ਟੋਲ ਪਲਾਜਿਆ ਤੇ ਕਿਸਾਨਾਂ ਵੱਲੋਂ ਫ੍ਰੀ ਪਾਸ ਦੇਣ ਤੇ ਸਰਕਾਰ ਨੂੰ 2,000 ਕਰੋੜ ਦਾ ਘਾਟਾ

    0
    146

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨੈਸ਼ਨਲ ਹਾਈਵੇਅ ਨੰਬਰ 44 ਤੋਂ ਦਿੱਲੀ ਵੱਲ ਨੂੰ ਜਾਂਦੇ ਹੋਏ 300 ਰੁਪਏ ਦੀ ਟੋਲ ਪਰਚੀ ਕੱਟੀ ਜਾਂਦੀ ਸੀ। ਪਰ ਪਿਛਲੇ 8 ਮਹੀਨਿਆਂ ਤੋਂ ਕਿਸਾਨ ਅੰਦੋਲਨ ਕਰਕੇ ਇਹ ਟੌਲ ਪਲਾਜ਼ਾ ਬੰਦ ਹਨ। ਕਿਸਾਨਾਂ ਨੇ ਇਹਨਾਂ ਟੋਲ ਪਲਾਜਿਆਂ ਤੇ ਧਰਨਾ ਸਥਾਨ ਬਣਾ ਕੇ ਇਹਨਾਂ ਨੂੰ ਯਾਤਰੀਆਂ ਲਈ ਫ੍ਰੀ ਕਰ ਦਿੱਤਾ ਹੈ ਤੇ ਹੁਣ ਕਈ ਥਾਵਾਂ ਤੇ ਇਹ ਟੋਲ ਪਲਾਜ਼ਾ ਕਿਸਾਨਾਂ ਦੇ ਪੱਕੇ ਧਰਨੇ ਦੀ ਇੱਕ ਵਿਸ਼ੇਸ਼ ਥਾਂ ਬਣ ਗਏ ਹਨ।

    ਕਿਸਾਨ ਅੰਦੋਲਨ ਦੇ ਲੰਬਾ ਚਲਣ ਕਰਕੇ ਕੇਂਦਰ ਨੂੰ ਵਿੱਤੀ ਤੌਰ ਤੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਕਾਰਨ ਪੰਜਾਬ ਤੇ ਹਰਿਆਣਾ ਦੇ ਤਕਰੀਬਨ 6 ਤੋਂ 8 ਟੌਲ ਪਲਾਜ਼ਾ ਬੰਦ ਪਏ ਹਨ ਜਿਸ ਕਾਰਨ ਸਰਕਾਰ ਨੂੰ ਲਗਭਗ 2000 ਕਰੋੜ ਦਾ ਘਾਟਾ ਹੋਇਆ ਹੈ। ਜੇਕਰ ਰੋਜਾਨਾ ਘਾਟੇ ਦੀ ਗੱਲ ਕਰੀਏ ਤਾਂ ਇਹ 5 ਕਰੋੜ ਜਾਂ ਉਸ ਤੋਂ ਵੱਧ ਹੈ। ਸਰਕਾਰੀ ਅਧਿਕਾਰੀ ਨੇ ਕਿਹਾ ਕਿ ਇੱਕੋਂ ਸਮੇਂ ਤੇ ਪਹਿਲਾ ਵਾਰ ਇੰਨੇ ਲੰਬੇ ਵਕਤ ਤੱਕ ਟੋਲ ਪਲਾਜ਼ਾ ਬੰਦ ਹੋਏ ਹਨ। ਪਾਣੀਪਤ ਦੇ ਟੋਲ ਪਲਾਜਾ ਐਨਐਚ 44 ਤੇ ਕਿਸਾਨ ਆਗੂ ਸਤਨਾਮ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ, “ਅਸੀਂ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਹੇ, ਉਲਟਾ ਲੋਕ ਸਾਨੂੰ ਇਸ ਲਈ ਧੰਨਵਾਦ ਦੇ ਰਹੇ ਹਨ ਕਿ ਅਸੀਂ ਉਸ ਵੇਲੇ ਉਹਨਾਂ ਦੀ ਟੋਲ ਫ਼ੀਸ ਬਚਾ ਰਹੇ ਹਾਂ ਜਦੋਂ ਪੈਟਰੋਲ 100 ਤੋਂ ਪਾਰ ਹੋ ਗਿਆ ਹੈ। ਪਬਲਿਕ ਵਿਚੋਂ ਕਿਸੇ ਨੇ ਵੀ ਹੁਣ ਤੱਕ ਸਾਡੀ ਕੋਈ ਸ਼ਿਕਾਇਤ ਨਹੀ ਕੀਤੀ। ਅਸੀਂ ਸਿਰਫ਼ ਸਰਕਾਰ ਨੂੰ ਅਹਿਸਾਸ ਦਿਵਾਉਣਾ ਚਾਹੁੰਦੇ ਹਾਂ ਜੋ ਪਿਛਲੇ 8 ਮਹੀਨਿਆਂ ਤੋਂ ਸਾਡੀ ਗੱਲ ਨਹੀਂ ਸੁਣ ਰਹੀ।”

    ਪਾਰਲੀਮੈਂਟ ਵਿੱਚ ਰਾਜ ਪਰਿਵਹਿਨ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਸੀ ਕਿ ਟੋਲ ਪਲਾਜ਼ਾ ਫ੍ਰੀ ਕਰਨ ਤੋਂ ਬਾਅਦ 16 ਮਾਰਚ ਤੱਕ ਪੰਜਾਬ ਵਿੱਚ 487 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਤੇ ਹਰਿਆਣਾ ਵਿੱਚੋਂ 326 ਕਰੋੜ ਦਾ ਘਾਟਾ ਹੋਇਆ ਹੈ।

    NHAI ਨੇ 2 ਜੁਲਾਈ ਨੂੰ ਕਿਹਾ ਸੀ ਕਿ ਟੌਲ ਆਪਰੇਟਰਜ ਟੋਲ ਪਲਾਜ਼ਾ ਬੰਦ ਹੋਣ ਤੇ ਰਾਹਤ ਦੀ ਮੰਗ ਕਰ ਸਕਦੇ ਹਨ ਕਿਉਕਿ ਕਿਸਾਨ ਅੰਦੋਲਨ ਨੂੰ ਅਸਿੱਧਾ ਰਾਜਨਿਤਕ ਅੰਦੋਲਨ ਮੰਨਿਆ ਜਾਵੇਗਾ ਜਿਸ ਨੇ ਉਹਨਾਂ ਨੂੰ ਟੌਲ਼ ਇਕੱਠਾ ਕਰਨ ਵਿੱਚ ਰੁਕਾਵਟ ਪਾਈ ਸੀ। ਇਸ ਨਾਲ਼ ਉਹਨਾਂ ਦਾ ਟੌਲ ਐਗਰੀਮੈਂਟ ਖ਼ਤਮ ਹੋਣ ਤੋਂ ਪਹਿਲਾਂ ਉਸਦੀ ਮਿਆਦ ਵੱਧ ਸਕਦੀ ਹੈ। ਪੰਜਾਬ ਤੇ ਹਰਿਆਣਾ ਵਿੱਚ ਕੇਂਦਰ ਸਰਕਾਰ ਦੀ ਟੌਲ ਪਲਾਜੇ ਬਹਾਲ ਕਰਵਾਉਣ ਦੀ ਅਪੀਲ ਅਸਫਲ ਹੋ ਗਈ ਹੈ, ਇਸ ਤੇ ਰਾਜ ਸਰਕਾਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਿਸਾਨ ਅੰਦੋਲਨ ਨੂੰ ਉਖਾੜਨ ਨਾਲ਼ ਲਾਅ ਤੇ ਆਰਡਰ ਤੇ ਖ਼ਤਰੇ ਦੀ ਸਥਿਤੀ ਬਣ ਸਕਦੀ ਹੈ। ਇਸ ਤੇ ਇੱਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਦੋਨਾਂ ਰਾਜਾਂ ਦੀ ਸਰਕਾਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਦੋਨਾਂ ਰਾਜਾਂ ਦੀਆਂ ਸਰਕਾਰਾਂ ਨੇ ਕਿਸਾਨ ਅੰਦੋਲਨ ਅੱਗੇ ਸਮਰਪਣ ਕਰ ਦਿੱਤਾ ਹੈ।

    ਟੌਲ ਪਲਾਜੇ ਤੇ ਬੈਠਣ ਵਾਲੇ ਕਿਸਾਨ –

    ਪੂਰੇ ਦੇਸ਼ ਵਿੱਚ ਫਾਸਟ ਟੈਗ ਜਾਂ ਟੌਲ ਪਲਾਜਿਆਂ ਦੀ ਪਰਚੀ ਕੱਟਣ ਵਾਲ ਕਰਮਚਾਰੀਆਂ ਦੀ ਥਾਂ ਤੇ ਪੰਜਾਬ ਤੇ ਹਰਿਆਣਾ ਵਿੱਚ ਕਿਸਾਨਾਂ ਨੇ ਡੇਰੇ ਲਾਏ ਹੋਏ ਹਨ ਪਰ ਕਿਸਾਨਾਂ ਨੇ ਇੱਥੇ ਆਵਾਜਾਈ ਨੂੰ ਲੰਘਾਉਣ ਲਈ ਕੁਝ ਲਾਈਨਾਂ ਖਾਲੀ ਛੱਡੀਆਂ ਹੋਈਆਂ ਹਨ।ਗੁਰਨਾਮ ਸਿੰਘ ਤੇ ਜੁਪਿੰਦਰ ਸਿੰਘ ਨੇ ਨਿਊਜ਼-18 ਨਾਲ਼ ਚੰਡਾਗੜ ਟੌਲ ਪਲਾਜਾਂ ਤੇ ਗੱਲ ਕਰਦਿਆਂ ਕਿਹਾ ਕਿ ਤੁਸੀਂ ਸਾਡੇ ਨਾਲ਼ ਬੈਠ ਕੇ ਚਾਹ ਪਿਓ ਫਿਰ ਤੁਸੀਂ ਜਾਣੋਗੇ ਕਿ ਅਸੀਂ ਟੌਲ ਫ੍ਰੀ ਕਰਕੇ ਜਨਤਾ ਦਾ ਕਿੰਨਾ ਫਾਇਦਾ ਕੀਤਾ ਹੈ। ਸਾਡੇ ਕੋਲ ਇੱਥੇ ਖਾਣ-ਪੀਣ ਲੰਗਰ ਵੀ ਅਤੁੱਟ ਵਰਤਦਾ ਹੈ। ਸਾਡੇ ਨਾਲ਼ ਬੈਠ ਕੇ ਤੁਹਾਨੂੰ ਸਾਡੇ ਘੋਲ਼ ਦਾ ਪਤਾ ਚੱਲੇਗਾ।ਕਿਸਾਨਾਂ ਨੇ ਟੌਲ ਪਲਾਜਿਆ ਤੇ ਰਹਿਣ ਲਈ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਇੱਥੇ ਉਹਨਾਂ ਕੋਲ਼ ਟੈਂਟ, ਮੇਜ਼, ਕੁਰਸੀ, ਪੱਖੇ, ਕੂਲਰਾਂ ਤੋਂ ਇਲਾਵਾਂ ਖਾਣ-ਪੀਣ ਦਾ ਸਾਰਾ ਸਮਾਨ ਮੌਜੂਦ ਹੈ। ਅਸੀਂ 26 ਨਵੰਬਰ ਨੂੰ ਇਹ ਟੌਟ ਪਲਾਜਾ ਬੰਦ ਕੀਤਾ ਸੀ ਤੇ ਉਸ ਬਾਅਦ ਇਹ ਹੁਣ ਤੱਕ ਬੰਦ ਹੀ ਹੈ , ਕਾਰ ਲੇਨ ਦੇ ਵਿਚਕਾਰ ਬੈਠੇ ਕਿਸਾਨਾਂ ਨੇ ਇਹ ਜਾਣਕਾਰੀ ਸਾਡੇ ਨਾਲ਼ ਸਾਂਝੀ ਕੀਤੀ। ਇੱਥੇ ਹੀ ਭਾਰਤੀ ਕਿਸਾਨ ਯੂਨੀਅਨ ਦੇ ਝੰਡਿਆਂ ਵਾਲੀ ਕੁਝ SUV ਵੀ ਖੜੀਆਂ ਹਨ ਜਿੰਨਾ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਆਸ-ਪਾਸ ਦੇ ਲੋਕ ਉਹਨਾਂ ਨੂੰ ਮਿਲਣ ਲਈ ਆਉਦੇ ਰਹਿੰਦੇ ਹਨ। ਅੰਦੋਲਨ ਵਾਲੀਆਂ ਥਾਵਾਂ ਤੇ ਰਾਕੇਸ਼ ਟਿਕੈਤ ਤੇ ਹੋਰ ਕਿਸਾਨ ਆਗੂਆਂ ਦੇ ਪੋਸਟਰ ਵੀ ਲੱਗੇ ਹੋਏ ਹਨ। ਅਜਿਹੀਆਂ ਖ਼ਬਰਾਂ ਵੀ ਸੁਣਨ ਨੂੰ ਮਿਲ ਰਹੀਆਂ ਹਨ ਕਿ ਪੰਜਾਬ ਵਿੱਚ ਕੁਝ ਟੌਲ ਪਲਾਜਿਆ ਤੇ ਕਿਸਾਨਾਂ ਵੱਲੋਂ ਗਰਮੀ ਤੋਂ ਬਚਣ ਲਈ ਇੱਟਾਂ ਤੇ ਸੀਮਿੰਟ ਦੇ ਪੱਕੇ ਮਕਾਨ ਵੀ ਬਣਾਏ ਜਾ ਰਹੇ ਹਨ। ਪਾਣਾਪਚ ਟੌਲ ਪਲਾਜਾ ਤੇ ਬੈਠੇ ਕਿਸਾਨਾਂ ਨੇ ਕਿਹਾ ਕਿ ਹੁਣ ਉਹ ਸਿੰਘੂ ਬਾਰਡਰ ਜਾਣ ਦੀ ਤਿਆਰੀ ਕਰ ਰਹੇ ਹਨ ਕਿਉਕਿ ਉਹਨਾਂ ਖ਼ਬਰ ਮਿਲੀ ਹੈ ਕਿ 19 ਜੁਲਾਈ ਨੂੰ ਪਾਰਲੀਮੈਂਟ ਦਾ ਮੌਨਸੂਨ ਸ਼ੈਸ਼ਨ ਸ਼ੁਰੂ ਹੋਣ ਤੇ ਕਿਸਾਨਾਂ ਵੱਲੋ ਪਾਰਲੀਮੈਂਟ ਦਾ ਘਿਰਾਓ ਕੀਤਾ ਜਾਵੇਗਾ।

    ਟੌਲ ਬੰਦ ਹੋਣ ਕਾਰਨ ਹੋ ਰਹੇ ਇਸ ਘਾਟੇ ਬਾਰੇ ਇੱਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਰਾਜ ਨੂੰ ਟੌਲ ਬੰਦ ਹੋਣ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ ਕਿਉਕਿ ਇਹ ਨੈਸ਼ਨਲ ਹਾਈਵੇ ਹਨ ਤੇ ਕੇਂਦਰ ਸਰਕਾਰ ਦੇ ਹੇਠ ਆਉਦੇ ਹਨ, ਇਸ ਲਈ ਰਾਜ ਸਰਕਾਰਾਂ ਇਸ ਬਾਰੇ ਬਹੁਤੀਆਂ ਫਿਕਰਮੰਦ ਨਹੀਂ ਹਨ।

    LEAVE A REPLY

    Please enter your comment!
    Please enter your name here