਹੱਥਾਂ ਵਿੱਚ ਤਲਵਾਰਾਂ ਅਤੇ ਦਾਤਰ ਸਨ। 20 ਸੈਕਿੰਡ ਵਿਚ ਘਟਨਾ ਨੂੰ ਪੂਰਾ ਕਰਨ ਤੋਂ ਬਾਅਦ ਸਾਰੇ ਮੁਲਜ਼ਮ ਸਾਈਕਲ ਤੇ ਭੱਜ ਗਏ। ਜ਼ਖ਼ਮੀ ਸ਼ਮਸ਼ੇਰ ਨੂੰ ਇਲਾਜ ਲਈ ਨੇੜਲੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੂੰ ਉਸ ਦਾ ਆਪ੍ਰੇਸ਼ਨ ਕਰਨਾ ਪਿਆ।

    ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਹ ਬਾਂਕੇ ਬਿਹਾਰੀ ਗਲੀ ਬਟਾਲਾ ਰੋਡ ‘ਤੇ ਆਪਣੇ ਦਫਤਰ ਤੋਂ ਆਯੁਰਵੈਦਿਕ ਦਵਾਈਆਂ ਦਾ ਆਨਲਾਈਨ ਕਾਰੋਬਾਰ ਕਰਦਾ ਹੈ। ਉਹ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਦਫ਼ਤਰ ਵਿਚ ਕੰਮ ਕਰਦਾ ਹੈ। ਸ਼ਮਸ਼ੇਰ ਨੇ ਦੱਸਿਆ ਕਿ ਹਮਲਾਵਰਾਂ ਅਚਾਨਕ ਸ਼ੀਸ਼ੇ ਕੈਮਿਸਟ ਦਾ ਸ਼ੀਸ਼ਾ ਭੰਨ ਕੇ ਅੰਦਰ ਦਾਖਲ ਹੋਏ ਅਤੇ ਬਿਨਾਂ ਗੱਲ ਕੀਤਿਆਂ ਉਸ ‘ਤੇ ਹਮਲਾ ਕਰ ਦਿੱਤਾ। ਸ਼ਮਸ਼ੇਰ ਦਾ ਕਹਿਣਾ ਹੈ ਕਿ ਦੋਸ਼ੀਆਂ ਨੇ ਪਹਿਲਾਂ ਉਸ ਦੇ ਗੋਡੇ ‘ਤੇ ਸੱਟ ਮਾਰੀ ਜਿਸ ਕਾਰਨ ਉਹ ਫਰਸ਼ ‘ਤੇ ਡਿੱਗ ਗਿਆ। ਇਸ ਤੋਂ ਬਾਅਦ ਦੋਸ਼ੀਆਂ ਨੇ ਉਸ ਦੀ ਪਿੱਠ ਅਤੇ ਹੱਥ ‘ਤੇ ਹਮਲਾ ਕਰ ਕੇ ਉਸ ਦੀਆਂ ਨਾੜਾਂ ਕੱਟੀਆਂ ਸਨ।

    ਮੁਢਲੀ ਜਾਂਚ ਵਿਚ ਪੁਲਿਸ ਇਸ ਨੂੰ ਦੁਸ਼ਮਣੀ ਦਾ ਮਾਮਲਾ ਮੰਨ ਰਹੀ ਹੈ। ਹਾਲਾਂਕਿ, ਪੀੜਤ ਦੇ ਅਨੁਸਾਰ ਉਸ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ। ਉਸਨੇ ਇੱਕ ਸਾਲ ਪਹਿਲਾਂ ਖੇਤਰ ਵਿੱਚ ਦਵਾਈਆਂ ਦਾ ਕਾਰੋਬਾਰ ਸ਼ੁਰੂ ਕੀਤਾ ਹੈ। ਇਸਤੋਂ ਪਹਿਲਾਂ ਉਹ ਨੌਕਰੀ ਕਰਦਾ ਸੀ। ਉਸਦੇ ਪਿਤਾ 20 ਸਾਲਾਂ ਤੋਂ ਦਫਤਰ ਦੀ ਥਾਂ ਖਾਦ ਦਾ ਕੰਮ ਕਰਦੇ ਸਨ ਜੋ ਕਿ ਬਹੁਤ ਪਹਿਲਾਂ ਬੰਦ ਹੋ ਗਿਆ ਸੀ।

    LEAVE A REPLY

    Please enter your comment!
    Please enter your name here