ਜੀਂਦ ਮਹਾਂਪੰਚਾਇਤ ਵਿਚ ਕਿਸਾਨਾਂ ਦਾ ਐਲਾਨ- ਸਰਕਾਰ ਨੂੰ ਮਿਲੇਗਾ 100 ਰੁਪਏ ਲੀਟਰ ਦੁੱਧ

    0
    142

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਹਰਿਆਣੇ ਦੇ ਜੀਂਦ ਵਿੱਚ ਖਾਪਾਂ ਅਤੇ ਕਿਸਾਨਾਂ ਨੇ ਦੁੱਧ ਦੀ ਕੀਮਤ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਖਾਪ ਮਹਾਂਪੰਚਾਇਤ ਵਿੱਚ ਲਏ ਗਏ ਇਸ ਫ਼ੈਸਲੇ ਤੋਂ ਬਾਅਦ ਸਰਕਾਰ ਦੀ ਨੀਂਦ ਉਡ ਸਕਦੀ ਹੈ। ਕਿਸਾਨਾਂ ਨੇ ਹਰਿਆਣੇ ਵਿਚ 100 ਰੁਪਏ ਪ੍ਰਤੀ ਲੀਟਰ ਦੁੱਧ ਦਾ ਭਾਅ ਤੈਅ ਕੀਤਾ ਹੈ।

    ਇੱਥੇ ਕਿਸਾਨਾਂ ਨੇ ਕਿਹਾ ਕਿ ਹੁਣ ਉਹ 100 ਰੁਪਏ ਲੀਟਰ ਤੋਂ ਘੱਟ ਦੁੱਧ ਸਰਕਾਰ ਅਤੇ ਸਹਿਕਾਰੀ ਸੰਸਥਾਵਾਂ ਨੂੰ ਨਹੀਂ ਵੇਚਣਗੇ। ਇਸ ਨਾਲ ਖਾਪ ਪੰਚਾਇਤ ਵਿੱਚ ਆਮ ਲੋਕਾਂ ਨੂੰ ਦੁੱਧ ਦੇਣ ਵਿੱਚ ਰਾਹਤ ਦੀ ਗੱਲ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਦੁੱਧ ਦੀ ਪੁਰਾਣੀ ਦਰ ਆਮ ਲੋਕਾਂ ਲਈ ਲਾਗੂ ਰਹੇਗੀ। ਕਿਸਾਨਾਂ ਨੇ ਕਿਹਾ ਕਿ ਹੁਣ ਸਰਕਾਰ ਨਾਲ ਐਸਐਸਪੀ ਉੱਤੇ ਨਹੀਂ ਸਗੋਂ ਐਮਆਰਪੀ ਬਾਰੇ ਗੱਲ ਕੀਤੀ ਜਾਵੇਗੀ।

    ਪਿਛਲੇ ਦੋ ਮਹੀਨਿਆਂ ਤੋਂ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਖਟਕੜ ਟੋਲ ਪਲਾਜ਼ੇ ਉੱਤੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਨੇ ਐਤਵਾਰ ਨੂੰ ਸਰਵ ਧਰਮ ਸੰਮੇਲਨ ਦਾ ਆਯੋਜਨ ਕੀਤਾ। ਕਾਨਫਰੰਸ ਦੀ ਪ੍ਰਧਾਨਗੀ ਸਰਵ ਜਾਤੀ ਖੇੜਾ ਖਾਪ ਦੇ ਮੁਖੀ ਸਤਬੀਰ ਪਹਿਲਵਾਨ ਬਰਸੋਲਾ ਨੇ ਕੀਤੀ। ਇਸ ਬੈਠਕ ਵਿਚ ਦੁੱਧ ਦੀ ਕੀਮਤ ਸੌ ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ।

    ਇਸ ਦੇ ਨਾਲ ਹੀ, ਕਿਸਾਨਾਂ ਨੇ ਕਿਹਾ ਕਿ ਉਹ ਹੁਣ ਐਮਐਸਪੀ ਲਈ ਨਹੀਂ ਬਲਕਿ ਐਮਆਰਪੀ ਲਈ ਗੱਲ ਕਰਨਗੇ। ਕਿਸਾਨਾਂ ਨੇ ਦੁੱਧ ਦਾ 5.85 ਰੁਪਏ ਦਾ ਮੁਨਾਫਾ ਜੋੜ ਕੇ ਦੁੱਧ ਦੀ ਇਹ ਦਰ ਨਿਰਧਾਰਤ ਕੀਤੀ। ਦੁੱਧ ਦੀ ਆਧਾਰ ਕੀਮਤ 35.50, ਹਰਾ ਚਾਰਾ 20.35, ਤੂੜੀ 14.15, ਗੋਬਰ ਦੇ ਖਰਚੇ 9.00 ਅਤੇ 15.15 ਲੇਬਰ ਜੋੜ ਕੇ ਐਮਆਰਪੀ ਨਿਰਧਾਰਤ ਕੀਤੀ ਗਈ ਹੈ।

    ਕਿਸਾਨਾਂ ਦਾ ਕਹਿਣਾ ਹੈ ਕਿ ਐਮਆਰਪੀ ਦਾ ਇਹ ਫ਼ੈਸਲਾ ਬਹੁਤ ਪਹਿਲਾਂ ਲਿਆ ਜਾਣਾ ਚਾਹੀਦਾ ਸੀ। ਹੁਣ ਐਮਆਰਪੀ ਦਾ ਫ਼ੈਸਲਾ ਅਨਾਜ ਅਤੇ ਦਾਲਾਂ ਲਈ ਵੀ ਲਿਆ ਜਾਵੇਗਾ।

    LEAVE A REPLY

    Please enter your comment!
    Please enter your name here