ਕਿਸਾਨ ਜੱਥੇਬੰਦੀਆਂ ਨੇ ਰੋਕਿਆ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦਾ ਕਾਫ਼ਲਾ !

    0
    127

    ਮੁਕਤਸਰ ਸਾਹਿਬ, ਜਨਗਾਥਾ ਟਾਇਮਜ਼: (ਰੁਪਿੰਦਰ)

    ਸ੍ਰੀ ਮੁਕਤਸਰ ਸਾਹਿਬ ਵਿਖੇ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਅੱਜ ਸਵੇਰੇ ਪ੍ਰੈੱਸ ਕਾਨਫ਼ਰੰਸ ਕਰਨ ਲਈ ਪਹੁੰਚੇ ਸਨ। ਇਸ ਕਾਨਫ਼ਰੰਸ ਦੇ ਖ਼ਤਮ ਹੋਣ ਤੋਂ ਬਾਅਦ ਜਦੋਂ ਸਾਂਪਲਾ ਕਾਫ਼ਲੇ ਸਮੇਤ ਪਿੰਡ ਚੱਕ ਜਾਨੀਸਰ ਜਾਣ ਲਈ ਰਵਾਨਾ ਹੋਏ ਤਾਂ ਇਸ ਦੀ ਭਿਣਕ ਕਿਸਾਨ ਜਥੇਬੰਦੀਆਂ ਨੂੰ ਪਈ ਤਾਂ ਉਨ੍ਹਾਂ ਰਸਤੇ ਵਿਚ ਪਿੰਡ ਮਹਾਂਬੱਧਰ ਨੇੜੇ ਕਾਫ਼ਲੇ ਨੂੰ ਸੜਕ ‘ਤੇ ਧਰਨਾ ਦੇ ਕੇ ਰੋਕ ਦਿੱਤਾ।

    ਜਿਸ ਤੋਂ ਬਾਅਦ ਭਾਜਪਾ ਆਗੂਆਂ ਅਤੇ ਕਿਸਾਨ ਜੱਥੇਬੰਦੀਆਂ ਵਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਅਤੇ ਟਕਰਾਅ ਦੀ ਸਥਿਤੀ ਬਣੀ ਹੋਈ ਹੈ। ਇਸ ਦੌਰਾਨ ਵਿਜੇ ਸਾਂਪਲਾ ਤੋਂ ਇਲਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ, ਕੁਲਦੀਪ ਸਿੰਘ ਭੰਗੇਵਾਲਾ ਅਤੇ ਹੋਰ ਵਰਕਰ ਵੀ ਕਿਸਾਨਾਂ ਦੇ ਸਾਹਮਣੇ ਸੜਕ ‘ਤੇ ਧਰਨੇ ‘ਤੇ ਬੈਠ ਗਏ ਹਨ। ਇਸ ਸਮੇਂ ਦੋਵਾਂ ਧਿਰਾਂ ਵਲੋਂ ਆਹਮੋ-ਸਾਹਮਣੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਅਤੇ ਟਕਰਾਅ ਦੀ ਸਥਿਤੀ ਬਣੀ ਹੋਈ ਹੈ। ਇਸ ਦੌਰਾਨ ਤਣਾਅਪੂਰਨ ਮਾਹੌਲ ਨੂੰ ਵੇਖਦਿਆਂ ਪੁਲਿਸ ਵੀ ਪਹੁੰਚ ਗਈ ਹੈ।

    ਜਿਸ ਦੇ ਚਲਦੇ ਹੁਣ ਸ੍ਰੀ ਮੁਕਤਸਰ ਸਾਹਿਬ ਤੋਂ ਅਬੋਹਰ ਰੋਡ ‘ਤੇ ਪੈਂਦੇ ਪਿੰਡ ਮਹਾਂਬੱਧਰ ਵਿਖੇ ਕਿਸਾਨ ਜੱਥੇਬੰਦੀਆਂ ਅਤੇ ਭਾਰਤੀ ਜਨਤਾ ਪਾਰਟੀ ਦੇ ਟਕਰਾਅ ਨੂੰ ਰੋਕਣ ਲਈ ਪੁਲਿਸ ਵਲੋਂ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਆਦਿ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਸੂਤਰਾਂ ਅਨੁਸਾਰ ਵਿਜੇ ਸਾਂਪਲਾ ਅਤੇ ਉਸਦੇ ਸਾਥੀਆਂ ਨੂੰ ਐੱਸ.ਐੱਸ.ਪੀ ਸ੍ਰੀ ਮੁਕਤਸਰ ਸਾਹਿਬ ਦੇ ਦਫ਼ਤਰ ਲਿਜਾਇਆ ਗਿਆ।

    ਦੱਸ ਦੇਈਏ ਕਿ ਪਿੰਡ ਚੱਕ ਜਾਨੀਸਰ ਵਿਚ ਇਕ ਦਲਿਤ ਨੌਜਵਾਨ ਨਾਲ ਕੁੱਟਮਾਰ ਅਤੇ ਪਿਸ਼ਾਬ ਪਿਲਾਉਣ ਮਾਮਲੇ ‘ਚ ਵਿਜੇ ਸਾਂਪਲਾ ਉਕਤ ਨੌਜਵਾਨ ਨੂੰ ਉਸ ਦੇ ਪਿੰਡ ‘ਚ ਮਿਲਣ ਜਾ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਇਲਜ਼ਾਮ ਲਾਏ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਜਾਣ-ਬੁੱਝ ਕੇ ਰੋਕਿਆ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਕਿਸਾਨਾਂ ਵੱਲੋਂ ਲਾਏ ਗਏ ਧਰਨੇ ਦੇ ਅੱਗੇ ਹੀ ਬੈਠ ਕੇ ਆਪਣਾ ਧਰਨਾ ਵੀ ਸ਼ੁਰੂ ਕਰ ਦਿੱਤਾ ਤੇ ਵਿਜੇ ਸਾਂਪਲਾ ਨੂੰ ਪੁਲਿਸ ਨੇ ਧਰਨੇ ਤੋਂ ਉਠਾਇਆ ਹੈ।

     

     

    LEAVE A REPLY

    Please enter your comment!
    Please enter your name here