ਕਾਂਗਰਸ ਸਰਕਾਰ ਝੂਠੇ ਵਾਅਦਿਆਂ ਵਾਲੀ ਸਰਕਾਰ- ਆਮ ਆਦਮੀ ਪਾਰਟੀ ਮਹਿਲਾ ਵਿੰਗ

    0
    139

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਅੱਜ ਹੁਸ਼ਿਆਰਪੁਰ ਦੇ ਪ੍ਰਭਾਤ ਚੌਂਕ ‘ਚ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਨੇ ਕੈਪਟਨ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਪ੍ਰੋਟੈਸਟ ਦੇ ਅਗਵਾਈ ਸਟੇਟ ਜੋਇੰਟ ਸੈਕਟਰੀ ਸੰਦੀਪ ਕੌਰ ਅਤੇ ਸਟੇਟ ਜੋਇੰਟ ਸੈਕਟਰੀ ਮਨਦੀਪ ਕੌਰ ਨੇ ਕੀਤੀ। ਇਸ ਮੌਕੇ ਤੇ ਵੱਖ-ਵੱਖ ਆਗੂਆਂ ਨੇ ਬਿਆਨ ਦਿੱਤੇ ਅਤੇ ਕਿਹਾ ਕਿ ਕੈਪਟਨ ਸਰਕਾਰ ਝੂਠੇ ਵਾਅਦਿਆਂ ਵਾਲੀ ਸਰਕਾਰ ਹੈ। ਜੋ ਕਿ ਘਰ-ਘਰ ਨੌਕਰੀ ਦੇਣ ਦਾ ਵੱਡਾ ਕਰਕੇ ਆਪਣੇ ਹੀ ਜਾਣ-ਪਹਿਚਾਣ ਵਾਲਿਆਂ ਨੂੰ ਨੌਕਰੀ ਦੇ ਰਹੀ ਹੈ। ਪਰ ਪੰਜਾਬ ਦੇ ਬੁਹਤ ਸਾਰੇ ਨੌਜਵਾਨ ਡਿਗਰੀਆਂ ਹਾਸਿਲ ਕਰਨ ਦੇ ਬਾਵਜੂਦ ਵੀਂ ਰੇੜੀਆਂ ਲਗਾਉਣ ਲਈ ਮਜ਼ਬੂਰ ਹਨ ਅਤੇ ਕੁੱਝ ਨੌਜਵਾਨ ਪੜ੍ਹ ਲਿਖ ਕੇ ਦੇਹਾੜੀਆਂ ਕਰਨ ਕਲਈ ਮਜ਼ਬੂਰ ਹਨ। ਆਗੂਆਂ ਨੇ ਕਿਹਾ ਕਿ ਮਹਿੰਗਾਈ ਵੀਂ ਬਹੁਤ ਵੱਧ ਚੁੱਕੀ ਹੈ। ਹਰ ਇਕ ਚੀਜ਼ ਦੇ ਰੇਟ ਅਸਮਾਨ ਛੂਹ ਰਹੇ ਹਨ। ਇਕ ਪਾਸੇ ਲਾਕਡਾਊਨ ਕਰਕੇ ਜਨਤਾ ਦਾ ਜੀਊਣਾ ਮੁਸ਼ਕਿਲ ਹੋਇਆ ਪਿਆ ਹੈ ਅਤੇ ਵਪਾਰ ਵਿਚ ਵੀ ਬਹੁਤ ਘਾਟਾ ਪੈ ਰਿਹਾ ਹੈ ਤੇ ਦੂਜੇ ਪਾਸੇ ਮਹਿੰਗਾਈ ਨੇ ਜਨਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਪਰੰਤੂ ਸਰਕਾਰਾਂ ਸੁੱਤੀਆਂ ਹੋਈਆਂ ਹਨ ਅਤੇ ਜਨਤਾ ਦੀ ਕੋਈ ਸਾਰ ਨਹੀਂ ਲਏ ਜਾ ਰਹੀ ਹੈ। ਇਸ ਮੌਕੇ ਮਹਿਲਾ ਵਿੰਗ ਨੇ ਕੈਪਟਨ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਪਿੱਟ ਸਿਆਪਾ ਵੀ ਕੀਤਾ।

    ਇਸ ਮੌਕੇ ਤੇ ਸਿਟੀ ਪ੍ਰਧਾਨ ਦਲੀਪ ਓਹਰੀ, ਸਟੇਟ ਜੋਇੰਟ ਸੈਕਟਰੀ ਸਤਵੰਤ ਸਿੰਘ, ਸਟੇਟ ਜੋਇੰਟ ਸੈਕਟਰੀ ਸੰਦੀਪ ਕੌਰ, ਸਟੇਟ ਜੋਇੰਟ ਸੈਕਟਰੀ ਮਨਦੀਪ ਕੌਰ, ਜ਼ਿਲ੍ਹਾ ਲੀਗਲ ਪ੍ਰਧਾਨ ਅਮਰਜੋਤ, ਵਾਰਡ ਪ੍ਰਧਾਨ ਹਰਵਿੰਦਰ ਸਿੰਘ ਗੋਪੀ, ਵਾਰਡ ਪ੍ਰਧਾਨ ਦਿਲਪ੍ਰੀਤ ਸਿੰਘ, ਸੀਨੀਅਰ ਆਗੂ ਨਵਦੀਪ ਸਿੰਘ, ਵਿਸ਼ਾਲ ਨੰਦਾ, ਮਨਜੋਤ ਕੌਰ, ਜਸਪਿੰਦਰ ਕੌਰ, ਬਲਦੀਪ ਕੌਰ, ਕਮਲੇਸ਼ ਕੌਰ, ਬੀਨਾ ਕੌਸ਼ਲ, ਸੁਰਜੀਤ ਕੌਰ, ਗੀਤ ਰਾਣੀ ਅਤੇ ਆਰਤੀ ਆਦਿ ਹਾਜ਼ਿਰ ਸਨ।

    LEAVE A REPLY

    Please enter your comment!
    Please enter your name here