ਕੇਜਰੀਵਾਲ ਨੇ ਖਿੱਚੀ ਉੱਤਰਾਂਖੰਡ ਚੋਣਾਂ ਦੀ ਤਿਆਰੀ :

    0
    115

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੇ ਉੱਤਰਾਂਖੰਡ ਵਿਧਾਨ ਸਭਾ ‘ਚ ਸਾਰੀਆਂ ਸੀਟਾਂ ‘ਤੇ ਚੋਣ ਲੜਨ ਦਾ ਐਲਾਨ ਕੀਤਾ ਹੈ। ਇਹ ਐਲਾਨ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ‘ਚ ਕੀਤਾ।

    ਕੇਜਰੀਵਾਲ ਨੇ ਕਿਹਾ ਅਸੀਂ ਉੱਤਰਾਂਖੰਡ ‘ਚ ਸਰਵੇਖਣ ਕਰਵਾਇਆ, ਉਸ ‘ਚ 62 ਫ਼ੀਸਦ ਲੋਕਾਂ ਨੇ ਕਿਹਾ ਕਿ ਸਾਨੂੰ ਉੱਤਰਾਖੰਡ ‘ਚ ਚੋਣ ਲੜਨੀ ਚਾਹੀਦੀ ਹੈ। ਇਸ ਤੋਂ ਬਾਅਦ ਅਸੀਂ ਤੈਅ ਕੀਤਾ ਕਿ ਆਮ ਆਦਮੀ ਪਾਰਟੀ ਉੱਤਰਾਂਖੰਡ ‘ਚ ਚੋਣ ਲੜੇਗੀ। ਉੱਤਰਾਂਖੰਡ ‘ਚ ਰੋਜ਼ਗਾਰ, ਸਿੱਖਿਆ ਅਤੇ ਸਿਹਤ ਪ੍ਰਮੁੱਖ ਮੁੱਦੇ ਹਨ।

    ਕੇਜਰੀਵਾਲ ਨੇ ਕਿਹਾ ਕਾਂਗਰਸ ਤੇ ਬੀਜੇਪੀ ਤੋਂ ਲੋਕਾਂ ਦੀ ਉਮੀਦ ਖਤਮ ਹੋ ਚੁੱਕੀ ਹੈ। ਆਪ ਤੋਂ ਲੋਕਾਂ ਨੂੰ ਉਮੀਦ ਹੈ ਤੇ ਚੋਣ ਉਮੀਦ ‘ਤੇ ਲੜੀ ਜਾਂਦੀ ਹੈ। ਉੱਤਰਾਂਖੰਡ ‘ਚ ਫ਼ਰਵਰੀ’ 2022 ‘ਚ ਜੋ ਵਿਧਾਨ ਸਭਾ ਚੋਣ ਹੋਵੇਗੀ ਉਸ ‘ਤੇ ਆਮ ਆਦਮੀ ਪਾਰਟੀ ਚੋਣ ਲੜੇਗੀ।

    LEAVE A REPLY

    Please enter your comment!
    Please enter your name here