ਡਿਊਟੀ ਦੇ ਰਹੇ ਇੰਸਪੈਕਟਰ ਪਿਤਾ ਨੇ ਡੀਐੱਸਪੀ ਧੀ ਨੂੰ ਮਾਰਿਆ ਸਲੂਟ

    0
    143

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਆਂਧਰਾ ਪ੍ਰਦੇਸ਼ : ਹਰ ਮਾਂ-ਪਿਓ ਦੀ ਇਹੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਧੀ-ਪੁੱਤਰ ਉਨ੍ਹਾਂ ਤੋਂ ਵੀ ਜ਼ਿਆਦਾ ਕਾਮਯਾਬੀ ਹਾਸਲ ਕਰੇ ਅਤੇ ਖ਼ੂਬ ਨਾਮ ਰੌਸ਼ਨ ਕਰੇ। ਬੱਚਿਆਂ ਦੀ ਸਫ਼ਲਤਾ ਉਨ੍ਹਾਂ ਲਈ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ। ਅਜਿਹਾ ਹੀ ਕੁੱਝ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿੱਚ ਦੇਖਣ ਨੂੰ ਮਿਲਿਆ ਹੈ।

    ਜਿੱਥੇ ਡੀਐੱਸਪੀ ਬੇਟੀ ਨੂੰ ਸਲੂਟ ਕਰਦੇ ਹੋਏ ਆਂਧਰਾ ਪ੍ਰਦੇਸ਼ ਪੁਲਿਸ ‘ਚ ਕੰਮ ਕਰਨ ਵਾਲੇ ਇਕ ਪਿਤਾ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ‘ਚ ਸਰਕਲ ਇੰਸਪੈਕਟਰ ਸ਼ਿਆਮ ਸੁੰਦਰ ਆਪਣੀ ਹੀ ਧੀ ਨੂੰ ਨਮਸਤੇ ਮੈਡਮ ਕਹਿੰਦੇ ਹੋਏ ਸਲਾਮ ਕਰਦੇ ਨਜ਼ਰ ਆ ਰਹੇ ਹਨ।

    ਇਸ ਦੌਰਾਨ ਜੈਸੀ ਪ੍ਰਸ਼ਾਂਤੀ ਨੇ ਵੀ ਪਿਤਾ ਸੁੰਦਰ ਨੂੰ ਸੈਲਿਊਟ ਕੀਤਾ ਹੈ। ਇਸ ਤੋਂ ਬਾਅਦ ਲੋਕ ਪਿਓ-ਧੀ ਦੋਵਾਂ ਦੀ ਖ਼ੂਫ ਤਰੀਫ਼ ਕਰ ਰਹੇ ਹਨ। ਆਂਧਰ ਪ੍ਰਦੇਸ਼ ਪੁਲਿਸ ਨੇ ਇਸ ਨੂੰ ਫ਼ੋਟੋ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤਾ। ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਲੋਕ ਪਿਤਾ ਤੇ ਧੀ ਦੋਵਾਂ ਦੀ ਪ੍ਰਸ਼ੰਸਾ ਕਰ ਰਹੇ ਹਨ।

    ਇਸ ਦੇ ਨਾਲ ਹੀ ਪੋਸਟ ‘ਚ ਲਿਖਿਆ – ‘ਸਾਲ ਦੀ ਪਹਿਲੀ ਡਿਊਟੀ ਮੀਟ ਨੇ ਇਕ ਪਰਿਵਾਰ ਨੂੰ ਮਿਲਾ ਦਿੱਤਾ। ਸਰਕਲ ਇੰਸਪੈਕਟਰ ਸ਼ਿਆਮ ਸੁੰਦਰ ਆਪਣੀ ਬੇਟੀ ਜੇਸੀ ਪ੍ਰਸ਼ਾਂਤੀ ਨੂੰ ਸੈਲਿਊਟ ਕਰਦੇ ਹੋਏ, ਜੋ ਡਿਪਟੀ ਸੁਪਰਡੈਂਟ ਆਫ ਪੁਲਿਸ ਹੈ। ਸਹੀ ਮਾਅਨੇ ‘ਚ ਇਕ ਦੁਰਲੱਭ ਤੇ ਭਾਵੁਕ ਕਰ ਦੇਣ ਵਾਲਾ ਦ੍ਰਿਸ਼!’

    ਦੱਸ ਦੇਈਏ ਕਿ ਜੈਸੀ ਪ੍ਰਸ਼ਾਂਤੀ, 2018 ਬੈਚ ਦੀ ਇੱਕ ਪੁਲਿਸ ਅਧਿਕਾਰੀ ਹੈ। ਉਹ ਆਂਧਰਾ ਪ੍ਰਦੇਸ਼ ਦੇ ਗੁੰਟੂਰ ਦੱਖਣ (ਸ਼ਹਿਰ) ਵਿੱਚ ਡੀਐੱਸਪੀ ਵਜੋਂ ਤਾਇਨਾਤ ਹੈ। ਉਸ ਦੇ ਪਿਤਾ ਸੁੰਦਰ 1996 ਵਿੱਚ ਇੱਕ ਸਬ ਇੰਸਪੈਕਟਰ ਵਜੋਂ ਪੁਲਿਸ ਵਿਭਾਗ ‘ਚ ਸ਼ਾਮਲ ਹੋਏ ਸੀ। ਸ਼ਿਆਮ ਸੁੰਦਰ ਤਿਰੂਪਤੀ ਕਲਿਆਣੀ ਡੈਮ ਪੁਲਿਸ ਸਿਖਲਾਈ ਕੇਂਦਰ ਵਿੱਚ ਸੀਆਈ ਵਜੋਂ ਤਾਇਨਾਤ ਹੈ। ਦੋਵੇਂ ਪੁਲਿਸ ਮੀਟ ਦੌਰਾਨ ਮਿਲੇ ਸੀ।

     

     

    LEAVE A REPLY

    Please enter your comment!
    Please enter your name here