ਕਿਸਾਨ ਜੱਥੇਬੰਦੀਆਂ ਨੇ ਦਿੱਤੇ ਸੰਕੇਤ, ਅੱਜ ਬੈਠਕ ‘ਚ ਲੈਣਗੇ ਵੱਡਾ ਫ਼ੈਸਲਾ

    0
    145

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਯੂਨੀਅਨਾਂ ਲਈ ਸਰਕਾਰ ਦੀ ਨਵੀਂ ਪੇਸ਼ਕਸ਼ ‘ਤੇ ਵਿਚਾਰ ਲਈ ਸ਼ੁੱਕਰਵਾਰ ਬੈਠਕ ਕੀਤੀ। ਜੱਥੇਬੰਦੀਆਂ ‘ਚੋਂ ਕਈਆਂ ਨੇ ਸੰਕੇਤ ਦਿੱਤਾ ਕਿ ਉਹ ਮੌਜੂਦਾ ਖਿੱਚੋਤਾਣ ਦਾ ਹੱਲ ਲੱਭਣ ਲਈ ਕੇਂਦਰ ਨਾਲ ਮੁੜ ਤੋਂ ਗੱਲਬਾਤ ਸ਼ੁਰੂ ਕਰਨ ਦਾ ਫ਼ੈਸਲਾ ਕਰ ਸਕਦੇ ਹਨ।

    ਯੂਨੀਅਨਾਂ ਨੇ ਕਿਹਾ ਕਿ ਅੱਜ ਇਕ ਹੋਰ ਬੈਠਕ ਹੋਵੇਗੀ। ਜਿਸ ‘ਚ ਰੁਕੀ ਹੋਈ ਗੱਲਬਾਤ ਮੁੜ ਤੋਂ ਸ਼ੁਰੂ ਕਰਨ ਲਈ ਕੇਂਦਰ ਦੇ ਸੱਦੇ ‘ਤੇ ਕੋਈ ਫ਼ੈਸਲਾ ਕੀਤਾ ਜਾਵੇਗਾ। ਕੇਂਦਰੀ ਖੇਤੀ ਤੇ ਕਿਸਾਨ ਕਲਿਆਣ ਮੰਤਰਾਲੇ ਦੇ ਇਕ ਅਧਿਕਾਰੀ ਨੇ ਵੀ ਕਿਹਾ ਕਿ ਸਰਕਾਰ ਨੂੰ ਉਮੀਦ ਹੈ ਕਿ ਅਗਲੇ ਦੌਰ ਦੀ ਬੈਠਕ ਦੋ ਤਿੰਨ ਦਿਨਾਂ ‘ਚ ਹੋ ਸਕਦੀ ਹੈ।

    ਪ੍ਰਦਰਸ਼ਨ ਕਰ ਰਹੇ ਕਿਸਾਨ ਲੀਡਰਾਂ ਤੋਂ ਇਕ ਨੇ ਨਾਮ ਜ਼ਾਹਰ ਨਾ ਕਰਨ ਦੀ ਇੱਛਾ ਨਾਲ ਕਿਹਾ ਕਿ ਐੱਮ.ਐੱਸ.ਪੀ ‘ਤੇ ਕਾਨੂੰਨੀ ਗਾਰੰਟੀ ਉਨ੍ਹਾਂ ਦੀ ਮੰਗ ਬਣੀ ਰਹੇਗੀ। ਉਨ੍ਹਾਂ ਨੇ ਕਿਹਾ ਕੇਂਦਰ ਦੀ ਚਿੱਠੀ ‘ਤੇ ਫ਼ੈਸਲਾ ਕਰਨ ਲਈ ਸਾਡੀ ਇਕ ਹੋਰ ਬੈਠਕ ਹੋਵੇਗੀ। ਉਸ ਬੈਠਕ ‘ਚ ਅਸੀਂ ਸਰਕਾਰ ਨਾਲ ਗੱਲਬਾਤ ਫਿਰ ਸ਼ੁਰੂ ਕਰਨ ਦਾ ਫ਼ੈਸਲਾ ਲੈ ਸਕਦੇ ਹਾਂ।

    LEAVE A REPLY

    Please enter your comment!
    Please enter your name here