ਕਿਸਾਨ ਜੱਥੇਬੰਦੀਆਂ ਵਲੋਂ ਲਾਚੋਵਾਲ ਟੌਲ ਪਲਾਜ਼ੇ ਤੇ 21ਵੇਂ ਦਿਨ ਵੀ ਲਗਾਤਾਰ ਧਰਨਾ ਜਾਰੀ

    0
    126

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    30 ਕਿਸਾਨ ਜੱਥੇਬੰਦੀਆਂ ਵੱਲੋਂ ਐਲਾਨੇ ਪ੍ਰੋਗਰਾਮ ਅਨੁਸਾਰ ਕਿਸਾਨ ਆਗੂ ਗੁਰਦੀਪ ਸਿੰਘ ਖੁਣਖੁਣ, ਕਿਸਾਨ ਆਗੂ ਸਵਰਨ ਸਿੰਘ ਧੁੱਗਾ, ਉਂਕਾਰ ਸਿੰਘ ਧਾਮੀ, ਓਮ ਸਿੰਘ ਸਟਿਆਣਾ, ਜਮਹੂਰੀ ਕਿਸਾਨ ਸਭਾ ਤੋਂ ਦਵਿੰਦਰ ਸਿੰਘ ਕੱਕੋਂ, ਹਰਪ੍ਰੀਤ ਸਿੰਘ ਲਾਲੀ, ਰਣਧੀਰ ਸਿੰਘ ਅਸਲਪੁਰ, ਜੱਥੇਦਾਰ ਅਕਬਰ ਸਿੰਘ ਬੂਰੇ ਜੱਟਾ, ਪਰਮਿੰਦਰ ਸਿੰਘ ਲਾਚੋਵਾਲ, ਪਰਮਿੰਦਰ ਸਿੰਘ ਸੱਜਣਾ, ਜਸਵੀਰ ਸਿੰਘ ਚੱਕੋਵਾਲ ਦੀ ਅਗਵਾਈ ਵਿੱਚ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ‘ਤੇ ਬਿਜਲੀ ਬਿੱਲ 2020 ਵਿਰੋਧ ਵਿੱਚ ਲਗਾਤਾਰ ਲਾਚੋਵਾਲ ਟੌਲ ਪਲਾਜ਼ੇ ਤੇ 21ਵੇਂ ਦਿਨ ਧਰਨਾ ਲਗਾਤਾਰ ਜਾਰੀ ਹੈ। ਸਭ ਤੋਂ ਧਰਨੇ ਦੇ ਆਗੂਆਂ ਨੇ ਭਗਵਾਨ ਵਾਲਮੀਕਿ ਜੀ ਦੇ ਜਨਮ ਦਿਹਾੜੇ ਤੇ ਸਮੂਹ ਵਾਲਮੀਕ ਭਾਈਚਾਰੇ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਤੇ ਉਹਨਾ ਦੇ ਭਾਜਪਾ ਖ਼ਿਲਾਫ਼ ਸੰਘਰਸ਼ ਦੀ ਸ਼ਲਾਘਾ ਕੀਤੀ। 6 ਸਾਲਾਂ ਬੱਚੀ ਨਾਲ ਹੋਏ ਜ਼ਬਰ, ਤੇ ਕਤਲ ਦੇ ਮਾਮਲੇ ਵਿੱਚ ਲੋਕਾਂ ਦੇ ਦਬਾਅ ਹੇਠ 9 ਦਿਨਾਂ ਵਿੱਚ ਚਲਾਨ ਪੇਸ਼ ਕਰਕੇ ਜੋ ਤੇਜ਼ੀ ਦਿਖਾਈ ਉਸਦੀ ਸ਼ਲਾਘਾ ਕੀਤੀ ਅਤੇ ਕੇਂਦਰ ਕਿਸਾਨਾਂ ਨੂੰ ਕਰੋੜਾਂ ਰੁਪਏ ਦੇ ਜ਼ੁਰਮਾਨੇ ਦਾ ਡਰ ਦਿਖਾਉਣ ਦੀ ਬਜਾਏ ਪਰਾਲੀ ਦੇ ਪ੍ਰਬੰਧਨ ਦਾ ਕੋਈ ਹੱਲ ਕੱਡੇ, ਬਰਲਾਖੋਰੀ ਦੀ ਨੀਤੀ ਦੇ ਤਹਿਤ ਪੰਜਾਬ ਦੇ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੇਸ਼ ਦੀ ਹਾਲਤ ਬਦ ਤੋਂ ਬਦਤਰ ਹੋ ਰਹੀ ਹੈ।

    ਵਿੱਤ ਮੰਤਰਾਲੇ ਵੱਲੋਂ ਟਰੈਕਟਰ ਤੇ ਖੇਤੀਬਾੜੀ ਦੇ ਸਮਾਨ ਤੇ ਵਿਆਜ ਤੇ ਵਿਆਜ ਮਾਫ਼ੀ ਨੂੰ ਰੱਦ ਕਰਨਾ ਕਿਸਾਨ ਮਾਰੂ ਫ਼ੈਸਲਾ ਹੈ। ਕੇਂਦਰ ਸਰਕਾਰ ਸਿਰਫ਼ ਤੇ ਸਿਰਫ਼ ਕਿਸਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਰਿਜ਼ਰਵ ਬੈਕ ਨੂੰ ਸੋਨਾ ਵੇਚਣਾ ਪੈ ਰਿਹਾ ਹੈ। ਜੋ ਕਿ ਕੇਂਦਰ ਸ਼ਰਕਾਰ ਦੀਆ ਮਾੜੀਆ ਨੀਤੀਆਂ ਕਾਰਨ ਹੈ। ਲੰਗਰ ਦੀ ਸੇਵਾ ਗੁਰੂ ਰਾਮਦਾਸ ਲੰਗਰ ਸੇਵਾ ਕਮੇਟੀ ਵਲੋਂ ਅਤੇ ਪੰਡੋਰੀ ਖਜੂਰ ਸਮੂਹ ਪਿੰਡ ਵਾਸੀਆਂ ਵਲੋਂ ਕੀਤੀ ਗਈ।

    ਇਸ ਮੌਕੇ ਪਰਮਿੰਦਰ ਸਿੰਘ ਪੰਨੂ, ਪਿਆਰਾ ਸਿੰਘ ਲੁੱਦਾ, ਤਰਲੋਕ ਸਿੰਘ ਮਨੀ, ਕੁਲਜੀਤ ਸਿੰਘ ਧਾਮੀ, ਸਤਪਾਲ ਡਡਿਆਣਾ, ਗੁਰਦੇਵ ਸਿੰਘ ਲਾਬੜਾ, ਪਰਮਜੀਤ ਸਿੰਘ ਲੰਬੜਦਾਰ, ਕਮਲਜੀਤ ਸਿੰਘ ਹੁਸੈਨਪੁਰ, ਪੁਸ਼ਪਿੰਦਰ ਸਿੰਘ ਲੁੱਦਾ, ਹਰਭਜਨ ਸਿੰਘ, ਸੁਰਜੀਤ ਸਿੰਘ, ਹਰਮੇਸ਼ ਲਾਲ, ਇਨੋਵੈਟੀਵ ਫਾਰਮਰ ਅਸੋਸੀਏਸ਼ਨ ਤੋਂ ਪ੍ਰਧਾਨ ਰੇਸ਼ਮ ਸਿੰਘ ,ਨਰਿੰਦਰ ਸਿੰਘ ਧੂੜ, ਪਿਆਰਾ ਸਿੰਘ, ਰਘਵੀਰ ਸਿੰਘ, ਰੇਸ਼ਮ ਸਿੰਘ ਬਾਧੋਆਲ, ਧਰਮਪਾਲ ਖੁਣਖੁਣ, ਤਰਸੇਮ ਸਿੰਘ, ਜੱਥੇਦਾਰ ਗੁਰਦੇਵ ਸਿੰਘ ਮੁਖੀ ਤਰਨਾ ਦਲ ਫ਼ਤਹਿ ਸਿੰਘ, ਡਾ. ਬਲਵੀਰ ਸਿੰਘ, ਸੋਹਣ ਸਿੰਘ, ਦਿਲਬਾਗ ਸਿੰਘ, ਜਸਵੀਰ ਸਿੰਘ, ਚੰਨਣ ਸਿੰਘ, ਹਰਭਜਨ ਸਿੰਘ ਕੱਕੋ ਨਵਕੀਰਤ ਧੁੱਗਾ, ਇੰਦਰਜੀਤ ਸਿੰਘ ਲਾਚੋਵਾਲ, ਮਾਸਟਰ ਮਹਿੰਦਰ ਸਿੰਘ ਹੀਰ ਤੇ ਇਲਾਕੇ ਵਿਚੋਂ ਵੱਡੀ ਗਿਣਤੀ ਵਿੱਚ ਬੀਬੀਆਂ ਬੱਚੇ ਨੌਜਵਾਨਾਂ ਨੇ ਹਾਜ਼ਰੀ ਭਰੀ।

    LEAVE A REPLY

    Please enter your comment!
    Please enter your name here