ਜਦੋਂ ਪਾਸਵਾਨ ਨੇ ਦੱਸਿਆ ਕਿਉਂ ਨਹੀਂ ਰੁਕਿਆ 1984 ਦਾ ਸਿੱਖ ਕਤਲੇਆਮ….

    0
    113

    ਨਵੀਂ ਦਿੱਲੀ, ਜਨਗਾਥਾ ਟਾਇਮਜ਼ (ਸਿਮਰਨ):   ਇਸ ਦੁਨੀਆ ਨੂੰ ਅਲਵਿਦਾ ਆਖ ਗਏ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ 2002 ਵਿਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖ ਕਤਲੇਆਮ ਦੀ ਜਾਂਚ ਲਈ ਬਿਠਾਏ ਕਮਿਸ਼ਨ ਨੂੰ ਦਿੱਤਾ ਬਿਆਨ ਸਾਹਮਣੇ ਆਇਆ ਹੈ। ਬਿਆਨ ਵਿਚ ਪਾਸਵਾਨ ਨੇ ਦੱਸਿਆ ਕਿ 1984 ਦੇ ਸਿੱਖ ਕਤਲੇਆਮ ਦੌਰਾਨ ਤਤਕਾਲੀ ਗ੍ਰਹਿ ਮੰਤਰੀ ਨਰਸਿਮ੍ਹਾ ਰਾਓ ਨੇ ਸਾਡੀ ਗੱਲ ਨਹੀਂ ਸੁਣੀ ਤੇ ਸਾਨੂੰ ਅਣਡਿੱਠ ਕੀਤਾ। ਉਨ੍ਹਾਂ ਨੇ ਦੱਸਿਆ ਕਿ 1 ਨਵੰਬਰ ਨੂੰ ਅਸੀਂ ਦੋ ਵਾਰ ਨਰਸਿਮ੍ਹਾ ਰਾਓ ਨਾਲ ਸੰਪਰਕ ਕਰਨ ਦੀ ਕੋਸਿ਼ਸ ਕੀਤੀ ਪਰ ਸਾਨੂੰ ਕਿਹਾ ਗਿਆ ਕਿ ਉਹ ਮੀਟਿੰਗ ਵਿਚ ਹਨ। ਸਾਨੂੰ ਲੱਗਿਆ ਕਿ ਉਹ ਸਾਨੂੰ ਅਣਡਿੱਠ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ, ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ, ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਤੇ ਸ਼ਰਦ ਯਾਦਵ 1 ਨਵੰਬਰ ਨੂੰ ਰਾਸ਼ਟਰਪਤੀ ਭਵਨ ਗਏ ਸਨ ਤਾਂ ਜੋ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਗੰਭੀਰ ਹਾਲਾਤਾਂ ਤੋਂ ਜਾਣੂ ਕਰਵਾਇਆ ਜਾ ਸਕੇ ਅਤੇ ਕਿਹਾ ਜਾ ਸਕੇ ਕਿ ਉਹ ਨਰਸਿਮ੍ਹਾ ਰਾਓ ਨੂੰ ਹਦਾਇਤ ਕਰਨ ਕਿ ਉਹ ਤੁਰੰਤ ਕਦਮ ਚੁੱਕਣ ਪਰ ਰਾਸ਼ਟਰਪਤੀ ਨੇ ਕਿਹਾ ਕਿ ਉਹ ਬੇਵੱਸ ਹਨ ਤੇ ਉਨ੍ਹਾਂ ਨੇ ਸਾਨੂੰ ਨਰਸਿਮ੍ਹਾ ਰਾਓ ਨੂੰ ਮਿਲਣ ਵਾਸਤੇ ਕਿਹਾ। ਜਦੋਂ ਦੋ ਵਾਰ ਸਾਡੇ ਯਤਨ ਫ਼ੇਲ੍ਹ ਹੋ ਗਏ ਤਾਂ ਫਿਰ ਰਾਸ਼ਟਰਪਤੀ ਨੇ ਕਿਹਾ ਕਿ ਉਹ ਨਰਸਿਮ੍ਹਾ ਰਾਓ ਨਾਲ ਗੱਲ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਵਾਹਨਾਂ ਨੇ ਦੋ ਵਾਰ ਰਾਓ ਨੂੰ ਫ਼ੋਨ ਕੀਤਾ ਪਰ ਉਨ੍ਹਾਂ ਦੇ ਨਿੱਜੀ ਸਕੱਤਰ ਨੇਕੀ ਹਾਕੀ ਉਹ ਮੀਟਿੰਗ ਵਿਚ ਬਿਜ਼ੀ ਹਨ।

    ਕਤਲੇਆਮ ਅਤੇ ਪੁਲਿਸ ਵੱਲੋਂ ਕੋਈ ਕਦਮ ਨਾ ਚੁੱਕਣ ਦੀ ਗੱਲ ਕਰਦਿਆਂ ਪਾਸਵਾਨ ਨੇ ਕਿਹਾ ਕਿ ਇਕ ਭੀੜ ਨੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 12 ਰਾਜੇਂਦਰ ਪ੍ਰਸਾਦ ਤੇ ਹਮਲਾ ਕੀਤਾ ਤੇ ਇੱਥੇ ਇਕ ਸਿੱਖ ਜਿਸ ਨੇ ਸ਼ਰਨ ਲਈ ਸੀ, ਉਹਨੂੰ ਜਿਊਂਦਾ ਸਾੜ ਦਿੱਤਾ ਤੇ ਇਸ ਭੀੜ ਨੇ ਟੈਕਸੀ ਸਟੈਂਡ ਨੇੜੇ ਉਸਦੇ ਘਰ ਨੂੰ ਅੱਗ ਲਾ ਦਿੱਤੀ। ਭੀੜ ਨੇ ਉਨ੍ਹਾਂ ਦੇ ਘਰ ਨੂੰ ਵੀ ਘੇਰ ਲਿਆ ਤੇ ਗੈਰਾਜ ਨੂੰ ਅੱਗ ਲਾ ਦਿੱਤੀ ਤੇ ਬਿਹਾਰ ਭਵਨ ਦੀ ਕਾਰ ਨੂੰ ਵੀ ਅੱਗ ਲਾ ਦਿੱਤੀ ਤੇ ਇੱਥੇ ਇਕ ਦੋ ਪਹੀਆ ਵਾਹਨ ਨੂੰ ਵੀ ਅੱਗ ਲਾ ਦਿੱਤੀ।

    ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬਿਹਾਰ ਦੇ ਦੋ ਵਿਧਾਇਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਭੀੜ ਰਾਏ ਸੀਨਾ ਰੋਡ ਵਾਲੇ ਪਾਸੇ ਵੀ ਆਈ ਸੀ। ਪਾਸਵਾਨ ਮੁਤਾਬਕ ਉਨ੍ਹਾਂ ਦੇ ਤਤਕਾਲੀ ਪ੍ਰਾਈਵੇਟ ਸਕੱਤਰ ਮਹੇਂਦਰ ਬੈਥਾ ਨੇ ਉਨ੍ਹਾਂ ਨੂੰ ਦੱਸਿਆ ਕਿ ਪੁਲਿਸ ਵੈਨ ਕਈ ਵਾਰ ਉੱਥੋਂ ਲੰਘੀ ਸੀ ਤੇ ਇਕ ਡਾ. ਪੀ ਐੱਸ ਵਰਮਾ ਨੇ ਪੁਲਿਸ ਵੈਨ ਨੂੰ ਕਈ ਵਾਰ ਹੱਥ ਦਿੱਤਾ ਤੇ ਭੀੜ ਨੂੰ ਤਬਾਹੀ ਕਰਨ ਤੋਂ ਰੋਕਣ ਲਈ ਕਿਹਾ ਪਰ ਪੁਲਿਸ ਨੇ ਕੁਝ ਨਹੀਂ ਕੀਤਾ। ਬੈਠਾ ਨੇ ਇਹ ਵੀ ਦੱਸਿਆ ਕਿ ਭੀੜ ਵਿਚਲੇ ਕਈ ਲੋਕਾਂ ਨੂੰ ਉਹ ਪਛਾਣਦਾ ਹੈ। ਭੀੜ ਸਿੱਖ ਵਿਰੋਧੀ ਨਾਅਰੇਬਾਜ਼ੀ ਕਰ ਰਹੀ ਸੀ। ਇਸ ਮਗਰੋਂ ਭੀੜ ਕੈਂਪਸ ਵਿਚ ਦਾਖਲ ਹੋ ਗਈ, ਉਹ ਤੇ ਬੈਥਾ, ਵਰਮਾ ਸਮੇਤ ਕੁਝ ਵਿਅਕਤੀ ਅੰਦਰ ਸਨ। ਉਨ੍ਹਾਂ ਦੇ ਸਕਿਉਰਿਟੀ ਗਾਰਡ ਜੋਗਿੰਦਰ ਪ੍ਰਸਾਦ ਇਸ ਮਾੜੀ ਘਟਨਾ ਦਾ ਗਵਾਹ ਹੈ। ਉਨ੍ਹਾਂ ਦੇ ਸਕਿਉਰਿਟੀ ਗਾਰਡ ਨੇ ਹਵਾ ਵਿਚ ਗੋਲੀ ਚਲਾ ਦਿੱਤੀ ਤਾਂ ਜੋ ਭੀੜ ਖਿੰਡਾਈ ਜਾ ਸਕੀ ਪਰ ਅਜਿਹਾ ਹੋ ਨਹੀਂ ਸਕਿਆ ਕਿਉਂਕਿ ਭੀੜ ਜ਼ਿਆਦਾ ਸੀ।

    ਪਾਸਵਾਨ ਨੇ ਦੱਸਿਆ ਕਿ ਉਨ੍ਹਾਂ ਨੇ ਸਕਿਉਰਿਟੀ ਗਾਰਡ ਨੂੰ ਕਿਹਾ ਕਿ ਉਹ ਭੀੜ ਤੇ ਗੋਲੀ ਨਾ ਚਲਾਵੇ। ਇਸ ਮਗਰੋਂ ਗੁੰਡੇ ਕਮਰਿਆਂ ਵਿਚ ਵੜ ਗਏ ਤੇ ਸਾਨੂੰ ਆਪਣੀਆਂ ਜਾਨਾਂ ਬਚਾਉਣ ਵਾਸਤੇ ਪਿਛਲੇ ਪਾਸੇ ਸਰਵੈਂਟ ਕੁਆਰਟਰ ਨੇੜਲੀ ਕੰਧ ਟੱਪ ਕੇ ਜਾਣਾ ਪਿਆ। ਮੈਂ ਆਪਣੇ ਦੋ ਸਾਲਾਂ ਦੇ ਲੜਕੇ ਨੂੰ ਉੱਤੋਂ ਸੁੱਟਿਆ ਜੋ ਕੁਝ ਲੋਕਾਂ ਵੱਲੋਂ ਫੜੇ ਕੱਪੜੇ ਤੇ ਜਾ ਕੇ ਡਿੱਗਾ ਤੇ ਬਜ਼ੁਰਗ ਕਪੂਰਜੀ ਨੇ ਪਾਈਪ ਰਾਹੀਂ ਹੇਠਾਂ ਆ ਕੇ ਆਪਣਾ ਬਚਾਅ ਕੀਤਾ ਪਰ ਉਹ ਫੱਟੜ ਹੋ ਗਏ। ਪਾਸਵਾਨ ਨੇ ਦੱਸਿਆ ਕਿ ਇਸ ਘਟਨਾ ਬਾਰੇ ਬੈਥਾ ਨੇ ਐਫਆਈਆਰ ਵੀ ਦਰਜ ਕਰਵਾਈ, ਜਿਸ ਦਾ ਪਤਾ ਉਨ੍ਹਾਂ ਨੂੰ ਉਦੋਂ ਲੱਗਾ ਜਦੋਂ ਉਹ ਚਰਨ ਸਿੰਘ ਦੇ ਘਰ ਤੋਂ ਵਾਪਸ ਪਰਤੇ।

     

    LEAVE A REPLY

    Please enter your comment!
    Please enter your name here