ਠੇਕੇ ਉੱਤੇ ਰੱਖੀਆਂ ਨਰਸਾਂ ਆਪਣੀ ਡਿਊਟੀ ਛੱਡ ਆਈਆਂ ਬਾਹਰ !

    0
    141

    ਪਟਿਆਲਾ, ਜਨਗਾਥਾ ਟਾਇਮਜ਼ : (ਸਿਮਰਨ)

    ਪਟਿਆਲਾ : ਰਜਿੰਦਰਾ ਹਸਪਤਾਲ ਪਟਿਆਲਾ ਦੀਆਂ ਠੇਕੇ ਆਧਾਰਤ ਨਰਸਾਂ ਆਪਣੀ ਡਿਊਟੀ ਛੱਡ  ਅਚਾਨਕ ਹੀ ਬਾਹਰ ਆ ਗਈਆਂ ਅਤੇ ਨਾਅਰੇਬਾਜ਼ੀ ਕਰਨ ਲਗ ਪਈਆਂ. ਇਹ ਉਹ 121 ਨਰਸਾਂ ਹਨ ਜਿਨ੍ਹਾਂ ਨਾਲ ਉਦੋਂ ਦੇ ਹੈਲਥ ਮਨਿਸਟਰ ਨੇ ਲਿਖਤੀ ਵਾਅਦਾ ਕੀਤਾ ਸੀ ਕਿ ਤੁਹਾਨੂੰ ਰੈਗੂਲਰ ਕਰ ਦਿੱਤਾ ਜਾਵੇਗਾ ਪਰ ਨਹੀਂ ਕੀਤਾ ਗਿਆ ਜਦੋਂ ਕਿ ਇਹ ਰੈਗੂਲਰ ਕਰਮਚਾਰੀਆਂ ਦੀ ਤਰਜ਼ ਤੇ ਭਰਤੀ ਹੋਈਆ ਸਨ ।

    ਅੱਜ ਜਦੋਂ ਇਨ੍ਹਾਂ  ਦੀ ਡਿਊਟੀ ਕੌਵਿਡ- 19 ਵਾਰਡ ਵਿੱਚ ਡਿਊਟੀ ਲਗਾਈ ਤਾਂ ਇਨ੍ਹਾਂ ਨੇ ਆਉਂਦੀਆਂ ਮੁਸ਼ਕਿਲ ਦੇਖ ਕੇ ਤਕਰਾਰ ਸ਼ੁਰੂ ਕਰ ਦਿੱਤਾ ਤੇ ਬਿਆਨ ਦਿੱਤਾ ਸਾਡੀਆਂ ਮੰਗਾਂ ਜਿਵੇਂ ਰੈਗੂਲਰ ਕਰਨਾ, ਰਹਿਣ ਲਈ ਹਸਪਤਾਲ ਥਾਂ ਦੇਣਾ ਤੇ ਜਾਨ ਲੇਵਾ ਬਿਮਾਰੀ ਨਾਲ਼ ਕੰਮ ਕਰਨਾ ਕਿਉਂਕਿ ਜੇਕਰ ਬਾਕੀਆਂ ਨੂੰ 1000 ਰੋਜ਼਼ ਤੇ ਰੱਖਿਆ ਜਾ ਰਿਹਾ ਹੈ ਤਾਂ ਸਾਨੂੰ ਕਿਉਂ  200ਰੋਜ ਦਿੱਤੇ ਜਾ ਰਹੇ ਹਨ ਜਦੋਂ ਕਿ ਅਸੀਂ ਡਿਊਟੀ ਉਹ ਹੀ ਨਿਭਾ ਰਹੇ ਹਾਂ। ਉਨ੍ਹਾਂ ਕਹਿਣਾ ਸੀ ਕਿ ਹੁਣੇ ਹੀ ਦੋ ਮਰੀਜ਼ ਕਰੋਨਾ ਦੇ ਆਏ ਹਨ ਤੇ ਅਸੀਂ ਆਪਣੀ ਡਿਊਟੀ ਪੂਰੀ ਦਿੱਤੀ ਹੈ।

    LEAVE A REPLY

    Please enter your comment!
    Please enter your name here