ਕੋਵਿਡ ਦੀ ਕੋਈ ਤੀਜੀ ਲਹਿਰ ਭਾਰਤ ਨਹੀਂ ਆਉਣੀ : ਡਾ. ਅਮਨਦੀਪ ਅਗਰਵਾਲ

    0
    136

    ਸੰਗਰੂਰ, ਜਨਗਾਥਾ ਟਾਇਮਜ਼: (ਰਵਿੰਦਰ)

    ਸੰਗਰੂਰ ਵਿਚ ਇਕ ਚੈਰੀਟੇਬਲ ਹਸਪਤਾਲ ਚਲਾਉਣ ਵਾਲੇ ਡਾਕਟਰ ਅਮਨਦੀਪ ਅਗਰਵਾਲ ਦਾ ਕਹਿਣਾ ਹੈ ਕਿ ਭਾਰਤ ਅੰਦਰ ਕਰੋਨਾ ਦੀ ਕੋਈ ਤੀਜੀ ਲਹਿਰ ਜਾਨ ਡੇਲਟਾ ਵੇਰੀਏਂਟ ਦਾ ਕੋਈ ਲੰਬਾ ਚੌੜਾ ਖਤਰਾ ਨਹੀਂ ਹੈ ਕਿਉਂ ਜੋ ਜਿਆਦਾਤਰ ਅਬਾਦੀ ਅੰਦਰ ਲੱਗ ਕਿਸੇ ਨਾ ਕਿਸੇ ਰੂਪ ਵਿਚ ਹੋ ਕੇ ਲੰਘ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕੇਸ ਆਉਂਦੇ ਰਹਿਣਗੇ ਪਰ ਕੋਈ ਲਹਿਰ ਆਉਣ ਦੀ ਸੰਭਾਵਨਾ ਘੱਟ ਹੀ ਹੈ।

    ਇਹ ਦਾਵਾ ਉਹ ਇਸ ਤਰਕ ਤੇ ਅਧਾਰਿਤ ਕਰਦੇ ਹਨ ਕਿ ਹੁਣ ਟੀਕਾਕਰਨ ਪੂਰੀ ਰਫਤਾਰ ਨਾਲ ਚਲਦਾ ਰਿਹਾ ਤਾਂ ਆਉਣ ਵਾਲੇ 2 ਮਹੀਨਿਆਂ ਅੰਦਰ ਭਾਰਤ ਅੰਦਰ ਝੁੰਡ ਪ੍ਰਤੀਰੋਧਕ ਸ਼ਮਤਾ ਵਿਕਸਿਤ ਹੋ ਜਾਣੀ ਹੈ ਕਿਉਂ ਜੋ ਲਗਭਗ 35-40 ਕਰੋੜ ਲੋਗਾਂ ਦੇ ਟੀਕਿਆਂ ਨਾਲ ਅਤੇ ਬਾਕੀਆਂ ਅੰਦਰ ਵਾਇਰਸ ਦੀ ਲਾਗ ਨਾਲ ਪ੍ਰਤੀਰੋਧਕ ਤਾਕਤ ਬਣ ਗਈ ਹੋਵੇਗੀ ਜੋ ਕਿਸੇ ਵੀ ਕਰੋਨਾ ਵੇਰੀਏਂਟ ਉੱਪਰ ਅਸਰਦਾਰ ਹੋਵੇਗੀ।

    ਜਦੋਂ ਤੱਕ ਦੇਸ਼ ਵਿਚ ਕੋਰੋਨਾ ਵਾਇਰਸ ਦੀ ਲਾਗ ਦਾ ਨਵਾਂ ਰੂਪ ਸਾਹਮਣੇ ਨਹੀਂ ਆਉਂਦਾ, ਤੀਜੀ ਲਹਿਰ ਸੰਭਵ ਨਹੀਂ ਹੈ। ਉਹ ਕਹਿੰਦੇ ਹਨ ਕਿ ਮੌਜੂਦਾ ਕੋਰੋਨਾ ਵੇਰੀਐਂਟ ਇਨਫੈਕਸ਼ਨ ਵਿੱਚ ਨਵਾਂ ਵਾਧਾ ਨਹੀਂ ਪੈਦਾ ਕਰ ਸਕਦਾ। ਉਹ ਇਹ ਵੀ ਕਹਿੰਦੇ ਹਨ ਕਿ ਜੁਲਾਈ ਦੇ ਅੰਤ ਤੱਕ ਇਹ ਮਹਾਂਮਾਰੀ ਲਗਭਗ ਖ਼ਤਮ ਹੋ ਜਾਵੇਗੀ।

    ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਕੋਈ ਵੀ ਲਾਗ ਤੋਂ ਬਚਿਆ ਨਹੀਂ। ਜਿਸ ਨੂੰ ਹੋਇਆ ਸੀ, ਉਹ ਵੀ ਸਹੀ ਹੋ ਗਿਆ ਹੈ। ਕੋਰੋਨਾ ਕੇਸ ਆ ਸਕਦੇ ਹਨ ਪਰ ਲਹਿਰ ਨਹੀਂ ਆਵੇਗੀ। ਡਰ ਇਮਿਊਨਿਟੀ ਨੂੰ ਵੀ ਪ੍ਰਭਾਵਤ ਕਰਦਾ ਹੈ। 30-ਸਿਤੰਬਰ ਤੱਕ ਸਾਰੇ ਭਾਰਤ ਵਿਚ ਮਾਸਕ ਵੀ ਉਤਰ ਜਾਣਗੇ। ਆਪਣੇ ਲੋਕ ਬਹੁਤ ਪਿਆਰੇ ਹਨ, ਉਹ ਬਦਲਣ ਵਾਲੇ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਕੇਸ ਆਉਣਗੇ ਪਰ ਲਹਿਰ ਨਹੀਂ ਆਵੇਗੀ। ਨਾ ਡਰੋ, ਹਿੰਮਤ ਬਣਾਈ ਰੱਖੋ। ਟੀਕੇ ਜਾਰੀ ਹਨ। ਬੱਚਿਆਂ ਨੂੰ ਕੁੱਝ ਨਹੀਂ ਹੋਵੇਗਾ। ਮੈਨੂੰ ਇਸ ਬਾਰੇ ਬਹੁਤ ਭਰੋਸਾ ਹੈ। ਇਸ ਦੇ ਪਿੱਛੇ ਠੋਸ ਵਿਗਿਆਨ ਹੈ। ਲੌਕਡਾਉਨ ਦੇ ਨਾਲ ਬਹੁਤ ਲੁਕਾਛਿਪੀ ਹੋ ਗਈ ਹੈ।

    ਨਾਲ ਹੀ ਉੰਨਾ ਜਨਤਾ ਨੂੰ ਇਹ ਵੀ ਅਪੀਲ ਕੀਤੀ ਕਿ ਮਾਸਕ ਲਗਾਉਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ, ਹੱਥ ਧੋਣਾ ਅਤੇ ਭੀੜ ਭਾੜ ਵਾਲੀ ਜਗ੍ਹਾ ‘ਤੇ ਜਾਣ ਤੋਂ ਬਚਣਾ ਚਾਲੂ ਰੱਖਣ ਦੇ ਨਾਲ ਨਾਲ ਟੀਕਾਕਰਨ ਦੇ ਲਈ ਅੱਗੇ ਆਉਣ ਦੀ ਲੋੜ ਹੈ ਤਾਂ ਜੋ ਜਲਦੀ ਤੋਂ ਜਲਦੀ ਇਸ ਮਹਾਮਾਰੀ ਦਾ ਖ਼ਤਮ ਹੋ ਸਕੇ।

    LEAVE A REPLY

    Please enter your comment!
    Please enter your name here