ਜਿਸ ਥਾਂ ਉੱਤੇ ਹੈ ਗ਼ਰੀਬ ਦੀ ਝੌਂਪੜੀ, ਉਹ ਜ਼ਮੀਨ ਉਸੇ ਦੇ ਨਾਮ ਹੋਵੇਗੀ- ਯੋਗੀ ਸਰਕਾਰ

    0
    148

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਸੂਬੇ ਦੇ ਝੁੱਗੀ ਝੌਂਪੜੀ ਵਾਲਿਆਂ ਲਈ ਇੱਕ ਵੱਡੀ ਯੋਜਨਾ ਲਾਗੂ ਕਰਨ ਜਾ ਰਹੀ ਹੈ। ਇਸ ਯੋਜਨਾ ਦੇ ਤਹਿਤ, ਜਿਸ ਜ਼ਮੀਨ ‘ਤੇ ਗ਼ਰੀਬ ਦੀ ਝੌਂਪੜੀ ਹੈ, ਸਰਕਾਰ ਉਹ ਜ਼ਮੀਨ ਨੂੰ ਉਸੇ ਦੇ ਨਾਮ ਕਰ ਦੇਵੇਗੀ। ਜੇ ਝੌਂਪੜੀ ਦੀ ਜ਼ਮੀਨ ਰਾਖਵੀਂ ਸ਼੍ਰੇਣੀ ਅਤੇ ਵਿਵਾਦਿਤ ਨਹੀਂ ਹੈ, ਤਾਂ ਇਹ ਸੰਬੰਧਤ ਗ਼ਰੀਬ ਵਿਅਕਤੀ ਦੇ ਨਾਮ ‘ਤੇ ਕਰ ਦਿੱਤੀ ਜਾਵੇਗੀ

    ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਗਰੀਬਾਂ ਨੂੰ ਝੌਂਪੜੀ ਪਟੇ ਦੇਣ ਲਈ ਮਾਲਕੀਅਤ ਯੋਜਨਾ ਤਹਿਤ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਹਨ।

    ਸੀਐੱਮ ਯੋਗੀ ਨੇ ਇਹ ਵੀ ਕਿਹਾ ਹੈ ਕਿ ਜ਼ਰੂਰਤ ਪੈਣ ‘ਤੇ ਗ਼ਰੀਬਾਂ ਦੇ ਘਰ ਸਮੂਹ ਵਿੱਚ ਵੀ ਬਣ ਸਕਦੇ ਹਨ। ਯਾਨੀ ਇਕੋ ਜਗ੍ਹਾ ‘ਤੇ ਕਈ ਮਕਾਨ ਬਣਾਉਣ ਦੀ ਯੋਜਨਾ ਹੈ। ਯੋਗੀ ਨੇ ਇਸ ਯੋਜਨਾ ਬਾਰੇ ਮੁੱਖ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਅਧੀਨ ਇੱਕ ਪ੍ਰੋਗਰਾਮ ਦੌਰਾਨ ਦੱਸਿਆ।

    ਸੀਐੱਮ ਯੋਗੀ ਨੇ ਕਿਹਾ ਕਿ ਲਾਭਪਾਤਰੀਆਂ ਨੂੰ ਬੱਕਰੀਆਂ ਅਤੇ ਪੋਲਟਰੀ, ਡੇਅਰੀ ਅਤੇ ਹੋਰ ਸਵੈ-ਰੁਜ਼ਗਾਰ ਨਾਲ ਜੋੜਨ ਲਈ ਵੀ ਯਤਨ ਕੀਤੇ ਜਾਣਗੇ।

    LEAVE A REPLY

    Please enter your comment!
    Please enter your name here