ਡਾ. ਰਾਜ ਕੁਮਾਰ ਵਲੋਂ ਸਿਹਤ ਮਹਿਕਮੇ ਦੇ ਕਰਮਚਾਰੀਆਂ ਨੂੰ ਪੀ.ਪੀ.ਈ. ਕਿੱਟਾਂ ਵੰਡੀਆਂ :

    0
    123

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਹੁਸ਼ਿਆਰਪੁਰ : ਲੋਕਾਂ ਵਿੱਚ ਜਾਗਰੂਕਤਾ ਅਤੇ ਸਾਵਧਾਨੀਆਂ ਦੀ ਬੇਦੌਲਤ ਅੱਜ ਜ਼ਿਲ੍ਹਾ ਹੁਸ਼ਿਆਰਪਰ ਕੋਰੋਨਾ ਮੁਕਤ ਹੋਣ ਵੱਲ ਵੱਧ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਤੇ ਸਹਿਯੋਗੀ ਵਿਭਾਗਾਂ ਦੇ ਬੇਹਤਰ ਤਾਲਮੇਲ ਅਤੇ ਕੰਨਟੇਨਮੈਟ ਜ਼ੋਨ ਨੂੰ ਪੂਰੀ ਤਰਾਂ ਕਵਰ ਕਰਕੇ ਘਰਾਂ ਵਿੱਚ ਇਕਾਂਤਵਸ ਨੂੰ ਯਕੀਨੀ ਕਰਦੇ ਹੋਏ ਤੇ ਸ਼ੱਕੀ ਲੱਛਣਾਂ ਵਾਲੇ ਲੋਕਾਂ ਦੀ ਸਕਰੀਨਿੰਗ ਤੇ ਜਾਂਚ ਕਰਨ, ਪਾਜ਼ਿਟਿਵ ਮਰੀਜ਼ਾਂ ਨੂੰ ਬੇਹਤਰ ਸਿਹਤ ਸਹੂਲਤਾਂ ਚੰਗੀ ਖ਼ੁਰਾਕ ਤੇ ਮਨੋਬਲ ਨੂੰ ਵਧਾ ਕੇ ਉਹਨਾਂ ਨੂੰ ਕੋਰੋਨਾ ਬਿਮਾਰੀ ਤੋਂ ਮੁਕਤ ਕੀਤਾ ਗਿਆ ਹੈ । ਇਹ ਗੱਲਾਂ ਦਾ ਪ੍ਰਗਟਾਵਾ ਚੱਬੇਵਾਲ ਦੇ ਵਿਧਾਇਕ ਡਾ ਰਾਜ ਕੁਮਾਰ ਦਫ਼ਤਰ ਸਿਵਲ ਸਰਜਨ ਵਿਖੇ ਪੀ.ਪੀ.ਈ. ਕਿੱਟਾਂ ਅਤੇ ਸਰਜੀਕਲ ਮਾਸਕ ਭੇਟ ਕਰਦੇ ਹੋਏ ਕਿਹੇ ।

    ਇਸ ਮੌਕੇ ਉਹਨਾਂ ਸਿਹਤ ਵਿਭਾਗ ਦੇ ਸਮੂਹ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ਼ ਦੇ ਕੰਮ ਦੀ ਸ਼ਲਾਘਾ ਕਰਦਿਆ ਮੁਸ਼ਕਲ ਦੀ ਘੜੀ ਵਿੱਚ ਕੋਰੋਨਾ ਨੂੰ ਹਰਾਉਣ ਲਈ ਆਪਣੀ ਬੇਹਤਰ ਭੂਮਿਕਾ ਨਿਭਾ ਰਹੇ ਹਨ । ਇਸ ਮੌਕੇ ਉਹਨਾਂ ਸਿਵਲ ਸਰਜਨ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਹੌਂਸਲਾ ਅਫ਼ਜਾਈ ਕੀਤੀ । ਇਸ ਮੌਕੇ ਹੋਰ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਉਹਨਾਂ ਵੱਲੋ ਮੁੱਖ ਮੰਤਰੀ ਪੰਜਾਬ ਜੀ ਪੱਤਰ ਲਿਖ ਕੇ ਕੋਰੋਨਾ ਬਿਮਾਰੀ ਵਿਰੁਧ ਲੜਨ ਵਾਲੇ ਜੋਧਿਆ ਵਿੱਚੋ ਜੇਕਰ ਲੜਦੇ ਹੋਏ ਕਿਸੇ ਦੀ ਮੌਤ ਹੋ ਜਾਵੇ ਤੇ ਉਸ ਸ਼ਹੀਦ ਦਾ ਦਰਜ ਦੇਣ ਦੀ ਮੰਗ ਕੀਤੀ ਗਈਆ ਹੈ ।

    ਇਸ ਮੌਕੇ ਡਾ. ਪਵਨ ਕੁਮਾਰ ਸਹਿਕ ਸਿਵਲ ਸਰਜਨ ਡਾ ਸੁਨੀਲ ਅਹੀਰ ਐੱਸ.ਐੱਮ.ਓ. , ਡਾ. ਸ਼ਲੇਸ਼ ਕੁਮਾਰ ,ਡਾ. ਹਰਵਿੰਦਰ ਕਾਜਲ, ਮਾਸ ਮੀਡੀਆ ਅਫ਼ਸਰ ਪਰਸ਼ੋਤਮ ਕੁਮਾਰ, ਸਤਪਾਲ ਪੀ ਏ, ਹਰਰੂਪ ਕੁਮਾਰ, ਜਸਵਿੰਦਰ ਸਿੰਘ, ਅੱਜ ਕੇਵਲ ਦੋ ਪਾਜ਼ਿਟਿਵ ਮਰੀਜ਼ ਸਿਵਲ ਹਸਪਤਾਲ ਦੇ ਆਸੋਲੇਸ਼ਨ ਵਾਰਡ ਵਿੱਚ ਦਾਖ਼ਿਲ ਹਨ। ਜ਼ਿਲ੍ਹੇ ਵਿੱਚ ਅੱਜ ਤੱਕ 332 ਸੈਂਪਲ ਇਕੱਤਰ ਕੀਤੇ ਗਏ ਸਨ। ਜਿਨ੍ਹਾਂ ਵਿੱਚੋਂ 310 ਰਿਪੋਰਟ ਪ੍ਰਾਪਤ ਹੋ ਚੁੱਕੀ ਹੈ ਤੇ 11 ਸੈਂਪਲਾਂ ਰਿਪੋਰਟ ਆਉਂਣੀ ਬਾਕੀ ਹੈ, ਤੇ 11 ਸੈਂਪਲ ਇਨਵੈਲਿਡ ਹਨ।

    ਇਹ ਜਾਣਕਾਰੀ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਪ੍ਰੈਸ ਨੂੰ ਸਾਂਝੀ ਕਰਦੇ ਹੋਏ ਦਿੱਤੀ । ਉਹਨਾਂ ਦੱਸਿਆ ਸਿਹਤ ਵਿਭਾਗ ਦੀ ਸਲਾਹ ਅਨੁਸਾਰ ਲੋਕਾਂ ਨੂੰ ਘਰ ਵਿੱਚ ਰਹੋ, ਸੁਰੱਖਿਅਤ ਰਹੋ ਤੇ ਘਰੋ ਬਾਹਰ ਨਿਕਲਣ ਸਮੇ ਮਾਸਕ ਦੀ ਵਰਤੋ ਜਰੂਰੀ ਕਰਦੇ ਹੋਏ ਸਮਾਜਿਕ ਦੂਰੀ ਬਰਕਾਰ ਰੱਖਣ ਦੀ ਸਲਾਹ ਦੇ ਲਾਕਡਾਊਨ ਦੀ ਪਾਲਣਾ ਕਰਨ ਬਾਰੇ ਵੀ ਕਿਹਾ।

    ਹੋਰ ਜਾਣਕਾਰੀ ਦਿੰਦੇ ਉਹਨਾਂ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਹਦਾਇਤਾ ਮੁਤਾਬਿਕ ਜ਼ਿਲ੍ਹੇ ਦੇ ਮੈਡੀਕਲ ਸਟੋਰਾਂ ਦੇ ਮਾਲਿਕਾਂ ਨੂੰ ਖਾਂਸੀ, ਜ਼ੁਕਾਮ, ਬੁਖ਼ਾਰ ਦੀ ਦਵਾਈ ਲੈਣ ਵਾਲੇ ਵਿਅਕਤੀਆਂ ਦਾ ਪੂਰਾ ਰਿਕਾਰਡ ਰੱਖਣ ਦੀ ਹਦਾਇਤ ਕੀਤੀ ਗਈ ਹੈ ।

    LEAVE A REPLY

    Please enter your comment!
    Please enter your name here