ਦਲਿਤ ਨੌਜਵਾਨ ਨੂੰ ਪਿਸ਼ਾਬ ਪਿਲਾਉਣ ਦੇ ਮਾਮਲੇ ਨੇ ਲਿਆ ਨਵਾਂ ਮੋੜ !

    0
    138

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਜਲਾਲਾਬਾਦ: ਇੱਕ ਦਲਿਤ ਨੌਜਵਾਨ ਦੇ ਨਾਲ ਕੁੱਟਮਾਰ ਤੇ ਪੇਸ਼ਾਬ ਪਿਲਾਉਣ ਮਾਮਲੇ ‘ਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਮੁਤਾਬਕ ਪਿਸ਼ਾਬ ਪਿਲਾਉਣ ਦੇ ਇਲਜ਼ਾਮ ਦੀ ਹਾਲੇ ਤੱਕ ਹੋਈ ਪੁਸ਼ਟੀ ਨਹੀਂ ਹੋਈ। ਇਸ ਤੋਂ ਬਾਅਦ ਐਸਸੀ ਕਮਿਸ਼ਨ ਨੇ ਇਸ ਗੱਲ ਦਾ ਨੋਟਿਸ ਲਿਆ ਤੇ ਮੁਕੱਦਮੇ ‘ਚ ਐਸਸੀ ਐਕਟ ਦੀ ਧਾਰਾ ਦਾ ਵਾਧਾ ਕੀਤਾ ਹੈ।

    ਬੀਤੇ ਦਿਨ ਜਲਾਲਾਬਾਦ ਦੇ ਪਿੰਡ ਚੱਕ ਜਨੀਸਾਰ ‘ਚ ਰਾਤ ਸੰਮੇ ਇੱਕ ਵਿਅਕਤੀ ਦੀ ਪਿੰਡ ਦੇ ਕੁੱਝ ਰਸੂਖਦਾਰ ਵਿਅਕਤੀਆਂ ਵੱਲੋਂ ਕੁੱਟ-ਮਾਰ ਕੀਤੀ ਗਈ ਸੀ। ਭੀੜ ਵੱਲੋਂ ਬੜੀ ਬੇਰਹਿਮੀ ਨਾਲ ਨੌਜਵਾਨ ਦੀ ਮਾਰਕੁੱਟ ਕਰਨ ਦਾ ਵੀਡੀਓ ਵਾਇਰਲ ਹੋਇਆ ਸੀ। ਹਸਪਤਾਲ ‘ਚ ਦਾਖ਼ਲ ਪੀੜਤ ਵੱਲੋਂ ਪੁਲਿਸ ਨੂੰ ਦਿੱਤੇ ਗਏ ਆਪਣੇ ਬਿਆਨ ‘ਚ ਮਾਰਕੁੱਟ ਕਰ ਰਹੇ ਲੋਕਾਂ ਵੱਲੋਂ ਉਸ ਨੂੰ ਪਿਸ਼ਾਬ ਪਿਲਾਉਣ ਦਾ ਦਾਅਵਾ ਕੀਤਾ ਗਿਆ ਸੀ। ਇਸ ਤੋਂ ਬਾਅਦ ਮਾਮਲਾ ਚਰਚਾ ‘ਚ ਆਇਆ ਸੀ। ਇਸ ਮਾਮਲੇ ‘ਚ ਸੰਬੰਧਤ ਪੁਲਿਸ ਥਾਣਾ ਵੈਰੋ ਕੇ ਨੇ ਪਿੰਡ ਦੇ 3 ਵਿਅਕਤੀਆਂ ਸਣੇ ਕਰੀਬ ਅੱਧਾ ਦਰਜਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ।

    ਅੱਜ ਇਸ ਮਾਮਲੇ ‘ਚ ਐਸਸੀ ਕਮਿਸ਼ਨ ਪੰਜਾਬ ਦੇ ਮੈਂਬਰ ਕਰਨਵੀਰ ਇੰਦੌਰਾ ਨੇ ਜਲਾਲਾਬਾਦ ਦੇ ਡੀ.ਐੱਸ.ਪੀ ਪਲਵਿੰਦਰ ਸਿੰਘ ਤੋਂ ਮਾਮਲੇ ਦੀ ਜਾਣਕਾਰੀ ਲੈਣ ਲਈ ਅਬੋਹਰ ਐੱਸ.ਡੀ.ਐੱਮ ਦਫ਼ਤਰ ਬੁਲਾਇਆ ਤੇ ਮਾਮਲੇ ‘ਚ ਬਣਦੀ ਕਾਰਵਾਈ ਸਮੇਤ ਦਰਜ ਮੁਕੱਦਮੇ ‘ਚ ਐਸਸੀ ਐਕਟ ਦੀ ਧਾਰਾ ਦਾ ਵਾਧਾ ਕਰਨ ਦੀ ਅਪੀਲ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਦਰਜ ਮੁਕੱਦਮੇ ‘ਚ ਐਸਸੀ ਐਕਟ ਦਾ ਵਾਧਾ ਕੀਤਾ।

    ਇਸ ਮਾਮਲੇ ‘ਚ ਪੁਲਿਸ ਦਾ ਇੱਕ ਵੱਡਾ ਬਿਆਨ ਆਇਆ ਹੈ ਜਿਸ ਵਿੱਚ ਉਨ੍ਹਾਂ ਇਹ ਦਾਅਵਾ ਕੀਤਾ ਹੈ ਕਿ ਪੀੜਤ ਵਿਅਕਤੀ ਵੱਲੋਂ ਉਸਨੂੰ ਪਿਸ਼ਾਬ ਪਿਲਾਉਣ ਦੇ ਦੋਸ਼ ਦੀ ਕਿਸੇ ਵੀ ਪੱਖੋਂ ਹਲੇ ਪੁਸ਼ਟੀ ਨਹੀਂ ਹੋਈ ਤੇ ਮਾਮਲਾ ਪਿੰਡ ਦੀ ਸਿਆਸਤ ਦਾ ਹੈ।

    LEAVE A REPLY

    Please enter your comment!
    Please enter your name here