ਗਾਂਧੀ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ-ਜਾਂਚ ਵਿਚ ਅਪਣਾਉਣ ਦੀ ਲੋੜ ‘ਤੇ ਜ਼ੋਰ

    0
    132

    ਕਪੂਰਥਲਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਕਪੂਰਥਲਾ : ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਮਹਾਤਮਾਂ ਗਾਂਧੀ ਜੀ ਦੀ 151 ਵੀਂ ਜੈਅੰਤੀ ਦੇ ਮੌਕੇ ‘ਤੇ ਗਾਂਧੀ ਜੀ ਦੇ ਵਿਗਿਆਨ, ਅਤੇ ਸਥਾਈ ਵਿਕਾਸ ਬਾਰੇ ਵਿਚਾਰਾਂ ‘ਤੇ ਚਰਚਾ ਕੀਤੀ ਗਈ। ਇਸ ਮੌਕੇ ਸਾਇੰਸ ਸਿਟੀ ਦੇ ਫੇਸਬੁੱਕ ਚੈਨਲ ‘ਤੇ ਮੁਖਾਤਿਬ ਹੁੰਦਿਆ ਮਾਹਿਰਾ ਨੇ ਦੱਸਿਆ ਕਿ ਸਥਾਈ ਵਿਕਾਸ ਦੇ ਟੀਚਿਆਂ ਅਤੇ ਵਿਗਿਆਨ ਬਾਰੇ ਜਿਹੜੇ ਵਿਚਾਰ ਮਹਾਤਮਾ ਗਾਂਧੀ ਜੀ ਨੇ 100 ਸਾਲ ਪਹਿਲਾਂ ਦਿੱਤੇ ਸਨ, ਉਹ ਅੱਜ ਵੀ ਉਸੇ ਤਰ੍ਹਾਂ ਹੀ ਲਾਗੂ ਹੋਣੇ ਚਾਹੀਦੇ ਹਨ।

    ਇਸ ਮੌਕੇ ਗਾਂਧੀ ਜੀ ਦੇ ਵਿਚਾਰਾਂ ਦੀ ਚਰਚਾ ਦੌਰਾਨ ਇਹ ਉਭਰ ਕੇ ਸਾਹਮਣੇ ਆਇਆ ਕਿ ਕੁਦਰਤੀ ਸੋਮੇ ਹਵਾ, ਪਾਣੀ ਅਤੇ ਧਰਤ ਨੂੰ ਅਗਲੀਆਂ ਪੀੜੀਆਂ ਵਾਸਤੇ ਸੰਭਾਲਣ ਲਈ ਲਗਾਤਾਰ ਯਤਨ ਕੀਤੇ ਜਾਣੇ ਚਾਹੀਦੇ ਹਨ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸਮਾਜ ਨੂੰ ਬਦਲਣ ਭਾਵ ਆਤਮ-ਨਿਰਭਰ ਲਈ ਗਾਂਧੀ ਜੀ ਨੇ ਚਰਖੇ ਨੂੰ ਇਕ ਹਥਿਆਰ ਦੇ ਤੌਰ ‘ਤੇ ਅਪਣਾਇਆ ਭਾਵ ਇਹ ਉਸ ਸਮੇਂ ਦੀ ਤਰੱਕੀ ਦਾ ਨਿਸ਼ਾਨ ਸੀ। ਮਹਾਤਮਾਂ ਗਾਂਧੀ ਜੀ ਦੀ ਜੈਅੰਤੀ ਦੇ ਮੌਕੇ ‘ਤੇ ਸਾਇੰਸ ਸਿਟੀ ਦੀ ਇਨੋਵੇਸ਼ਨ ਹੱਬ ਦੇ ਚੀਫ਼ ਮੈਂਟਰ ਵਿਸ਼ਾਲ ਸ਼ਰਮਾਂ ਨੇ ਚਰਖਾ ਬਣਾਉਣ ਦਾ ਤਰੀਕਾ ਦੱਸਿਆ। ਇਸ ਮੌਕੇ ਫੇਸਬੁੱਕ ਚੈਨਲ ‘ਤੇ 150 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ।

    LEAVE A REPLY

    Please enter your comment!
    Please enter your name here