ਜੰਮੂ ਕਸ਼ਮੀਰ ਦੀ ਮਾਵਿਆ ਸੁਡਾਨ ਬਣੀ ਇੰਡੀਅਨ ਏਅਰਫੋਰਸ ‘ਚ ਪਹਿਲੀ ਮਹਿਲਾ ਫਾਇਟਰ ਪਾਇਲਟ

    0
    136

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਮਹਿਲਾਵਾਂ ਹੁਣ ਕਿਸੇ ਤੋਂ ਘਟ ਨਹੀਂ ਹਨ ਅਤੇ ਹਰ ਪਾਸੇ ਨਾਮਣਾ ਖੱਟ ਰਹੀਆਂ ਹਨ ਜ਼ਮੀਨ ਤੋਂ ਅਸਮਾਨ ਤੱਕ ਆਪਣੇ ਆਪ ਨੂੰ ਸਾਬਿਤ ਕਰ ਰਹੀਆਂ ਹਨ।

    ਅਜਿਹੀ ਮਿਸਾਲ ਪੇਸ਼ ਕੀਤੀ ਹੈ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੀ ਰਹਿਣ ਵਾਲੀ ਮਾਵਿਆ ਸੁਡਾਨ ਇੰਡੀਅਨ ਏਅਰ ਫੋਰਸ ‘ਚ ਮਹਿਲਾ ਫਾਇਟਰ ਪਾਇਲਟ ਬਣ ਗਈ ਹੈ। ਰਾਜੌਰੀ ਜ਼ਿਲ੍ਹੇ ਤੇ ਨੌਸ਼ਹਿਰਾ ਤਹਿਸੀਲ ਦੇ ਪਿੰਡ ਲੰਬੇਰੀ ਦੀ ਰਹਿਣ ਵਾਲੀ ਸੁਡਾਨ ਏਅਰ ਫੋਰਸ ‘ਚ ਫਲਾਇੰਗ ਅਫ਼ਸਰ ਬਣੀ ਹੈ।ਮਾਵਿਆ ਸੁਡਾਨ ਇੰਡੀਅਨ ਏਅਰਫੋਰਸ ‘ਚ ਫਾਇਟਰ ਪਾਇਲਟ ਬਣਨ ਵਾਲੀ 12ਵੀਂ ਮਹਿਲਾ ਹੈ। ਮਾਵਿਆ ਦੇ ਪਿਤਾ ਵਿਨੋਦ ਸੁਡਾਨ ਨੇ ਧੀ ਦੀ ਇਸ ਪ੍ਰਾਪਤੀ ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਨੇ ਕਿਹਾ, ‘ਮੈਂ ਮਾਣ ਮਹਿਸੂਸ ਕਰ ਰਿਹਾ ਹਾਂ। ਹੁਣ ਇਹ ਸਿਰਫ਼ ਸਾਡੀ ਨਹੀਂ ਦੇਸ਼ ਦੀ ਧੀ ਹੈ। ਸਾਨੂੰ ਸ਼ਨੀਵਾਰ ਤੋਂ ਲਗਾਤਾਰ ਵਧਾਈਆਂ ਦੇ ਮੈਸੇਜ ਆ ਰਹੇ ਹਨ।’

    ਸੁਡਾਨ ਦੀ ਭੈਣ ਨੇ ਕਿਹਾ, ‘ਉਹ ਬਚਪਨ ਤੋਂ ਹੀ ਏਅਰਫੋਰਸ ‘ਚ ਜਾਣਾ ਚਾਹੁੰਦੀ ਸੀ ਤੇ ਫਾਇਟਰ ਪਾਇਲਟ ਬਣਨਾ ਚਾਹੁੰਦੀ ਸੀ। ਮੈਨੂੰ ਆਪਣੀ ਛੋਟੀ ਭੈਣ ‘ਤੇ ਮਾਣ ਹੈ। ਇਹ ਉਸ ਦਾ ਬਚਪਨ ਦਾ ਸੁਫ਼ਨਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਹਰ ਕਿਸੇ ਨੂੰ ਮੌਟੀਵੇਟ ਕਰਨ ਵਾਲੀ ਕਹਾਣੀ ਹੈ।

     

    LEAVE A REPLY

    Please enter your comment!
    Please enter your name here