ਕੈਪਟਨ ਅਮਰਿੰਦਰ ਸਿੰਘ ਨੇ ਰਾਮ ਮੰਦਰ ਲਈ ਕੀਤਾ ਦਾਨ, 2 ਲੱਖ ਦਾ ਸੌਂਪਿਆ ਚੈੱਕ

    0
    145

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਯੁੱਧਿਆ ‘ਚ ਰਾਮ ਜਨਮ ਭੂਮੀ ਵਿਖੇ ਇਕ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਲਈ 2 ਲੱਖ ਰੁਪਏ ਦਾਨ ਕੀਤੇ ਹਨ। ਕੈਪਟਨ ਨੇ ਰਕਮ ਦਾ ਚੈੱਕ ਮੰਦਰ ਨਿਰਮਾਣ ਕਮੇਟੀ ਦੇ ਅਧਿਕਾਰੀਆਂ ਨੂੰ ਸੌਂਪਿਆ।

    ਦੱਸ ਦੇਈਏ ਕਿ ਹੁਣ ਤੱਕ ਰਾਮ ਮੰਦਰ ਦੀ ਉਸਾਰੀ ਲਈ 2500 ਕਰੋੜ ਰੁਪਏ ਦੀ ਰਾਸ਼ੀ ਇਕੱਤਰ ਕੀਤੀ ਜਾ ਚੁੱਕੀ ਹੈ। ਅਗਲੇ ਤਿੰਨ ਸਾਲਾਂ ‘ਚ ਮੰਦਰ ਦਾ ਨਿਰਮਾਣ ਕਾਰਜ ਪੂਰਾ ਹੋਣ ਦੀ ਉਮੀਦ ਹੈ। ਇਹ ਜਾਣਕਾਰੀ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਦਿੱਤੀ। ਸਭ ਤੋਂ ਵੱਧ ਰਕਮ ਰਾਜਸਥਾਨ ਤੋਂ ਮਿਲੀ ਹੈ। ਤਾਮਿਲਨਾਡੂ ਤੋਂ 85 ਕਰੋੜ, ਕੇਰਲਾ ਤੋਂ 13 ਕਰੋੜ।

    ਉੱਤਰ-ਪੂਰਬੀ ਰਾਜਾਂ ‘ਚ ਅਰੁਣਾਚਲ ਪ੍ਰਦੇਸ਼ ਤੋਂ 4.5 ਕਰੋੜ, ਮਨੀਪੁਰ ਤੋਂ 2 ਕਰੋੜ, ਮਿਜ਼ੋਰਮ ਤੋਂ 21 ਲੱਖ, ਨਾਗਾਲੈਂਡ ਤੋਂ 28 ਲੱਖ ਅਤੇ ਮੇਘਾਲਿਆ ਤੋਂ 85 ਲੱਖ ਰੁਪਏ ਪ੍ਰਾਪਤ ਹੋਏ ਹਨ। ਲੋਕਾਂ ਦੁਆਰਾ ਆਨਲਾਈਨ ਵੀ ਸਹਿਯੋਗ ਰਾਸ਼ੀ ਜਮ੍ਹਾ ਕੀਤੀ ਜਾ ਸਕਦੀ ਹੈ।

    LEAVE A REPLY

    Please enter your comment!
    Please enter your name here