ਗਰਭਵਤੀ ਲਈ ਨਹੀਂ ਖੁੱਲ੍ਹਿਆ ਕਿਸੇ ਹਸਪਤਾਲ ਦਾ ਬੂਹਾ, ਸੜਕ ‘ਤੇ ਦਿੱਤਾ ਬੱਚੇ ਨੂੰ ਜਨਮ !

    0
    149

    ਮੋਗਾ, ਜਨਗਾਥਾ ਟਾਇਮਜ਼ : (ਸਿਮਰਨ)

    ਮੋਗਾ : ਪੰਜਾਬ ਸਰਕਾਰ ਵੱਲੋਂ ਕਰਫਿਊ ਦੌਰਾਨ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਵੱਡੇ -ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਹਕੀਕਤ ਇਸ ਤੋਂ ਕੋਹਾਂ ਦੂਰ ਹੈ। ਇਨ੍ਹਾਂ ਦਾਅਵਿਆਂ ਦੀ ਪੋਲ ਉਸ ਵੇਲੇ ਖੁੱਲ੍ਹੀ ਜਦੋਂ ਕਰਫਿਊ ਦੌਰਾਨ ਇਕ ਗਰਭਵਤੀ ਔਰਤ ਨੂੰ ਡਿਲੀਵਰੀ ਦੇ ਸਮੇਂ ਕਈ ਪ੍ਰਾਈਵੇਟ ਹਸਪਤਾਲਾਂ ਅਤੇ ਸਰਕਾਰੀ ਹਸਪਤਾਲ ਤੋਂ ਵੀ ਮਦਦ ਨਾ ਮਿਲੀ ਅਤੇ ਡਿਊਟੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਵੱਲੋਂ ਮਦਦ ਕੀਤੀ ਗਈ

    ਦਰਅਸਲ ‘ਚ ਸ਼ਹਿਰ ਵਿਚ ਰਹਿੰਦੇ ਮਰਦਾਨੇ ਨਾਂ ਦੇ ਵਿਅਕਤੀ ਦੇ ਪਰਿਵਾਰ ਦੀ ਕੁੜੀ ਜੋਤੀ ਪਤਨੀ ਰਮੇਸ਼ ਜਿਸ ਦੀ ਡਿਲੀਵਰੀ ਦਾ ਸਮਾਂ ਆ ਗਿਆ ਸੀ, ਬੀਤੀ ਰਾਤ 11.30 ਵਜੇ ਦੇ ਕਰੀਬ ਉਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਦੇ ਬੂਹੇ ਖੜਕਾਏ ਅਤੇ ਸਥਾਨਕ ਸ਼ਹਿਰ ਵਿੱਚ ਸਥਿਤ ਸਰਕਾਰੀ ਹਸਪਤਾਲ ਵਿੱਚ ਵੀ ਗਏ ਪਰ ਹਸਪਤਾਲ ਵਿੱਚ ਦਰਵਾਜ਼ੇ ਬੰਦ ਮਿਲੇ ਅਤੇ ਕੋਈ ਵੀ ਡਾਕਟਰ ਮਦਦ ਲਈ ਨਹੀਂ ਆਇਆ, ਜਿਸ ਕਾਰਨ ਔਰਤ ਬਹੁਤ ਮੁਸ਼ਕਲ ‘ਚ ਸੀ।

    LEAVE A REPLY

    Please enter your comment!
    Please enter your name here