ਤਨਖ਼ਾਹ ਮੰਗਣ ‘ਤੇ ਮਾਲਕਣ ਨੇ ਕੁੱਤੇ ਤੋਂ ਵਢਾਇਆ, ਪੁਲਿਸ ਨੇ ਕੀਤਾ ਗ੍ਰਿਫ਼ਤਾਰ !

    0
    150

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਦਿੱਲੀ ਤੋਂ ਬੇਹੱਦ ਹੈਰਾਨ ਕਰਦੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਤਨਖ਼ਾਹ ਮੰਗਣ ‘ਤੇ ਇਕ ਸਪਾਅ ਮਾਲਕਣ ਨੇ ਆਪਣੀ ਕਰਮਚਾਰੀ ਨੂੰ ਪਾਲਤੂ ਕੁੱਤੇ ਤੋਂ ਵਢਾ ਦਿੱਤਾ। ਹਮਲੇ ‘ਚ ਪੀੜਤਾ ਕਾਫ਼ੀ ਜ਼ਖ਼ਮੀ ਹੋ ਗਈ। ਇੱਥੋਂ ਤਕ ਕਿ ਉਸ ਨੂੰ 15 ਟਾਂਕੇ ਲਵਾਉਣੇ ਪਏ। ਇਹ ਘਟਨਾ ਦਿੱਲੀ ਦੇ ਮਾਲਵੀ ਨਗਰ ਦੀ ਹੈ।

    ਮੰਗਲਵਾਰ ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਘਟਨਾ 11 ਜੂਨ ਨੂੰ ਵਾਪਰੀ ਸੀ। ਇਸ ਘਟਨਾ ‘ਚ 39 ਸਾਲਾ ਪੀੜਤਾ ਸਪਨਾ ਜ਼ਖ਼ਮੀ ਹੋ ਗਈ। ਉਸ ਦੇ ਚਿਹਰੇ ਅਤੇ ਗਰਦਨ ‘ਤੇ ਘੱਟੋ-ਘੱਟ 15 ਟਾਂਕੇ ਲਾਉਣੇ ਪਏ। ਉਸ ਨੇ ਦੱਸਿਆ ਕਿ ਉਸ ਨੇ ਲਾਕਡਾਊਨ ਤੋਂ ਪਹਿਲਾਂ ਡੇਢ ਮਹੀਨੇ ਤਕ ਸਪਾਅ ‘ਚ ਕੰਮ ਕੀਤਾ ਸੀ ਅਤੇ 22 ਮਾਰਚ ਨੂੰ ਨੌਕਰੀ ਛੱਡ ਦਿੱਤੀ ਸੀ।

    ਆਪਣੀ ਸ਼ਿਕਾਇਤ ‘ਚ ਪੀੜਤਾ ਨੇ ਇਲਜ਼ਾਮ ਲਾਏ ਕਿ ਜਦੋਂ ਉਸ ਨੇ 11 ਜੂਨ ਨੂੰ ਆਪਣੇ ਬਕਾਏ ਬਾਰੇ ਪੁੱਛਿਆ ਤਾਂ ਮਾਲਕਨ ਰਜਨੀ ਨੇ ਸਪਨਾ ਨੂੰ ਆਪਣੇ ਘਰ ਬੁਲਾਇਆ। ਮਾਲਕਣ ਰਜਨੀ ਨੇ ਸਪਨਾ ਨੂੰ ਮੁੜ ਤੋਂ ਕੰਮ ਕਰਨ ਲਈ ਕਿਹਾ ਕਿ ਫਿਰ ਹੀ ਉਸ ਦੇ ਪੈਸੇ ਮਿਲਣਗੇ। ਸਪਨਾ ਨੇ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਤਾਂ ਰਜਨੀ ਨੇ ਉਸ ਨੂੰ ਧਮਕੀ ਦਿੱਤੀ ਤੇ ਆਪਣਾ ਪਾਲਤੂ ਕੁੱਤਾ ਉਸ ‘ਤੇ ਛੱਡ ਦਿੱਤਾ। ਪੁਲਿਸ ਅਧਿਕਾਰੀ ਅਤੁਲ ਠਾਕਰ ਨੇ ਦੱਸਿਆ ਕਿ ਮੁਲਜ਼ਮ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

    LEAVE A REPLY

    Please enter your comment!
    Please enter your name here