ਚੀਨ ਤੋਂ ਬਦਲਾ ਲੈਣ ਲਈ ਹੁਣ ਚੀਨੀ ਐਪਸ ਦਾ ਬਾਈਕਾਟ, ਟਿੱਕਟਾਕ -ਪੱਬਜੀ ਦਾ ਹੋਇਆ ਇਹ ਹਸ਼ਰ…

    0
    155

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਭਾਰਤ ਅਤੇ ਚੀਨ ਵਿਚਕਾਰ ਹੋਏ ਤਾਜ਼ਾ ਵਿਵਾਦ ਕਾਰਨ ਭਾਰਤੀਆਂ ਨੇ ਹੁਣ ਚੀਨੀ ਸਾਮਾਨ ਦਾ ਬਾਈਕਾਟ ਸ਼ੁਰੂ ਕਰ ਦਿੱਤਾ ਹੈ। ਇਸ ਕੜੀ ਤਹਿਤ ਲੋਕਾਂ ਨੇ ਚੀਨੀ ਐਪਸ ਦਾ ਵੀ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ।

    ਟਿੱਕਟਾਕ, ਹੈਲੋ, ਲਾਈਕੀ ਅਤੇ ਪੱਬਜੀ ਵਰਗੇ ਪ੍ਰਸਿੱਧ ਚੀਨੀ ਐਪਸ ਦੇ ਡਾਉਨਲੋਡਸ ਵਿੱਚ ਭਾਰੀ ਗਿਰਾਵਟ ਆਈ ਹੈ। ਚੀਨੀ ਐਪਲੀਕੇਸ਼ਨ ਕੰਪਨੀਆਂ ਲਈ ਭਾਰਤ ਇਕ ਵਿਸ਼ਾਲ ਮਾਰਕੀਟ ਹੈ, ਜਿੱਥੇ ਇਸ ਸਮੇਂ ਚੀਨੀ ਉਤਪਾਦਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਹਾਲਾਂਕਿ, ਮਾਹਿਰ ਕਹਿੰਦੇ ਹਨ ਕਿ ਤਣਾਅ ਖ਼ਤਮ ਹੋਣ ਤੋਂ ਬਾਅਦ ਸਥਿਤੀ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਹੈ।

    ਟਿੱਕਟਾਕ ਅਤੇ ਹੈਲੋ ਐਪ ਡਾਊਨਲੋਡ ਵਿਚ ਵੱਡੀ ਗਿਰਾਵਟ :

    ਸੈਂਸਰ ਟਾਵਰ ਦੀ ਇਕ ਰਿਪੋਰਟ ਦੇ ਅਨੁਸਾਰ ਲਾਈਵ ਸਟ੍ਰੀਮਿੰਗ ਐਪ ਬਿਗੋ ਲਾਈਵ, ਸ਼ਾਰਟ ਵੀਡੀਓ ਐਪ ਲਾਈਕੀ ਅਤੇ ਗੇਮਿੰਗ ਐਪ ਪਬਜੀ ਦੇ ਡਾਊਨਲੋਡਜ਼ ਵਿਚ ਜੂਨ ਮਹੀਨੇ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਜਦੋਂ ਕਿ ਅਪ੍ਰੈਲ ਤੋਂ ਟਿੱਕਟਾਕ ਅਤੇ ਹੈਲੋ ਐਪ ਦੇ ਡਾਊਨਲੋਡਸ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ।

    ਟਿੱਕਟਾਕ ਅਤੇ ਹੈਲੋ ਦੀ ਮਲਕੀਅਤ ਵਾਲੀ ਬਇਟ ਡਾਂਸ ਕੋਲ ਭਾਰਤ ਵਿੱਚ 30 ਕਰੋੜ ਯੂਨੀਕ ਯੂਜਰਸ ਹਨ। ਭਾਰਤ ਵਿਚ ਕੁਲ 45 ਕਰੋੜ ਸਮਾਰਟਫ਼ੋਨ ਉਪਭੋਗਤਾ ਹਨ। ਇਸ ਦਾ ਸਿੱਧਾ ਮਤਲਬ ਹੈ ਕਿ ਭਾਰਤ ਵਿਚ ਸਮਾਰਟਫ਼ੋਨ ਦੇ ਲਗਭਗ ਦੋ ਤਿਹਾਈ ਉਪਭੋਗਤਾ ਕੋਲ ਇਹ ਐਪਸ ਹਨ।

    ਇਨ੍ਹਾਂ ਐਪਸ ਵਿਚ ਆਈ ਗਿਰਾਵਟ :

    ਟਿੱਕਟਾਕ (ਮਈ ਤੋਂ 22 ਜੂਨ ਤੱਕ 38% ਦੀ ਗਿਰਾਵਟ) : ਅਪ੍ਰੈਲ ਵਿੱਚ 2.35 ਕਰੋੜ, ਮਈ ਵਿੱਚ 2.24 ਕਰੋੜ, ਜਦੋਂ ਕਿ ਜੂਨ ਵਿੱਚ (1 ਜੂਨ ਤੋਂ 22 ਜੂਨ ਤੱਕ) 1.39 ਕਰੋੜ ਡਾਉਨਲੋਡ ਪ੍ਰਾਪਤ ਹੋਏ ਹਨ।

    ਹੈਲੋ (ਮਈ ਤੋਂ 22 ਜੂਨ ਤੱਕ 38 ਪ੍ਰਤੀਸ਼ਤ ਦੀ ਗਿਰਾਵਟ) : ਅਪ੍ਰੈਲ ਵਿੱਚ 1.66 ਕਰੋੜ, ਮਈ ਵਿੱਚ 1.49 ਕਰੋੜ ਜਦੋਂ ਕਿ ਜੂਨ ਵਿੱਚ (1 ਜੂਨ ਤੋਂ 22 ਜੂਨ ਤੱਕ) 92 ਲੱਖ ਡਾਊਨਲੋਡ ਪ੍ਰਾਪਤ ਹੋਏ ਹਨ।

    ਬਿਗੋ ਲਾਇਵ : ਅਪ੍ਰੈਲ ਵਿੱਚ 25 ਲੱਖ, ਮਈ ਵਿੱਚ 26 ਲੱਖ ਜਦੋਂ ਕਿ ਜੂਨ ਵਿੱਚ (1 ਜੂਨ ਤੋਂ 22 ਜੂਨ) 18 ਲੱਖ ਡਾਊਨਲੋਡ ਪ੍ਰਾਪਤ ਹੋਏ ਹਨ

    ਲਾਈਕੀ : ਅਪ੍ਰੈਲ ਵਿੱਚ 67 ਲੱਖ, ਮਈ ਵਿੱਚ 70 ਲੱਖ ਜਦੋਂ ਕਿ ਜੂਨ ਵਿੱਚ (1 ਜੂਨ ਤੋਂ 22 ਜੂਨ) 43 ਲੱਖ ਡਾਊਨਲੋਡਸ ਮਿਲੀਆਂ ਹਨ

    ਪਬਜੀ : ਅਪ੍ਰੈਲ ਵਿਚ 99 ਲੱਖ, ਮਈ ਵਿਚ 1.22 ਕਰੋੜ, ਜਦੋਂ ਕਿ ਜੂਨ ਵਿਚ (1 ਜੂਨ ਤੋਂ 22 ਜੂਨ) 66 ਲੱਖ ਡਾਊਨਲੋਡ ਕੀਤੇ ਗਏ ਹਨ

    LEAVE A REPLY

    Please enter your comment!
    Please enter your name here