ਟੀਐੱਮਸੀ ‘ਚ ਘਰ ਵਾਪਸੀ ਜਾਰੀ, ਹੁਣ ਦੀਪੇਂਦੂ ਬਿਸਵਾਸ ਬੋਲੇ-ਭਾਜਪਾ ਵਿਚ ਸ਼ਾਮਲ ਹੋਣਾ ਸੀ ‘ਬੁਰਾ’

    0
    138

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਦੇ ਬਾਗੀਆਂ ਦੀ ਪਾਰਟੀ ਵਿਚ ਵਾਪਸੀ ਸ਼ੁਰੂ ਹੋ ਗਈ ਹੈ। ਸੋਨਾਲੀ ਗੁਹਾ ਅਤੇ ਸਰਲਾ ਮੁਰਮੂ ਤੋਂ ਬਾਅਦ ਟੀਐਮਸੀ ਦੇ ਬਾਗ਼ੀ ਦੀਪੇਂਦੂ ਬਿਸਵਾਸ ਨੇ ਵੀ ਘਰ ਪਰਤਣ ਦੀ ਬੇਨਤੀ ਕੀਤੀ ਹੈ। ਬਿਸਵਾਸ ਨੇ ਕਿਹਾ ਹੈ ਕਿ ਭਾਜਪਾ ਵਿਚ ਸ਼ਾਮਲ ਹੋਣਾ ਇਕ “ਮਾੜਾ” ਫ਼ੈਸਲਾ ਸੀ। ਬਿਸਵਾਸ ਉੱਤਰ 24 ਪਰਗਨਾ ਬਸ਼ੀਰਹਾਟ ਦੱਖਣੀ ਹਲਕੇ ਤੋਂ ਸਾਬਕਾ ਵਿਧਾਇਕ ਹਨ, ਜੋ ਪੱਛਮੀ ਬੰਗਾਲ ਚੋਣਾਂ ਵਿੱਚ ਟਿਕਟ ਨਾ ਮਿਲਣ ਕਾਰਨ ਟੀਐਮਸੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ।

    ਮਮਤਾ ਬੈਨਰਜੀ ਨੂੰ ਲਿਖੇ ਆਪਣੇ ਪੱਤਰ ਵਿਚ, ਬਿਸਵਾਸ ਨੇ ਕਿਹਾ ਕਿ ਉਨ੍ਹਾਂ ਪਾਰਟੀ ਛੱਡ ਕੇ ਇਕ ‘ਮਾੜਾ ਫ਼ੈਸਲਾ’ ਲਿਆ ਤੇ ਹੁਣ ਉਹ ਵਾਪਸ ਪਰਤਣਾ ਚਾਹੁੰਦੇ ਹਨ। ਉਸ ਨੇ ਕਿਹਾ ਕਿ ਅਹੁਦਾ ਛੱਡਣ ਦਾ ਉਸ ਦਾ ਫ਼ੈਸਲਾ “ਭਾਵੁਕ” ਸੀ। ਇਸ ਤੋਂ ਪਹਿਲਾਂ ਭਾਜਪਾ ਵਿਚ ਸ਼ਾਮਲ ਹੋਈ ਸਾਬਕਾ ਵਿਧਾਇਕਾ ਸੋਨਾਲੀ ਗੁਹਾ ਨੇ ਮਮਤਾ ਬੈਨਰਜੀ ਅੱਗੇ ਪਾਰਟੀ ਵਿਚ ਵਾਪਸ ਆਉਣ ਲਈ ਬੇਨਤੀ ਕੀਤੀ ਸੀ, ਇਸ ਤੋਂ ਬਾਅਦ ਇਕ ਹੋਰ ਆਗੂ ਸਰਲਾ ਮੁਰਮੂ ਨੇ ਦੁੁਬਾਰਾ ਟੀਐੱਮਸੀ ’ਚ ਸ਼ਾਮਲ ਹੋਣ ਦੀ ਇੱਛਾ ਪ੍ਰਗਟਾਈ ਸੀ।

    ਸਰਲਾ ਮੁਰਮੂ, ਜੋ ਕਿ ਚੋਣਾਂ ਲਈ ਟਿਕਟ ਦੇ ਮਾਮਲੇ ’ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਭਾਜਪਾ ਵਿੱਚ ਚਲੀ ਗਈ ਸੀ, ਨੇ ਕਿਹਾ ਉਹ ਵਾਪਸ ਟੀਐੱਮਸੀ ’ਚ ਸ਼ਾਮਲ ਹੋਣਾ ਚਾਹੁੰਦੀ ਹੈ। ਵਿਧਾਨ ਸਭਾ ਚੋਣਾਂ ’ਚ ਤ੍ਰਿਣਮੂਲ ਕਾਂਗਰਸ ਨੂੰ ਮਿਲੀ ਵੱਡੀ ਸਫ਼ਲਤਾ ਮਗਰੋਂ ਇਕ ਦਿਨ ਪਹਿਲਾਂ ਹੀ ਪਾਰਟੀ ਮੁਖੀ ਮਮਤਾ ਬੈਨਰਜੀ ਦੀ ਸਾਬਕਾ ਸਾਥੀ ਸੋਨਾਲੀ ਗੁਹਾ ਨੇ ਵੀ ਪਾਰਟੀ ’ਚ ਮੁੜ ਸ਼ਾਮਲ ਦੀ ਇੱਛਾ ਪ੍ਰਗਟਾਈ ਸੀ।

    ਸਰਲਾ ਮੁਰਮੂ ਨੇ ਦਾਅਵਾ ਕੀਤਾ ਕਿ ਭਾਜਪਾ ’ਚ ਸ਼ਾਮਲ ਹੋਣਾ ਉਸ ਦੀ ਗਲਤੀ ਸੀ ਅਤੇ ਉਹ ਪਾਰਟੀ ਮੁਖੀ ਮਮਤਾ ਬੈਨਰਜੀ ਤੋਂ ਮੁਆਫ਼ੀ ਮੰਗਣਾ ਚਾਹੁੰਦੀ ਹੈ। ਮੁਰਮੂ ਨੇ ਮਾਲਦਾ ਸਥਿਤ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨੂੰ ਕਿਹਾ, ‘ਜੇਕਰ ਉਹ ਮੈਨੂੰ ਪ੍ਰਵਾਨ ਕਰਦੇ ਹਨ, ਮੈਂ ਉਨ੍ਹਾਂ ਦੇ ਨਾਲ ਰਹਾਂਗੀ ਤੇ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਾਂਗੀ।’ ਸਰਲਾ ਮੁਰਮੂ ਨੂੰ ਟੀਐੱਮਸੀ ਵੱਲੋੋਂ ਮਾਲਦਾ ’ਚ ਹਬੀਪੁਰ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਸੀ ਪਰ ਪਾਰਟੀ ਸੂਤਰਾਂ ਨੇ ਦਾਅਵਾ ਕੀਤਾ ਸੀ ਕਿ ਉਹ ਮਲਦਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਾ ਚਾਹੁੰਦੀ ਸੀ।

    LEAVE A REPLY

    Please enter your comment!
    Please enter your name here