ਕੈਪਟਨ ਦੀ ਕੋਰੋਨਾ ਬਾਰੇ ਫ਼ਿਕਰਮੰਦੀ, ਕਿਹਾ-ਅਸੀਂ ਸਿਖਰ ਵੱਲ ਵੱਧ ਰਹੇ ਹਾਂ !

    0
    141

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)

    ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਕਾਰਨ ਬਣੇ ਹਾਲਾਤ ਉੱਤੇ ਫ਼ਿਕਰਮੰਦੀ ਜਤਾਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੂਬੇ ਅੰਦਰ ਕੋਵਿਡ ਮਾਮਲਿਆਂ ਦੀ ਗਿਣਤੀ 37,824 ਤੱਕ ਪੁੱਜ ਗਈ ਹੈ, ਜੋ ਕਿ ਟੈਸਟਿੰਗ ਵਿੱਚ ਕੀਤੇ ਵਾਧੇ ਨਾਲ ਸਾਹਮਣੇ ਆਈ ਹੈ।

    ਉਨ੍ਹਾਂ ਨੇ ਅੱਗੇ ਦੱਸਿਆ ਕਿ ਬੀਤੇ ਕੱਲ੍ਹ ਕੀਤੇ ਗਏ 20, 290 ਨਮੂਨਿਆਂ ਦੇ ਟੈਸਟਾਂ ਵਿੱਚੋਂ 1741 ਪਾਜ਼ਿਟਿਵ ਕੇਸ ਸਾਹਮਣੇ ਆਏ ਅਤੇ ਪਾਜ਼ਿਟਿਵ ਦਰ 8.5 ਫ਼ੀਸਦ ਹੈ। ਕੋਵਿਡ ਨਾਲ ਹੋਈਆਂ ਮੌਤਾਂ ਦੀ ਗਿਣਤੀ 957 ਅਤੇ ਮੌਤ ਦਰ 2.5 ਫ਼ੀਸਦ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਕੱਲ੍ਹ ਤੱਕ 349 ਮਰੀਜ਼ ਆਕਸੀਜਨ ਅਤੇ 39 ਵੈਂਟੀਲੇਟਰਾਂ ਦੀ ‘ਤੇ ਹਨ ਜੋ ਕਿ ਚਿੰਤਾਂ ਦਾ ਕਾਰਨ ਹੈ। ਪਿਛਲੇ ਹਫ਼ਤੇ ਵਧੇਰੇ ਮਾਮਲੇ ਲੁਧਿਆਣਾ, ਪਟਿਆਲਾ, ਜਲੰਧਰ, ਮੁਹਾਈ ਅਤੇ ਬਠਿੰਡਾਂ ਤੋਂ ਰਿਪੋਰਟ ਹੋਏ ਹਨ।

    ਆਪਣੇ ਫੇਸਬੁੱਕ ਲਾਈਵ ਪ੍ਰੋਗਰਾਮ ‘ਕੈਪਟਨ ਨੂੰ ਸਵਾਲ’ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੰਕੜੇ ਨਿਰਾਸ਼ਾਮਈ ਤਸਵੀਰ ਪੇਸ਼ ਕਰ ਰਹੇ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਲੋਕ ਲੋੜੀਂਦੇ ਸੁਰੱਖਿਆ ਉਪਾਵਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਸਥਿਤੀ ਹੋਰ ਬਦਤਰ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਬਦਕਿਸਮਤੀ ਨਾਲ ਲੋਕ ਇਸ ਨੂੰ ਹਲਕੇ ਵਿੱਚ ਲੈ ਰਹੇ ਹਨ ਜਿਸ ਕਰਕੇ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਪੈ ਰਹੇ ਹਨ ਜਿਨ੍ਹਾਂ ਵਿਚੋਂ ਕੁੱਝ ਬੀਤੇ ਕੱਲ੍ਹ ਐਲਾਨੇ ਗਏ ਹਨ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਮਾਸਕ ਨਾ ਪਹਿਨਣ ਕਰਕੇ ਰੋਜ਼ਾਨਾਂ ਆਧਾਰ ‘ਤੇ 3000 ਤੋਂ 6000 ਲੋਕਾਂ ਦੇ ਚਲਾਨ ਕੱਟੇ ਜਾ ਰਹੇ ਹਨ।

    ਇਹ ਦੱਸਦਿਆਂ ਕਿ ਸੂਬਾ ਕੋਵਿਡ ਦੀ ਸਿਖਰ ਵੱਲ ਵੱਧ ਰਿਹਾ ਹੈ, ਮੁੱਖ ਮੰਤਰੀ ਨੇ ਕਿਹਾ ਕਿ 3 ਸਤੰਬਰ ਤੱਕ ਪੰਜਾਬ ਵਿੱਚ ਕੇਸਾਂ ਦੇ 64000 ਤੱਕ ਪੁੱਜਣ ਦੇ ਕਿਆਸ ਹਨ ਅਤੇ 15 ਸਤੰਬਰ ਤੱਕ ਇਹ ਗਿਣਤੀ ਇਕ ਲੱਖ ਪਾਰ ਕਰ ਜਾਵੇਗੀ। ਇਹ ਆਸ ਕਰਦਿਆਂ ਕਿ ਲੋਕ ਉਨ੍ਹਾਂ ਦੀ ਗੱਲ ਸੁਣਨਗੇ ਅਤੇ ਸੁਰੱਖਿਆ ਉਪਾਵਾਂ ਦਾ ਪਾਲਣ ਕਰਨਗੇ, ਮੁੱਖ ਮੰਤਰੀ ਵੱਲੋਂ ਚਿਤਾਵਨੀ ਦਿੱਤੀ ਗਈ ਕਿ ਮਾਹਿਰਾਂ ਦੇ 3 ਸਤੰਬਰ ਤੱਕ ਮੌਤਾਂ ਦੀ ਗਿਣਤੀ 1500 ਪੁੱਜਣ ਦੇ ਅੰਦਾਜ਼ੇ ਨੂੰ ਧਿਆਨ ਵਿੱਚ ਰੱਖਦਿਆਂ ਮੌਤਾਂ ਦੀ ਗਿਣਤੀ ਵੀ ਵਧੇਗੀ।

    ਉਨ੍ਹਾਂ ਕਿਹਾ ਕਿ, ”ਅਸੀਂ ਪੰਜਾਬ ਨੂੰ ਅਮਰੀਕਾ ਵਰਗੇ ਹਾਲਾਤਾਂ ਵੱਲ ਨਹੀਂ ਜਾਣ ਦੇਵਾਂਗੇ।” ਇਹ ਜ਼ੋਰ ਦਿੰਦਿਆਂ ਕਿ ਸਮਾਂ ਗਵਾਏ ਬਿਨਾਂ ਟੈਸਟਿੰਗ ਤੇ ਇਲਾਜ਼ ਬਚਾਓ ਦੀ ਕੁੰਜੀ ਹੈ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੱਛਣ ਸਾਹਮਣੇ ਆਉਣ ਦੇ 72 ਘੰਟੇ ਦੇ ਵਿਚ ਵਿਚ ਹਸਪਤਾਲ ਨੂੰ ਰਿਪੋਰਟ ਕਰਨਾ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨਾਂਹ-ਪੱਖੀ ਧਾਰਨਾਵਾਂ ਨਹੀਂ ਜੁੜੀਆਂ ਅਤੇ ਉਹ ਖ਼ੁਦ ਦੋ ਵਾਰ ਆਪਣਾ ਟੈਸਟ ਕਰਵਾ ਚੁੱਕੇ ਹਨ।

    LEAVE A REPLY

    Please enter your comment!
    Please enter your name here