ਟੀ-20 ਵਰਲਡ ਕੱਪ ‘ਤੇ ਕੋਰੋਨਾ ਦਾ ਪਰਛਾਵਾਂ, ਹੋ ਸਕਦਾ ਰੱਦ !

    0
    137

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਰਵਿੰਦਰ)

    ਨਵੀਂ ਦਿੱਲੀ : ਕ੍ਰਿਕਟਰ ਆਸਟ੍ਰੇਲੀਆ ਦੇ ਚੇਅਰਮੈਨ ਅਰਲ ਏਡਿੰਗਸ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਟੀ-20 ਵਰਲਡ ਕੱਪ ਕਰਵਾਉਣਾ ਮੁਸ਼ਕਿਲ ਜਾਪ ਰਿਹਾ ਹੈ। ਕਿਉਂਕਿ ਇਸ ਮਹਾਂਮਾਰੀ ਦੌਰਾਨ ਸਾਰੀਆਂ 16 ਟੀਮਾਂ ਦਾ ਪਹੁੰਚਣਾ ਮੁਸ਼ਕਿਲ ਹੋ ਸਕਦਾ ਹੈ। ਅਕਤੂਬਰ-ਨਵੰਬਰ ‘ਚ ਹੋਣ ਵਾਲੇ ਵਰਲਡ ਕੱਪ ‘ਤੇ ਆਈਸੀਸੀ ਵੱਲੋਂ ਇਸ ਸੰਬੰਧੀ ਅਜੇ ਫ਼ੈਸਲਾ ਲੈਣਾ ਬਾਕੀ ਹੈ।

    ਕੋਰੋਨਾ ਮਹਾਂਮਾਰੀ ਦੌਰਾਨ ਕਈ ਦੇਸ਼ਾਂ ‘ਚ ਯਾਤਰਾ ‘ਤੇ ਪਾਬੰਦੀਆਂ ਲਾਗੂ ਹਨ। ਏਡਿੰਗਸ ਨੇ ਵੀਡੀਓ ਕਾਨਫਰੰਸ ‘ਤੇ ਕਿਹਾ ਕਿ ਸਾਰੀਆਂ 16 ਟੀਮਾਂ ਨੂੰ ਇੱਥੇ ਲਿਆਉਣਾ ਮੁਸ਼ਕਿਲ ਹੈ ਕਿਉਂਕਿ ਕਈ ਮੁਲਕਾਂ ‘ਚ ਇਸ ਵਾਇਰਸ ਕਾਰਨ ਹਾਲਾਤ ਬੇਹੱਦ ਮਾੜੇ ਹਨ।

    ਆਈਸੀਸੀ ਦੀ ਪਿਛਲੇ ਹਫ਼ਤੇ ਹੋਈ ਮੀਟਿੰਗ ‘ਚ ਇਸ ਟੂਰਨਾਮੈਂਟ ‘ਤੇ ਫ਼ੈਸਲਾ ਇੱਕ ਮਹੀਨੇ ਲਈ ਟਾਲ ਦਿੱਤਾ ਗਿਆ ਸੀ। ਹੁਣ ਸੂਤਰਾਂ ਅਨੁਸਾਰ ਪਤਾ ਲੱਗ ਰਿਹਾ ਹੈ ਕਿ ਇਸ ਟੂਰਨਾਮੈਂਟ ਨੂੰ ਅੱਗੇ ਪਾ ਦਿੱਤਾ ਜਾ ਸਕਦਾ ਹੈ ਅਤੇ ਇਸ ਦੌਰਾਨ ਆਈਪੀਐੱਲ ਕਰਵਾਇਆ ਜਾਵੇਗਾ। ਆਸਟ੍ਰੇਲੀਆ ਨੇ ਹਲਾਂਕਿ ਮਹਾਂਮਾਰੀ ‘ਤੇ ਕਾਬੂ ਪਾ ਲਿਆ ਹੈ। ਇੱਥੇ ਸੱਤ ਹਜ਼ਾਰ ਕੇਸ ਸਾਹਮਣੇ ਆਏ ਸਨ ਜਦੋਂ ਕਿ 6000 ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋ ਚੁੱਕੇ ਹਨ।

    ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਵੀ ਟੀ-20 ਵਰਲਡ ਕੱਪ ਦੇ ਲਈ ਐਲਾਨ ਕੀਤਾ ਸੀ ਕਿ ਸਟੇਡੀਅਮਾਂ ‘ਚ 40,000 ਲੋਕ ਬੈਠ ਕੇ ਮੈਚ ਦੇਖ ਸਕਦੇ ਹਨ, ਪਰ ਮਹਾਂਮਾਰੀ ਕਾਰਨ 10,000 ਲੋਕ ਮੈਚ ਦੇਖਣ ਆ ਸਕਦੇ ਹਨ।

    LEAVE A REPLY

    Please enter your comment!
    Please enter your name here