ਕਿਸਾਨਾਂ ਬਾਰੇ ਟਿੱਪਣੀ ਕਰਨ ਵਾਲੀ ਕੰਗਣਾ ਨੂੰ ਜੱਸੀ ਤੇ ਗਿੱਪੀ ਗਰੇਵਾਲ ਦਾ ਮੋੜਵਾਂ ਜਵਾਬ

    0
    128

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਣ ਬਾਰੇ ਟਿੱਪਣੀ ਕਰਨ ਵਾਲੀ ਅਦਾਕਾਰਾ ਕੰਗਣਾ ਰਣੌਤ ਨੂੰ ਪੰਜਾਬੀ ਗਾਇਕ ਜੱਸੀ ਤੇ ਗਿੱਪੀ ਗਰੇਵਾਲ ਨੇ ਮੋੜਵਾਂ ਜਵਾਬ ਦਿੱਤਾ ਹੈ।

    ਜੱਸੀ ਨੇ ਕਿਹਾ ਹੈ ਕਿ ਜਦੋਂ ਮੁੰਬਈ ਮਿਊਂਸਪਲ ਕਾਰਪੋਰੇਸ਼ਨ ਨੇ ਬੰਗਲੇ ਦਾ ਇੱਕ ਚਬੂਤਰਾ ਤੋੜਿਆ, ਤਾਂ ਦੁਨੀਆ ਸਿਰ ਉੱਤੇ ਚੁੱਕ ਕੇ ਘੁੰਮਦੀ ਸੀ। ਕਿਸਾਨ ਦੀ ਮਾਂ ਜ਼ਮੀਨ ਦਾਅ ‘ਤੇ ਲੱਗੀ ਹੋਈ ਹੈ ਅਤੇ ਸਮਝਾਉਣ ਦੀਆਂ ਗੱਲਾਂ ਕਰਦੀ ਹੈ। ਜੇ ਤੁਸੀਂ ਕਿਸਾਨ ਦੇ ਹੱਕਾਂ ਲਈ ਨਹੀਂ ਬੋਲਦੇ ਤਾਂ ਕਿਸਾਨ ਦੇ ਖ਼ਿਲਾਫ਼ ਨਾ ਬੋਲੋ। ਉਧਰ ਗਿੱਪੀ ਗਰੇਵਾਲ ਨੇ ਆਖਿਆ ਹੈ ਜਦੋਂ ਕਿਸੇ ਇਹ ਬੜੀ ਸ਼ਰਮ ਵਾਲੀ ਗੱਲ ਹੈ ਕਿ ਜਦੋਂ ਤੁਸੀਂ ਬਿਨ੍ਹਾਂ ਕੋਈ ਸੱਚਾਈ ਜਾਂ ਫੈਕਟ ਜਾਣੇ ਸਵਾਲ ਚੁੱਕਣ ਲੱਗ ਜਾਂਦੇ ਹੋ।

    ਦੱਸ ਦਈਏ ਕਿ ਕੰਗਣਾ ਨੇ ਟਵੀਟ ਕਰਕੇ ਕਿਸਾਨ ਅੰਦੋਲਣ ਉੱਤੇ ਸਵਾਲ ਚੁੱਕਦੇ ਹੋਏ ਆਖਿਆ ਸੀ ਮੋਦੀ ਜੀ ਕਿੰਨਾ ਸਮਝਾਉਣਗੇ, ਸ਼ਹੀਨ ਬਾਗ ਵਿਚ ਖ਼ੂਨ ਦੀਆਂ ਨਦੀਆਂ ਵਹਾਉਣ ਵਾਲੇ ਵੀ ਚੰਗੀ ਤਰ੍ਹਾਂ ਸਮਝਦੇ ਸਨ ਕਿ ਨਾਗਰਿਕਤਾ ਕੋਈ ਨਹੀਂ ਖੋਹ ਰਿਹਾ। ਫਿਰ ਵੀ ਉਨ੍ਹਾਂ ਨੇ ਦੰਗੇ ਕੀਤੇ ਅੰਤਕ ਫੈਲਾਇਆ।

    LEAVE A REPLY

    Please enter your comment!
    Please enter your name here