ਕਰਨਾਟਕ ‘ਚ ਸ਼ੁਰੂ ਹੋਈ ਤੀਜੀ ਲਹਿਰ! ਪੰਜ ਦਿਨਾਂ ‘ਚ 242 ਬੱਚੇ ਕੋਰੋਨਾ ਪੀੜਤ; 16 ਅਗਸਤ ਤੋਂ ਤਾਲਾਬੰਦੀ ਦੇ ਆਸਾਰ

    0
    146

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਕਰਨਾਟਕ ਵਿਚ ਪਿਛਲੇ ਪੰਜ ਦਿਨਾਂ ਵਿੱਚ ਘੱਟੋ ਘੱਟ 242 ਬੱਚੇ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਹਨ। ਇਹ ਜਾਣਕਾਰੀ ਸਰਕਾਰੀ ਅੰਕੜਿਆਂ ਤੋਂ ਮਿਲੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਗਿਣਤੀ ਵਧ ਸਕਦੀ ਹੈ।

    ਕੋਵਿਡ -19 ਦੀ ਦੂਜੀ ਲਹਿਰ ਦੇ ਦੌਰਾਨ ਹੀ ਮਾਹਰ ਅਨੁਮਾਨ ਲਗਾ ਰਹੇ ਸਨ ਕਿ ਤੀਜੀ ਲਹਿਰ ਬੱਚਿਆਂ ਨੂੰ ਸਭ ਤੋਂ ਵੱਧ ਪ੍ਰਭਾਵਤ ਕਰ ਸਕਦੀ ਹੈ। ਅਜਿਹੀ ਸਥਿਤੀ ਵਿੱਚ ਇਹ ਅੰਕੜੇ ਡਰਾਉਣੇ ਹਨ।

    ਬ੍ਰੂਹਟ ਬੰਗਲੁਰੂ ਨਗਰ ਨਿਗਮ ਨੇ ਕਿਹਾ ਹੈ ਕਿ ਪਿਛਲੇ ਪੰਜ ਦਿਨਾਂ ਵਿੱਚ 19 ਸਾਲ ਤੋਂ ਘੱਟ ਉਮਰ ਦੇ 242 ਬੱਚਿਆਂ ਦੀ ਰਿਪੋਰਟ ਪਾਜੀਟਿਵ ਆਈ ਹੈ। ਮਾਹਰ ਚੇਤਾਵਨੀ ਦੇ ਚੁੱਕੇ ਹਨ ਕਿ ਕੋਵਿਡ -19 ਦੀ ਤੀਜੀ ਲਹਿਰ ਸ਼ੁਰੂ ਹੋ ਚੁੱਕੀ ਹੈ। ਅੰਕੜੇ ਦੱਸਦੇ ਹਨ ਕਿ ਇਨ੍ਹਾਂ ਵਿੱਚੋਂ 106 ਬੱਚਿਆਂ ਦੀ ਉਮਰ 9 ਸਾਲ ਤੋਂ ਘੱਟ ਹੈ। ਜਦੋਂ ਕਿ, 136 ਬੱਚੇ 9 ਤੋਂ 19 ਸਾਲ ਦੇ ਵਿਚਕਾਰ ਹਨ। ਮੰਗਲਵਾਰ ਨੂੰ ਰਾਜ ਵਿੱਚ ਲਾਗ ਦੇ 1 ਹਜ਼ਾਰ 338 ਨਵੇਂ ਮਾਮਲੇ ਪਾਏ ਗਏ। ਇਸ ਦੌਰਾਨ 31 ਮਰੀਜ਼ਾਂ ਦੀ ਮੌਤ ਹੋ ਗਈ।ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਕੁੱਝ ਦਿਨਾਂ ਵਿੱਚ ਮਾਮਲੇ “ਤਿੰਨ ਗੁਣਾ” ਹੋ ਜਾਣਗੇ ਅਤੇ “ਇਹ ਇੱਕ ਵੱਡਾ ਖ਼ਤਰਾ ਹੈ।” ਕਰਨਾਟਕ ਸਰਕਾਰ ਨੇ ਪਹਿਲਾਂ ਹੀ ਸਾਰੇ ਜ਼ਿਲ੍ਹਿਆਂ ਵਿੱਚ ਰਾਤ ਅਤੇ ਹਫਤੇ ਦੇ ਕਰਫਿਊ ਦਾ ਐਲਾਨ ਕਰ ਦਿੱਤਾ ਹੈ।

    ਇਸ ਤੋਂ ਇਲਾਵਾ ਕੇਰਲ-ਕਰਨਾਟਕ, ਮਹਾਰਾਸ਼ਟਰ-ਕਰਨਾਟਕ ਸਰਹੱਦਾਂ ‘ਤੇ ਦਾਖਲੇ ‘ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਸਮੇਂ ਦੌਰਾਨ ਸਿਰਫ਼ ਆਰਟੀ-ਪੀਸੀਆਰ ਸਰਟੀਫਿਕੇਟ ਵਾਲੇ ਯਾਤਰੀਆਂ ਨੂੰ ਹੀ ਜਾਣ ਦੀ ਆਗਿਆ ਹੋਵੇਗੀ। ਇਹ ਸਰਟੀਫਿਕੇਟ 72 ਘੰਟਿਆਂ ਤੋਂ ਵੱਧ ਪੁਰਾਣਾ ਨਹੀਂ ਹੋਣਾ ਚਾਹੀਦਾ। ਸੂਤਰਾਂ ਨੇ ਦੱਸਿਆ ਹੈ ਕਿ ਸਰਕਾਰ 16 ਅਗਸਤ ਤੋਂ ਅੰਸ਼ਕ ਤਾਲਾਬੰਦੀ ਲਗਾ ਸਕਦੀ ਹੈ।

    LEAVE A REPLY

    Please enter your comment!
    Please enter your name here