ਖਾਲਿਸਤਾਨੀ ਪੱਖੀ ਨਾਅਰੇ ਲਾਉਣਾ ਕੋਈ ਗ਼ਲਤ ਨਹੀਂ : ਜੱਥੇਦਾਰ

    0
    144

    ਅੰਮ੍ਰਿਤਸਰ, ਜਨਗਾਥਾ ਟਾਇਮਜ਼ : (ਸਿਮਰਨ)

    ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮੂਹ ਸਿੱਖ ਜਗਤ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਨੂੰ ਲੈ ਕੇ ਵਧਾਈਆ ਦਿੱਤੀਆਂ, ਉੱਥੇ ਹੀ 6 ਜੂਨ ਨੂੰ ਸਾਕਾ ਨੀਲਾ ਤਾਰਾ ਨੂੰ ਲੈ ਕੇ ਦੁੱਖ ਪ੍ਰਗਟ ਕੀਤਾ। ਇਸ ਮੌਕੇ ਜੱਥੇਦਾਰ ਨੇ ਕਿਹਾ ਕਿ 6 ਜੂਨ 1984 ਨੂੰ ਭਾਰਤੀ ਹਕੂਮਤ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ। ਇਹ ਹਮਲਾ ਸਿੱਖ ਮਾਨਸਿਕਤਾ ਉਤੇ ਕੀਤਾ ਗਿਆ ਹੈ।

    ਜੱਥੇਦਾਰ ਨੇ ਕਿਹਾ ਕਿ ਕੌਮ ਵਿਚ ਜੋਸ਼ ਹੈ, ਜੇਕਰ ਉਹ ਖਾਲਿਸਤਾਨ ਦੇ ਪੱਖ ਵਿਚ ਨਾਅਰੇ ਲਾਉਂਦੇ ਹਨ, ਉਹ ਸਹੀ ਹਨ ਅਤੇ ਕਿਹਾ ਕਿ ਭਾਰਤ ਸਰਕਾਰ ਹੁਣ ਵੀ ਸਿੱਖ ਵਿਰੋਧੀ ਰਵੱਈਆ ਅਪਣਾ ਰਹੀ ਹੈ। ਖਾਲਿਸਤਾਨ ਬਾਰੇ ਕਿਹਾ ਜੇਕਰ ਸਾਨੂੰ ਖਾਲਿਸਤਾਨ ਮਿਲ ਜਾਵੇ ਤਾਂ ਸੋਨੇ ਉੱਤੇ ਸੁਹਾਗਾ ਵਾਲਾ ਕੰਮ ਹੋਵੇਗਾ। ਜੱਥੇਦਾਰ ਨੇ ਕਿਹਾ ਕਿ ਖਾਲਿਸਤਾਨ ਦੀ ਇੱਛਾ ਹਰ ਕੋਈ ਸਿੱਖ ਰੱਖਦਾ ਹੈ ਅਤੇ ਕਿਹਾ ਕਿ 6 ਜੂਨ 1984 ਨੂੰ ਬਹੁਤ ਸਾਰੇ ਜਰਨੈਲਾਂ ਨੇ ਸ਼ਹੀਦੀਆਂ ਦਿੱਤੀਆਂ ਹਨ।

    LEAVE A REPLY

    Please enter your comment!
    Please enter your name here