ਖੇਤੀ ਬਿੱਲ ਉਨ੍ਹਾਂ ਲੋਕਾਂ ਨੇ ਬਣਾਏ, ਜੋ ਖ਼ੁਦ ਕਿਸਾਨ ਨਹੀਂ ਹਨ: ਸੁਖਜਿੰਦਰ ਰੰਧਾਵਾ

    0
    133

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)

    ਚੰਡੀਗੜ੍ਹ : ਦੇਸ਼ ਭਰ ਵਿਚ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਕੱਲ 25 ਸਤੰਬਰ ਨੂੰ ਪੰਜਾਬ ਬੰਦ ਕਰਨ ਦਾ ਸੱਦਾ ਵੀ ਦਿੱਤਾ ਗਿਆ ਹੈ। ਸਮੂਹ ਕਿਸਾਨ ਅਤੇ ਕਿਰਤੀ ਵਰਗ ਦੀਆਂ ਜੱਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਪ੍ਰਧਾਨ ਮੰਤਰੀ ਦੀ ਪ੍ਰੋਪਾਰਟੀ ਦੇ ਐਫੀਡੇਵਿਟ ਪੇਸ਼ ਕੀਤੇ ਹਨ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਕਿਸਾਨਾਂ ਦੇ ਨਾਲ ਧੋਖਾ ਹੋਇਆ ਹੈ ਕਿਉਂਕਿ ਬਿਨ੍ਹਾਂ ਵੋਟਿੰਗ ਦੇ ਕਿਸਾਨ ਵਿਰੋਧੀ ਬਿੱਲ ਪਾਸ ਕਰ ਦਿੱਤੇ ਗਏ ਹਨ।

    ਰੰਧਾਵਾ ਨੇ ਕਿਹਾ ਹੈ ਕਿ ਉਨ੍ਹਾਂ ਲੋਕਾਂ ਨੇ ਖੇਤੀ ਨਾਲ ਜੁੜੇ ਬਿੱਲ ਬਣਾਏ ਹਨ ਜੋ ਖ਼ੁਦ ਕਿਸਾਨ ਨਹੀਂ ਹਨ। ਰੰਧਾਵਾ ਨੇ ਐਫੀਡੇਵਿਟ ਦੁਆਰਾ ਆਪਣੀ ਗੱਲ ਰੱਖਦੇ ਹੋਏ ਕਿਹਾ ਹੈ ਕਿ ਕੇਂਦਰੀ ਖੇਤੀਬਾੜੀ ਮੰਤਰੀ ਦੇ ਕੋਲ 1 ਵਿੱਘਾ ਵੀ ਜ਼ਮੀਨ ਨਹੀਂ ਹੈ। ਰੰਧਾਵਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਨਿਸ਼ਾਨੇ ਸਾਧ ਦੇ ਹੋਏ ਕਿਹਾ ਹੈ ਕਿ ਦੇਸ਼ ਦੇ ਪ੍ਰਧਾਨਮੰਤਰੀ ਦੇ ਕੋਲ ਖੇਤੀ ਵਾਲੀ ਬਿਲਕੁੱਲ ਵੀ ਜ਼ਮੀਨ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਜਿਹੇ ਲੋਕਾਂ ਨੇ ਕਿਸਾਨੀ ਲਈ ਬਿੱਲ ਬਣਾਏ ਹਨ ਜਿੰਨਾ ਨੂੰ ਕਿਰਸਾਨੀ ਦੇ ਬਾਰੇ ਕੁੱਝ ਪਤਾ ਨਹੀਂ ਹੈ।

    LEAVE A REPLY

    Please enter your comment!
    Please enter your name here