‘ਕਿਸਾਨ ਅੰਦੋਲਨ’ ‘ਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਦਾ ਖੰਨਾ ਨੇੜੇ ਐਕਸੀਡੈਂਟ

    0
    139

    ਖੰਨਾ, ਜਨਗਾਥਾ ਟਾਇਮਜ਼: (ਰਵਿੰਦਰ)

    ਦਿੱਲੀ ਵਿੱਚ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਧਰਨਾ ਜਾਰੀ ਹੈ ਪਰ ਦੂਜੇ ਪਾਸੇ ਲੰਬੇ ਸਫਰ ਤੇ ਧੂੰਧ ਕਾਰਨ ਕਿਸਾਨ ਹਾਦਸੇ ਦਾ ਵੀ ਲਗਾਤਾਰ ਸ਼ਿਕਾਰ ਹੋ ਹਹੇ ਹਨ। ਕਿਰਤੀ ਕਿਸਾਨ ਯੂਨੀਅਨ ਇਕਾਈ ਪਿੰਡ ਵਡਾਲਾ ਤੋਂ ਦਿੱਲੀ ‘ਕਿਸਾਨ ਅੰਦੋਲਨ’ ‘ਚ ਸ਼ਾਮਲ ਹੋਣ ਜਾ ਰਹੇ ਕਿਸਾਨ ਦਾ ਟਰੈਕਟਰ ਖੰਨਾ ਨੇੜੇ ਹਾਦਸਾਗ੍ਰਸਤ ਹੋਇਆ। ਕਿਰਤੀ ਕਿਸਾਨ ਯੂਨੀਅਨ ਨੇ ਕਿਸਾਨਾਂ ਦੇ ਸਿਦਕ ਨੂੰ ਸਲਾਮ ਕਰਦੇ ਹੋਏ ਜਲਦ ਸਿਹਤਯਾਬੀ ਦੀ ਕਾਮਨਾ ਕਰਦੀ ਹੈ। ਇਸ ਹਾਦਸੇ ਤੇ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠਿਆ ਨੇ ਦੁੱਖ ਜ਼ਾਹਿਰ ਕਰਦਿਆਂ ਪੀੜਤ ਕਿਸਾਨਾਂ ਨਾਲ ਗੱਲਬਾਤ ਕੀਤੀ।

    ਉਨ੍ਹਾਂ ਨੇ ਕਿਹਾ ਕਿ ਬੀਤੀ ਰਾਤ ਪਿੰਡ ਵਡਾਲੇ ਤੋਂ ਦਿੱਲੀ ‘ਕਿਸਾਨ ਅੰਦੋਲਨ’ ‘ਚ ਸ਼ਾਮਲ ਹੋਣ ਜਾ ਰਹੇ ਕਿਸਾਨ ਭਰਾਵਾਂ ਦੇ ਖੰਨਾ ਨੇੜੇ ਐਕਸੀਡੈਂਟ ਹੋਣ ਦੀ ਖ਼ਬਰ ਮਿਲੀ। ਫ਼ੋਨ ‘ਤੇ ਉਨ੍ਹਾਂ ਦਾ ਹਾਲ ਪੁੱਛਿਆ ਤਾਂ ਪਤਾ ਲੱਗਾ ਕਿ ਵਾਹਿਗੁਰੂ ਦੀ ਕ੍ਰਿਪਾ ਸਦਕਾ ਸਾਰੇ ਠੀਕ-ਠੀਕ ਹਨ। ਅਰਦਾਸ ਕਰਦਾ ਹਾਂ ਜ਼ਖ਼ਮੀ ਹੋਏ ਕਿਸਾਨ ਭਰਾਵਾਂ ਨੂੰ ਅਕਾਲ ਪੁਰਖ ਜਲਦ ਸਿਹਤਯਾਬ ਕਰਨ।

    LEAVE A REPLY

    Please enter your comment!
    Please enter your name here