ਚੋਰਾਂ ਨੇ ਪੱਥਰਾਂ ਨਾਲ ਤੋੜ ਕੇ ਲੁੱਟਿਆ ਏ ਟੀ ਐੱਮ !

    0
    116

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 13, ਮਨੀਮਾਜਰਾ ਦੇ ਸੁਭਾਸ਼ ਨਗਰ ਵਿੱਚ ਚੋਰਾਂ ਵੱਲੋਂ ਐਕਸਿਸ ਬੈਂਕ ਦੇ ਏਟੀਐੱਮ ਨੂੰ ਲੁੱਟਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਿਸ ਦੇ ਬਾਰੇ ਇੱਕ ਰਾਹਗੀਰ ਵੱਲੋਂ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਥਾਣਾ ਇੰਚਾਰਜ ਅਤੇ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

    ਇਹ ਘਟਨਾ ਮੰਗਲਵਾਰ ਸਵੇਰੇ 8 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਲੁਟੇਰੇ ਏਟੀਐੱਮ ਮਸ਼ੀਨ ਨੂੰ ਪੱਥਰ ਨਾਲ ਤੋੜ ਕੇ ਨਕਦੀ ਲੈ ਕੇ ਫ਼ਰਾਰ ਹੋ ਗਏ। ਪਰ ਅਜੇ ਤੱਕ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਕਿ ਏਟੀਐੱਮ ਮਸ਼ੀਨ ਵਿੱਚੋਂ ਕਿੰਨਾ ਪੈਸਾ ਲੁੱਟਿਆ ਗਿਆ।

    LEAVE A REPLY

    Please enter your comment!
    Please enter your name here