ਕੰਪਰੈਸ਼ਰ ਫੱਟਣ ਨਾਲ ਆਟੋ ਰਿਪੇਅਰ ਦੁਕਾਨ ‘ਤੇ ਹੋਇਆ ਵੱਡਾ ਧਮਾਕਾ, ਮਕੈਨਿਕ ਦੀ ਮੌਤ!

    0
    134

    ਆਨੰਦਪੁਰ ਸਾਹਿਬ, ਜਨਗਾਥਾ ਟਾਇਮਜ਼: (ਸਿਮਰਨ)

    ਆਨੰਦਪੁਰ ਸਾਹਿਬ : ਪਿੰਡ ਲਮਲੈਹੜੀ ਵਿਖੇ ਆਟੋ ਰਿਪੇਅਰ ਦੀ ਦੁਕਾਨ ‘ਤੇ ਲੱਗੇ ਕੰਪਰੈਸ਼ਰ ਦੇ ਅਚਾਨਕ ਫਟ ਜਾਣ ਨਾਲ ਦੁਕਾਨ ਮਾਲਕ ਮਕੈਨਿਕ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੁਕਾਨ ਮਾਲਕ ਮਕੈਨਿਕ ਦੀ ਪਛਾਣ ਕੇਵਲ ਸਿੰਘ ਪੁੱਤਰ ਠੇਕੇਦਾਰ ਕਿਸ਼ਨ ਸਿੰਘ ਵਾਸੀ ਪਿੰਡ ਲਮਲੈਹੜੀ, ਤਹਿਸੀਲ ਸ੍ਰੀ ਆਨੰਦਪੁਰ ਸਾਹਿਬ, ਜ਼ਿਲਾ ਰੂਪਨਗਰ ਵਜੋਂ ਹੋਈ ਹੈ।

    ਮਿਲੀ ਜਾਣਕਾਰੀ ਅਨੁਸਾਰ ਸ੍ਰੀ ਆਨੰਦਪੁਰ ਸਾਹਿਬ-ਮਾਤਾ ਨੈਣਾ ਦੇਵੀ ਮੁੱਖ ਮਾਰਗ ‘ਤੇ ਪੈਂਦੇ ਪਿੰਡ ਲਮਲੈਹੜੀ ਵਿਖੇ ਭਾਖੜਾ ਨਹਿਰ ਦੇ ਪੁਲ ਨੇੜੇ ਸਥਿਤ ਚੰਡੀਗੜ੍ਹ ਆਟੋ ਰਿਪੇਅਰ ਦੁਕਾਨ ‘ਤੇ ਲੱਗੇ ਹਵਾ ਵਾਲੇ ਕੰਪਰੈਸ਼ਰ ਵਿੱਚ ਦੁਕਾਨ ਮਾਲਕ ਮਕੈਨਿਕ ਵਲੋਂ ਹਵਾ ਭਰੀ ਜਾ ਰਹੀ ਸੀ। ਇਸੇ ਦੌਰਾਨ ਕੰਪਰੈਸ਼ਰ ‘ਚ ਜ਼ੋਰਦਾਰ ਧਮਾਕਾ ਹੋ ਗਿਆ, ਜਿਸ ਨਾਲ ਉਕਤ ਮਕੈਨਿਕ ਦੁਕਾਨਦਾਰ ਗੰਭੀਰ ਜ਼ਖਮੀ ਹੋ ਗਿਆ।

    LEAVE A REPLY

    Please enter your comment!
    Please enter your name here