ਕਿਸਾਨੀ ਸੰਘਰਸ਼ ਦੌਰਾਨ ਬਿਮਾਰ ਹੋਏ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨ ਦੀ ਗਈ ਜਾਨ

    0
    158

    ਮੁਕਤਸਰ ਸ਼ਹਿਬ, ਜਨਗਾਥਾ ਟਾਇਮਜ਼: (ਰਵਿੰਦਰ)

    ਜ਼ਿਲ੍ਹਾ ਸ਼੍ਰੀ ਮੁਕਤਸਰ ਸ਼ਹਿਬ ਤੋਂ ਕਿਸਾਨ ਯੂਨੀਅਨ ਡਕੌਂਦਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਪਿੰਡ ਸ਼ੇਰਗੜ੍ਹ ਦਾ ਰਹਿਣ ਵਾਲਾ ਕਿਸਾਨ ਬੋਹੜ ਸਿੰਘ ਪਿਛਲੇ ਸਮੇਂ ਤੋਂ ਕਿਸਾਨਾਂ ਸੰਘਰਸ਼ ਵਿਚ ਟਿਕਰੀ ਬਾਰਡਰ ਤੇ ਸਰਗਰਮ ਸਨ। ਪਿਛਲੇ ਦਿਨੀ ਬਿਮਾਰ ਹੋਣ ਕਾਰਨ ਭਲਕੇ ਵਾਪਸ ਆਏ ਸੀ ਤੇ ਬੀਤੇ ਪਰਸੋਂ ਦੇਰ ਰਾਤ ਮੌਤ ਹੋ ਗਈ।ਕਿਸਾਨ ਆਗੂ ਅਤੇ ਉਨ੍ਹਾਂ ਦੇ ਬੇਟੇ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਬੋਹੜ ਸਿੰਘ ਕੋਲ 7 ਏਕੜ ਜ਼ਮੀਨ ਹੈ। ਉਹ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਯੂਨੀਅਨ ਨਾਲ ਜੁੜਿਆ ਹੋਇਆ ਸੀ ਅਤੇ ਕਿਸਾਨ ਯੂਨੀਅਨ ਡਕੌਂਦਾ ਦਾ ਸਾਬਕਾ ਜ਼ਿਲ੍ਹਾ ਪ੍ਰਧਾਨ ਸੀ। ਜਦੋਂ ਦਾ ਕਿਸਾਨ ਸੰਘਰਸ਼ ਸ਼ੁਰੂ ਹੋਇਆ ਉਹ ਟਿਕਰੀ ਬਾਰਡਰ ਉੱਤੇ ਸਰਗਰਮ ਭੂਮਿਕਾ ਨਿਭਾ ਰਹੇ ਸਨ। ਅਚਾਨਕ ਬਿਮਾਰ ਹੋਣ ਕਾਰਨ ਉਸ ਦੀ ਦੇਰ ਰਾਤ ਉਸ ਦੀ ਮੌਤ ਹੋ ਗਈ ।

    LEAVE A REPLY

    Please enter your comment!
    Please enter your name here