ਦਾਣਾ ਮੰਡੀ ਅੰਦਰ ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀ ਅਤੇ ਮਜ਼ਦੂਰ ਹੋਏ ਪ੍ਰੇਸ਼ਾਨ

    0
    141

    ਨਵਾਂਸ਼ਹਿਰ, ਜਨਗਾਥਾ ਟਾਇਮਜ਼: (ਰਵਿੰਦਰ)

    ਦਾਣਾ ਮੰਡੀ ਬੰਗਾ ਵਿਚ ਆੜਤੀਆਂ ਵਲੋਂ ਅੱਜ ਸਰਕਾਰ ਵਲੋਂ ਕਣਕ ਦੀ ਲਿਫਟਿੰਗ ਨੂੰ ਲੈ ਕੇ ਇਕ ਮੁੱਖ ਮੀਟਿੰਗ ਰੱਖੀ ਗਈ ਜਿਸ ਵਿਚ ਆੜਤੀਆ ਨੇ ਦੱਸਿਆ ਸਰਕਾਰ ਦੀਆਂ ਵੱਖ ਵੱਖ ਏਜੰਸੀਆ ਵਲੋਂ ਸੀਜ਼ਨ ਦੌਰਾਨ ਕਣਕ ਦੀ ਖ਼ਰੀਦ ਕੀਤੀ ਗਈ। ਜਿਥੇ ਪਹਿਲਾ ਸਮੇਂ ਸਿਰ ਬਾਰਦਾਨੇ ਨਾ ਆਉਣ ਕਾਰਨ ਕਿਸਾਨਾਂ ਦੇ ਨਾਲ ਨਾਲ ਆੜ੍ਹਤੀ ਮਜਦੂਰ ਵਰਗ ਨੂੰ ਕਾਫੀ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪਿਆ ਹੁਣ ਬੰਗਾ ਮੰਡੀ ਅੰਦਰ ਏਜੰਸੀਆ ਵਲੋਂ ਖ਼ਰੀਦ ਕੀਤੇ ਮਾਲ ਦੀ ਲਿਫਟਿੰਗ ਨਾ ਹੋਣ ਕਾਰਨ ਜਿੱਥੇ ਖ਼ਰੀਦ ਕੀਤੇ ਮਾਲ ਦੇ ਅੰਬਾਰ ਲੱਗੇ ਹੋਏ ਹਨ। ਮੌਕੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜ਼ਦੂਰਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਸਮਾਂ ਰਹਿੰਦੇ ਲਿਫਟਿੰਗ ਕੀਤੀ ਜਾਂਦੀ ਤਾਂ ਅੱਜ ਉਹ ਆਪਣੀ ਮੇਹਨਤ ਦੀ ਕਮਾਈ ਲੈਕੇ ਆਪਣੇ ਪਰਿਵਾਰ ਕੋਲ ਚਲੇ ਜਾਂਦੇ।

    ਉਨ੍ਹਾਂ ਨੇ ਕਿਹਾ ਕਿ ਕੰਮ ਨਾ ਹੋਣ ਕਰਕੇ ਉਹ ਆਪਣੀ ਜਮਾ ਪੈਸਿਆਂ ਖਾ ਰਹੇ ਹਨ ਅਤੇ ਸੀਜ਼ਨ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਚੁੱਕਾ ਹੈ ਪ੍ਰੰਤੂ ਸਰਕਾਰ ਦੇ ਠੇਕੇਦਾਰ ਦੀ ਤਰਫੋਂ ਲਿਫਟਿੰਗ ਨਾ ਹੋਣ ਕਾਰਨ ਉਨ੍ਹਾਂ ਨੂੰ ਮੰਡੀ ਅੰਦਰ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਆੜ੍ਹਤੀ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਮੰਡੀ ਅੰਦਰ ਖ਼ਰੀਦ ਏਜੰਸੀਆਂ ਵਲੋਂ ਖ਼ਰੀਦ ਕੀਤੇ ਮਾਲ ਦੇ ਲੱਗਭਗ 6 ਲੱਖ 12 ਹਜ਼ਾਰ ਦੇ ਕਣਕ ਦੇ ਭਰੇ ਕੱਟੇਇਆ ਦੀ ਲਿਫਟਿੰਗ ਬਾਕੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਮਜ਼ਦੂਰਾਂ ਦਾ ਹਿਸਾਬ ਕਰ ਉਨ੍ਹਾਂ ਨੂੰ ਭੇਜ ਦੇਣਗੇ ਤਾਂ ਉਪਰੋਕਤ ਮਾਲ ਨੂੰ ਗੱਡੀਆ ਵਿੱਚ ਕੌਣ ਲੋਡ ਕਰੇਗਾ।ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਬੰਗਾ ਮੰਡੀ ਅੰਦਰ ਤੋਂ ਮਾਲ ਦੀ ਲਿਫਟਿੰਗ ਵਿਚ ਤੇਜ਼ੀ ਨਾ ਕੀਤੀ ਗਈ ਤਾਂ ਉਹ ਕਿਸਾਨ ਮਜ਼ਦੂਰਾਂ ਨੂੰ ਨਾਲ ਲੈ ਕੇ ਮੁੱਖ ਮਾਰਗ ਨੂੰ ਜਾਮ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਤੇ ਹਾਜ਼ਰ ਸਮੂਹ ਵਿਚ ਵਿਸ਼ੇਸ਼ ਕਰਕੇ ਬਲਵੰਤ ਸਿੰਘ ਲਾਦੀਆਂ, ਜਸਪਾਲ ਖੁਰਾਨਾ, ਰਾਕੇਸ਼ ਅਗਰਵਾਲ, ਸੁਨੀਲ ਗਾਬਾ, ਕਮਲ ਚੋਪੜਾ, ਰਾਕੇਸ਼ ਕੁਮਰਾ, ਹੈਮਤ ਚੋਪੜਾ ਸੁਖਜਿੰਦਰ ਸਿੰਘ, ਰਣਜੀਤ ਸਿੰਘ ਧਾਲੀਵਾਲ, ਰਾਕੇਸ਼ ਕੁਮਾਰ ਗੁਪਤਾ ਗੁਰਚਰਨ ਸਿੰਘ, ਅਤੇ ਵੱਡੀ ਗਿਣਤੀ ਵਿਚ ਮਜਦੂਰ ਹਾਜ਼ਰ ਸਨ।

    LEAVE A REPLY

    Please enter your comment!
    Please enter your name here