ਡਾ. ਰਾਜ ਦੀ ਅਗਵਾਈ ਵਿੱਚ ਹਲਕਾ ਚੱਬੇਵਾਲ ਦੇ ਅਕਾਲੀ ਵੱਡੀ ਗਿਣਤੀ ਵਿੱਚ ਕਾਂਗਰਸ ਵਿੱਚ ਸ਼ਾਮਿਲ

    0
    148

    ਹੁਸ਼ਿਆਰਪੁਰ . ਹੈਪੀ ਕਲੇਰ . ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਹਮੇਸ਼ਾ ਕੰਮ ਕਰਦੀ ਰਹੀ ਤੇ ਆਗੇ ਵੀ ਕਰਦੀ ਰਹੇਗੀ । ਇਹਨਾਂ ਜਨ ਹਿੱਤ ਭਲਾਈ ਦੇ ਕੰਮਾਂ ਨੂੰ ਦੇਖਦੇ ਹੋਏ ਹੀ ਲੋਕ ਕਾਂਗਰਸ ਪਾਰਟੀ ਨੂੰ ਅਪਣਾ ਰਹੇ ਹਨ। ਡਾ. ਰਾਜ ਦੇ ਕੰਮਾਂ ਨੂੰ ਦੇਖਦੇ ਹੋਏ ਲਗਾਤਾਰ ਲੋਕ ਅਕਾਲੀ ਛੱਡ ਕੇ ਡਾ. ਰਾਜ ਦਾ ਸਮਰਥਨ ਕਰ ਰਹੇ ਹਨ। ਇਸਦੇ ਤਹਿਤ ਹੀ ਪਿੰਡ ਨਸਰਾਂ ਵਿਖੇ ਜਗਮੋਹਣ ਬਾਬਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਲੋਕ ਅਕਾਲੀ ਪਾਰਟੀ ਨੂੰ ਛੱਡ ਕਾਂਗਰਸ ਵਿੱਚ ਸ਼ਾਮਿਲ ਹੋਏ। ਇਹਨਾਂ ਵਿੱਚ ਸਾਬਕਾ ਸਰਪੰਚ ਸੋਹਣ ਸਿੰਘ, ਲਖਵੀਰ ਸਿੰਘ, ਕਸ਼ਮੀਰ ਸਿੰਘ, ਹਰਜੀਤ ਸਿੰਘ, ਸੁਰਿੰਦਰਪਾਲ, ਕੁਲਵੰਤ ਸਿੰਘ, ਲਖਵਿੰਦਰ ਸਿੰਘ, ਅੱਛਰ ਸਿੰਘ, ਅੰਕਿਤ ਸਿੰਘ, ਦਵਿੰਦਰ ਸਿੰਘ, ਸਤਵਿੰਦਰਜੀਤ ਸਿੰਘ, ਅਮਰਜੀਤ ਸਿੰਘ, ਰਛਪਾਲ ਸਿੰਘ, ਸੁਰਿੰਦਰ ਸਿੰਘ, ਅਸਲਮਪਾਲ, ਰਮਨਦੀਪ ਸਿੰਘ ਨੇ ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਦਾ ਹੱਥ ਫੜਿਆ। ਡਾ. ਰਾਜ ਨੇ ਇਹਨਾਂ ਸਭ ਨੂੰ ਸਨਮਾਨਿਤ ਕਰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕੀਤਾ। ਇਸ ਮੌਕੇ ਤੇ ਲੋਕਾਂ ਨੇ ਡਾ. ਰਾਜ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਪਿੰਡ ਨੂੰ ਹਰ ਜ਼ਰੂਰੀ ਕੰਮ ਲਈ ਗ੍ਰਾਂਟ ਦਿੱਤੀ ਗਈ। ਹਰ ਮੰਗ ਸੁਣੀ ਤੇ ਪੂਰੀ ਕੀਤੀ ਗਈ ਹੈ । ਇਸ ਮੌਕੇ ਤੇ ਡਾ. ਰਾਜ ਕੁਮਾਰ ਨੇ ਕਿਹਾ ਕਿ ਉਹ ਲੋਕ ਭਲਾਈ ਦੇ ਕੰਮ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਦੇ ਹਨ ਤੇ ਜਨਤਾ ਨੂੰ ਹਰ ਸਹੂਲਤ ਮੁਹੱਇਆ ਕਰਵਾਉਣ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਪਿੰਡ ਨਸਰਾਂ ਨੂੰ ਵਿਕਾਸ ਕੰਮਾਂ ਲਈ ਲਗਭਗ 20 ਲੱਖ ਦੀ ਗ੍ਰਾਂਟ ਮੁਹੱਇਆ ਕਰਵਾਈ ਗਈ ਹੈ।

    LEAVE A REPLY

    Please enter your comment!
    Please enter your name here