ਗੋਲੀ ਮਾਰ ਕੇ ਕੀਤਾ ਨੌਜਵਾਨ ਦਾ ਕਤਲ, ਔਰਤ ਜ਼ਖ਼ਮੀ

    0
    146

    ਫਿਰੋਜ਼ਪੁਰ, (ਰਵਿੰਦਰ) :

    ਬੀਤੀ ਰਾਤ ਗੁਰੂ ਹਰਸਹਾਏ ਦੇ ਹੌਟਲ ਬਾਦਸ਼ਾਹ ਵਿੱਚ ਚੱਲੀ ਗੋਲੀ ਵਿੱਚ ਇਕ ਨੌਜਵਾਨ ਮਾਰਿਆ ਗਿਆ ਜਦਕਿ ਇਕ ਨੌਜਵਾਨ ਔਰਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ। ਫਰੀਦਕੋਟ ਰੋਡ ਤੇ ਸਥਿਤ ਬਾਦਸ਼ਾਹ ਹੋਟਲ ਵਿਚ ਕਿਟੀ ਪਾਰਟੀ ਚੱਲ ਰਹੀ ਸੀ। ਠੰਢੀ ਰੋਟੀ ਲੈ ਕੇ ਆਉਣ ਦੀ ਸ਼ਿਕਾਇਤ ਕਰਨ ਤੇ ਹੋਟਲ ਮਾਲਕ ਭੜਕ ਗਏ। ਗਾਲ੍ਹੀ ਗਲੋਚ ਤੋਂ ਵਧਕੇ ਝਗੜਾ ਗੋਲੀ ਮਾਰਣ ਤਕ ਜਾ ਪਹੁੰਚਿਆ।ਸ਼ਹਿਰ ਦੇ ਨਾਮੀ ਜਿਊਲਰ ਟਿੰਕਾ ਸੁਨਿਆਰਾ ਜਦੋਂ ਮਾਮਲੇ ਨੂੰ ਰੋਕਣ ਲਈ ਅੱਗੇ ਵਧਿਆ ਤਾਂ ਸਾਹਮਣੇ ਤੋਂ ਹਮਲਾਵਰ ਨੇ ਉਸ ਉੱਪਰ ਫਾਇਰ ਕਰ ਦਿੱਤਾ ਜਿਸ ਨਾਲ ਗੋਲੀ ਉਸਦੇ ਦਿਮਾਗ਼ ਚੋਂ ਪਾਰ ਹੋ ਕੇ ਪਿੱਛੇ ਖੜ੍ਹੀ ਇੱਕ ਨੌਜਵਾਨ ਔਰਤ ਦੀ ਛਾਤੀ ਵਿਚ ਜਾ ਕੇ ਲੱਗੀ। ਟਿੰਕਾ ਸੁਨਿਆਰਾ ਪੁੱਤਰ ਸੁਰਿੰਦਰ ਕੁਮਾਰ ਦੀ ਘਟਨਾ ਸਥਾਨ ਤੇ ਮੌਤ ਹੋ ਗਈ। ਜ਼ਖ਼ਮੀ ਹੋਈ ਸੁਨੀਤਾ ਪਤਨੀ ਅਸ਼ੋਕ ਕੁਮਾਰ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਟਿੰਕ ਸੁਨਿਆਰਾ ਟਾਉਨ ਦੀ ਇੱਕ ਗਲੀ ਵਿੱਚ ਸੁਨਿਆਰ ਦੀ ਦੁਕਾਨ ਚਲਾਉਂਦਾ ਹੈ। ਉਸ ਨੇ ਕੁੱਝ ਦਿਨ ਪਹਿਲਾਂ ਹੀ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਦੁਕਾਨ ਖ਼ਰੀਦੀ ਹੈ। ਇਸ ਦੁਕਾਨ ਦਾ ਦੋ ਦਿਨ ਬਾਅਦ ਮਹੂਰਤ ਰੱਖਿਆ ਗਿਆ ਸੀ ਕਿ ਇਹ ਭਾਣਾ ਵਾਪਰ ਗਿਆ। ਜ਼ਖ਼ਮੀ ਹੋਈ ਸੁਨੀਤਾ ਦੇ ਪਤੀ ਅਸ਼ੋਕ ਦਾ ਸ਼ਹਿਰ ਵਿਚ ਜਰਨਲ ਸਟੋਰ ਹੈ ਅਤੇ ਉਹ ਜੇ ਕੇ ਐਸ ਸਕੂਲ ਦੇ ਮਾਲਕ ਵੀ ਹਨ। ਜ਼ਖ਼ਮੀ ਸੁਨੀਤਾ ਡੀ ਐਮ ਸੀ ਹਸਪਤਾਲ ਲੁਧਿਆਣਾ ਵਿਖੇ ਇਲਾਜ ਅਧੀਨ ਹੈ।

    LEAVE A REPLY

    Please enter your comment!
    Please enter your name here