ਗੰਭੀਰ ਬਿਮਾਰੀਆਂ ਤੋ ਬਚਾਉਦਾ ਹੈ ਟੀਕਾਕਰਨ –ਸਿਵਲ ਸਰਜਨ ਡਾ. ਜਸਬੀਰ ਸਿੰਘ

    0
    182

    ਹੁਸ਼ਿਆਰਪੁਰ ( ਸ਼ਾਨੇ) ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋ ਸਿਵਲ ਸਰਜਨ ਡਾ ਜਸਬੀਰ ਸਿੰਘ ਦੀ ਆਗਵਾਈ ਹੇਠ ਮੀਜਲ ਰੂਬੇਲਾ ਸਰਰਵੀਲੈਸ ਅਤੇ ਵੀ. ਪੀ. ਡੀ. ( ਵੈਕਸੀਨ ਪ੍ਰੀਵੈਟਿਬਲ ਡਿਜੀਜ) ਤੇ ਇਕ ਦਿਨਾ ਵਰਕਾਸ਼ਪ ਦਾ ਆਯੋਜਨ ਕੀਤਾ ਗਿਆ । ਇਸ ਵਰਕਸ਼ਾਪ ਵਿੱਚ ਬਲਾਕਾਂ ਦੇ ਸਨੀਅਰ ਮੈਡੀਕਲ ਅਫਸਰ ਮੈਡੀਕਲ ਅਫਸਰ ਨੋਡਲ ਅਫਸਰ ਬਲਾਕ ਹੈਲਥ ਐਜੂਕੇਟਰ ਤੇ ਪੈਰਾ ਮੈਡੀਕਲ ਸਟਾਫ ਨੇ ਭਾਗ ਲਿਆ । ਇਸ ਮੋਕੇ ਤੇ ਜਿਲ੍ਹਾਂ ਟੀਕਾਰਨ ਅਫਸਰ ਡਾ ਗੁਰਦੀਪ ਸਿੰਘ ਕਪੂਰ , ਜਿਲਾ ਸਿਹਤ ਅਫਸਰ ਡਾ ਸੁਰਿੰਦਰ ਸਿੰਘ , ਤੇ ਡਬਲਯੂ. ਐਚ. ਉ. ਤੋ ਡਾ ਰਿਸ਼ੀ ਸ਼ਰਮਾਂ ਵਿਸ਼ੇਸ਼ ਤੋਰ ਤੇ ਹਾਜਰ ਹੋਏ ।

    ਇਸ ਮੋਕੇ ਡਾ ਕਪੂਰ ਨੇ ਕਿਹਾ ਕਿ ਬੱਚਿਆ ਨੂੰ ਗੰਭੀਰ ਬਿਮਾਰੀਆਂ ਤੋ ਬਚਾਅ ਲਈ ਉਹਨਾਂ ਦਾ ਟੀਕਾਕਰਨ ਹੋਣਾ ਜਰੂਰੀ ਹੈ । ਉਹਨਾਂ ਆਏ ਹੋਏ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਨੂੰ ਕਿਹਾ ਕਿ ਕੋਈ ਵੀ ਬੱਚਾਂ ਟੀਕਾ ਕਰਨ ਤੋ ਵਾਝਾਂ ਨਹੀ ਰਹਿਂਣਾ ਚਹੀਦਾ ਤੇ ਜੇਕਰ ਟੀਕਾ ਲਗਾਵਾਉਣ ਤੋ ਬਆਦ ਕੋਈ ਦਿਕਤ ਆਉਦੀ ਹੈ ਤੇ ਅਜਿਹੇ ਕੇਸ ਨੂੰ ਤਰੁੰਤ ਰਿਪੋਰਟ ਕਰਨਾ ਚਾਹੀਦਾ ਹੈ ।

    ਵਿਸ਼ਵ ਸਿਹਤ ਸੰਗਠਨ ਤੋ ਆਏ ਸਰਵੀਲੈਸ ਮੈਡੀਕਲ ਅਫਸਰ ਡਾ ਰਿਸ਼ੀ ਸ਼ਰਮਾਂ ਨੇ ਦੱਸਿਆ ਕਿ ਮੀਸਲਜ ਅਤੇ ਰੁਬੇਲਾ ਸੰਕ੍ਰਾਮਕ ( ਲਾਗ ਨਾਲ ਹੋਣ ਵਾਲੇ ) ਰੋਗ ਹਨ ਚੇ ਹਵਾ ਰਾਹੀ , ਜੁਕਾਮ ਹੋਣ ਨਾਲ ਇਕ ਤੋ ਦੂਸਰੇ ਵਿਅਕਤੀ ਤੱਕ ਫੈਲਦੇ ਹਨ । ਤੇਜ ਬੁਖਾਰ ਹੋਣਾ , ਸਰੀਰ ਤੇ ਧੱਬੇ ਪੈਣਾ , ਜੁਕਾਮ , ਲਾਲ ਅੱਖਾਂ ਇਸ ਦੇ ਲੱਛਣ ਹਨ । ਉਹਨਾਂ ਦੱਸਿਆ ਕਿ ਮੀਸਲਜ ਦਾ ਜੇਕਰ ਸਹੀ ਸਮੇ ਤੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨ ਲੇਵਾ ਸਿਧ ਹੋ ਸਕਦਾ ਹੈ । ਉਹਨਾਂ ਕਿਹਾ ਟੀਕਾਕਰਨ ਨਾਲ ਇਸ ਬਿਮਾਰੀ ਤੋ ਬੱਚਿਆ ਜਾ ਸਕਦਾ ਹੈ । ਇਸ ਮੋਕੇ ਡਾ ਸ਼ੁਲੈਸ਼ ਕੁਮਾਰ ਨੇ ਡੀ. ਪੀ. ਟੀ. ਬਿਮਾਰੀਆ ਦੇ ਲੱਛਣ ਅਤੇ ਆਉਟ ਬਰੇਕ ਮੋਕੇ ਪ੍ਰਬੰਧਾ ਬਾਰੇ ਜਾਣਕਾਰੀ ਦਿਤੀ। ਉਹਨਾਂ ਕਿਹਾ ਕਿ ਉਕਤ ਬਿਮਾਰੀਆ ਦੇ ਸ਼ੱਕੀ ਕੇਸ ਹੋਣ ਦੇ ਹਾਲਤ ਵਿੱਚ ਤੁਰੰਤ ਟੈਸਟ ਕਰਵਾਉਣੇ ਚਾਹੀਦੇ ਹਨ , ਤਾਂ ਕਿ ਸਮੇ ਰਹਿੰਦੇਆ ਬਿਮਾਰੀ ਤੇ ਕਾਬੂ ਪਾਇਆ ਜਾ ਸਕੇ ਇਸ ਮੋਕੇ ਜਿਲਾ ਮਾਸ ਮੀਡੀਆ ਅਫਸਰ ਪਰਸੋਤਮ ਲਾਲ , ਜਿਲਾ ਬੀ. ਸੀ. ਸੀ. ਅਮਨਦੀਪ ਸਿੰਘ , ਗੁਰਵਿੰਦਰ ਸ਼ਾਨੇ , ਹਰਰੂਪ ਕੁਮਾਰ , ਪਰਮਜੀਤ ਕੋਰ , ਪ੍ਰਦੀਪ ਕੁਮਾਰ ਕੋਲਡ ਚੈਨ ਅਫਸਰ ਵੀ ਹਾਜਰ ਸੀ ।

    LEAVE A REPLY

    Please enter your comment!
    Please enter your name here